ਲੁਧਿਆਣਾ (ਰਾਜ): ਮਹਾਨਗਰ ਦੇ ਜਨਕਪੁਰੀ ਸਥਿਤ ਇੰਦਰਾ ਕਾਲੋਨੀ ਵਿਚ ਅੱਜ ਦੁਪਹਿਰ ਉਸ ਵੇਲੇ ਚੀਕ-ਚਿਹਾੜਾ ਮੱਚ ਗਿਆ, ਜਦੋਂ ਇੱਥੇ ਇਕ ਕੁਆਰਟਰ ਵਿਚ ਅਚਾਨਕ ਗੈਸ ਸਿਲੰਡਰ ਬਲਾਸਟ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੇ ਇਲਾਕੇ ਵਿਚ ਦਹਿਸ਼ਤ ਫ਼ੈਲ ਗਈ ਤੇ ਵੇਖਦਿਆਂ ਹੀ ਵੇਖਦਿਆਂ ਕੁਆਰਟਰ ਦੀ ਛੱਤ ਮਲਬੇ ਵਿਚ ਤਬਦੀਲ ਹੋ ਗਈ।
ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਵਿਚ ਪਰਿਵਾਰਕ ਮੈਂਬਰਾਂ ਦਾ ਬਚਾਅ ਹੋ ਗਿਆ। ਇਸ ਭਿਆਨਕ ਧਮਾਕੇ ਵਿਚ ਛੱਤ ਮਲਬੇ ਦੇ ਢੇਰ ਵਿਚ ਤਬਦੀਲ ਹੋ ਗਈ ਤੇ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਉਨ੍ਹਾਂ ਨੂੰ ਲੱਗਿਆ ਕਿ ਜਿਵੇਂ ਕੋਈ ਬੰਬ ਫਟਿਆ ਹੋਵੇ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਅਫ਼ਸਰਾਂ ਦਾ ਕਹਿਣਾ ਹੈ ਕਿ ਧਮਾਕੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਇਸ ਨੂੰ ਗੈਸ ਲੀਕੇਜ ਦਾ ਮਾਮਲਾ ਮੰਨਿਆ ਜਾ ਰਿਹਾ ਹੈ, ਪਰ ਪੁਲਸ ਹਰ ਪਹਿਲੂ ਨੂੰ ਖੰਗਾਲ ਰਹੀ ਹੈ, ਤਾਂ ਜੋ ਹਾਦਸੇ ਦੀ ਅਸਲ ਵਜ੍ਹਾ ਸਾਫ਼ ਹੋ ਸਕੇ।
ਪੰਜਾਬ ਵਿਚ ਵਿੱਤੀ ਐਮਰਜੰਸੀ ਦਾ ਖ਼ਤਰਾ! ਸ਼੍ਰੋਮਣੀ ਅਕਾਲੀ ਦਲ ਨੇ ਘੇਰੀ ਮਾਨ ਸਰਕਾਰ
NEXT STORY