ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ਲੁਧਿਆਣਾ ’ਚ ਅੱਜ ਲੋਕ ਸਭਾ ਦੇ ਨਤੀਜੇ ’ਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਵਿਰੋਧੀਆਂ ਨੂੰ ਹਰਾ ਕੇ ਲੁਧਿਆਣੇ ਦੇ ਸਿਕੰਦਰ ਬਣ ਗਏ ਭਾਵ ਮੈਂਬਰ ਪਾਰਲੀਮੈਂਟ ਦੂਜੀ ਵਾਰੀ 150 ਕਿਲੋਮੀਟਰ ਤੋਂ ਕਿਸੇ ਨੇਤਾ ਨੂੰ ਲੁਧਿਆਣੇ ਆਉਣ ’ਤੇ ਇਹ ਲੋਕਸਭਾ ਦੀ ਕੁਰਸੀ ਮਿਲੀ ਹੈ, ਜਦੋਂਕਿ ਇਸ ਤੋਂ ਪਹਿਲਾਂ 2014 ’ਚ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਬਿੱਟੂ ਲੁਧਿਆਣੇ ਚੋਣ ਲੜਨ ਆਏ ਸਨ ਅਤੇ ਲਗਾਤਾਰ ਦੋ ਵਾਰ ਐੱਮ.ਪੀ. ਬਣੇ, ਪਰ ਇਸ ਵਾਰ ਬਿੱਟੂ ਵੱਲੋਂ ਕਾਂਗਰਸ ਛੱਡ ਭਾਜਪਾ ਜਾਣ ਦੇ ਚਲਦਿਆਂ ਰਾਜਾ ਵੜਿੰਗ 150 ਕਿਲੋਮੀਟਰ ਗਿੱਦੜਬਾਹੇ ਤੋਂ ਲੁਧਿਆਣੇ ਆ ਕੇ ਐੱਮ.ਪੀ. ਬਣ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ’ਚ 35 ਸਾਲ ਬਾਅਦ ਦੋਬਾਰਾ ਦੇਖਣ ਨੂੰ ਮਿਲਿਆ ਕੱਟੜਪੰਥੀ ਵਿਚਾਰਧਾਰਾ ਦਾ ਪਰਛਾਂਵਾਂ
ਦੂਜਾ ਐੱਮ.ਪੀ. ਚਿਹਰਾ ਉੱਤਰ ਪ੍ਰਦੇਸ਼ ਦੀ ਗਾਂਧੀ ਪਰਿਵਾਰ ਦੀ ਜੱਦੀ ਪੁਸ਼ਤੀ ਸੀਟ ਰਾਏਬਰੇਲੀ ਤੋਂ ਕਿਸ਼ੋਰੀ ਲਾਲ ਸ਼ਰਮਾ ਐੱਮ.ਪੀ. ਬਣ ਗਏ ਜਿਹਨਾਂ ਦੀ ਰਿਹਾਇਸ਼ ਅਤੇ ਵੋਟ ਲੁਧਿਆਣਾ ’ਚ ਹੈ। ਇਸ ਲਈ ਲੁਧਿਆਣੇ ਨੂੰ ਹੁਣ ਦੋ ਐੱਮ.ਪੀ. ਮਿਲ ਜਾਣਾ ਕਾਂਗਰਸੀਆਂ ਲਈ ਵੱਡੀ ਖ਼ਬਰ ਹੈ। ਇਸ ’ਤੇ ਅੱਜ ਸਾਬਕਾ ਮੰਤਰੀ ਭਾਰਤ ਭੁਸ਼ਣ ਆਸ਼ੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਲੁਧਿਆਣੇ ਦੇ ਵੋਟਰਾਂ ਨੇ ਕਾਂਗਰਸ ਦੇ ਹੱਕ ’ਚ ਫਤਵਾ ਦੇ ਕੇ ਜੋ ਸਾਡੇ ਦੋ ਪਰਮ ਪਿਆਰੇ ਮਿੱਤਰ ਰਾਜਾ ਵੜਿੰਗ ਅਤੇ ਕਿਸ਼ੋਰੀ ਲਾਲ ਲੋਕ ਸਭਾ ’ਚ ਭੇਜੇ ਹਨ, ਇਸ ਲਈ ਉਨ੍ਹਾਂ ਦਾ ਵੋਟਰਾਂ ਅੱਗੇ ਸਿਰ ਝੁੱਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਕਾਂਗਰਸ ਨੇ ਦਿਖਾਇਆ ਦਮ, 7 ਸੀਟਾਂ ’ਤੇ ਲਹਿਰਾਇਆ ਝੰਡਾ, 'ਆਪ' ਨੂੰ ਮਿਲੀਆਂ 3 ਸੀਟਾਂ
NEXT STORY