ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਵੱਲੋਂ ਅਪਣਾਏ ਹਥਕੰਡੇ ਤੋਂ ਬਾਅਦ ਸਿਵਲ ਹਸਪਤਾਲ ਵਿਚ ਅਲਟ੍ਰਾਸਾਊਂਡ ਤੋਂ ਬਾਅਦ ਗੁਪਤ ਅੰਗਾਂ ਵਿਚ ਲੁਕੋਇਆ ਮੋਬਾਈਲ ਨਿਕਲਿਆ। ਜੇਲ੍ਹ ਪ੍ਰਸ਼ਾਸਨ ਨੇ ਉਕਤ ਹਵਾਲਾਤੀ ’ਤੇ ਕਾਰਵਾਈ ਲਈ ਮਾਮਲਾ ਪੁਲਸ ਨੂੰ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਝਪਟਮਾਰੀ ਦੇ ਦੋਸ਼ ਵਿਚ ਬੰਦ ਓਂਕਾਰ ਸਿੰਘ ਨਾਮੀ ਹਵਾਲਾਤੀ ਬੀਤੇ ਦਿਨ ਪੇਸ਼ੀ ਭੁਗਤ ਕੇ ਵਾਪਸ ਜੇਲ੍ਹ ਆਇਆ ਤਾਂ ਡਿਓੜੀ ਵਿਚ ਸੀ.ਆਰ.ਪੀ.ਐੱਫ. ਜਵਾਨਾਂ ਵੱਲੋਂ ਆਧੁਨਿਕ ਤਲਾਸ਼ੀ ਯੰਤਰ ਨਾਲ ਤਲਾਸ਼ੀ ਲਈ ਗਈ। ਉਕਤ ਯੰਤਰ ਹਵਾਲਾਤੀ ਵੱਲੋਂ ਲੁਕੋਈ ਪਾਬੰਦੀਸ਼ੁਦਾ ਚੀਜ਼ ਦਾ ਸੰਕੇਤ ਦੇਣ ਲੱਗਾ ਜਿਸ ਕਾਰਨ ਜਵਾਨਾਂ ਨੂੰ ਸ਼ੱਕ ਹੋ ਗਿਆ। ਉਨ੍ਹਾਂ ਨੇ ਉਕਤ ਹਵਾਲਾਤੀ ਨੂੰ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ।
ਇਹ ਵੀ ਪੜ੍ਹੋ : ਬਰਨਾਲਾ 'ਚ ਤਣਾਅਪੂਰਨ ਹੋਇਆ ਮਾਹੌਲ, SGPC ਦੀ ਟਾਸਕ ਫੋਰਸ ਤਾਇਨਾਤ, ਵੱਡੀ ਗਿਣਤੀ ਪਹੁੰਚੀ ਪੁਲਸ
ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਪੁੱਛਗਿਛ ਦੌਰਾਨ ਉਕਤ ਹਵਾਲਾਤੀ ਨੇ ਦੱਸਿਆ ਕਿ ਉਸ ਨੇ ਮੂੰਹ ਦੇ ਰਸਤੇ ਕੁਝ ਪਾਬੰਦੀਸ਼ੁਦਾ ਸਮਾਨ ਨਿਗਲ ਲਿਆ ਹੈ ਜਿਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਉਕਤ ਹਵਾਲਾਤੀ ਦੀ ਮੈਡੀਕਲ ਜਾਂਚ ਲਈ ਇਕ ਪੱਤਰ ਸਿਵਲ ਸਰਜਨ ਨੂੰ ਲਿਖਿਆ। ਸਿਵਲ ਹਸਪਤਾਲ ਵਿਚ ਉਕਤ ਹਵਾਲਾਤੀ ਦਾ ਮਾਹਰਾਂ ਵੱਲੋਂ ਅਲਟ੍ਰਾਸਾਊਂਡ ਕੀਤਾ ਗਿਆ ਜਿਸ ਤੋਂ ਬਾਅਦ ਹਵਾਲਾਤੀ ਦੇ ਗੁਪਤ ਅੰਗਾਂ ਵਿਚ ਲੁਕੋਇਆ ਮੋਬਾਈਲ ਨਿਕਲਿਆ। ਹਵਾਲਾਤੀ ਵੱਲੋਂ ਇਸ ਹਥਕੰਡੇ ਵਿਰੁੱਧ ਕਾਰਵਾਈ ਲਈ ਮਾਮਲਾ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਇਕ ਕੈਦੀ ਗੁਪਤ ਅੰਗਾਂ ਵਿਚ ਪਾਬੰਦੀਸ਼ੁਦਾ ਸਮਾਨ ਲੁਕੋਇਆ ਗਿਆ ਸੀ ਜਿਸ ਦੇ ਪੇਟ ਦੇ ਅੰਦਰ ਜ਼ਹਿਰ ਫੈਲ ਗਿਆ ਅਤੇ ਉਸ ਦੀ ਮੌਤ ਹੋ ਗਈ ਸੀ।
ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖਬਰੀ, ਸੂਬਾ ਸਰਕਾਰ ਨੇ ਕਰ 'ਤਾ ਵੱਡਾ ਐਲਾਨ
NEXT STORY