ਲੁਧਿਆਣਾ, (ਮੁਕੇਸ਼)-ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ’ਚ ਇਲਾਜ ਦੇ ਚੱਲਦਿਆਂ ਕੈਦੀ ਦੀ ਮੌਤ ਹੋਣ ਮਗਰੋਂ 2 ਗੁਟਾਂ ਵਿਚਾਲੇ ਹੋਈ ਲੜਾਈ ਦੌਰਾਨ ਜੇਲ ਤੋਂ ਫਰਾਰ ਹੋਏ ਕੈਦੀਆਂ ਨੂੰ ਕਾਬੂ ਕਰਨ ’ਚ ਜੇਲ ਨਾਲ ਲਗਦੇ ਇਲਾਕੇ ਦੇ ਲੋਕਾਂ ਨੇ ਬਹਾਦਰੀ ਤੇ ਦਿਲੇਰੀ ਦਿਖਾਈ ਪ੍ਰੀਤ ਨਗਰ ਤੇ ਬਾਬਾ ਜੀਵਨ ਸਿੰਘ ਨਗਰ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਜੇਲ ਦੀ ਕੰਧ ਤੋਂ 3-4 ਕੈਦੀਆਂ ਨੂੰ ਜਦੋਂ ਕੰਧ ਟੱਪਦੇ ਦੇਖਿਆ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ । ਜਿਸ ਕਰਕੇ ਕੈਦੀ ਘਬਰਾ ਗਏ ਤਾਂ ਉਨ੍ਹਾਂ ਲੋਕਾਂ ਉਪਰ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਤਾਂਕਿ ਫਰਾਰ ਹੋ ਸਕੀਏ। ਇਕ ਕੈਦੀ ਕੰਧ ਟੱਪਣ ਸਮੇਂ ਗਲੀ ’ਚ ਨੀਚੇ ਡਿੱਗ ਤੇ ਉਸ ਦੀ ਲੱਤ ਟੁੱਟ ਗਈ ਬਾਕੀ ਕੈਦੀ ਸਾਥੀਆਂ ਨਾਲ ਜਦੋਂ ਉਸ ਨੇ ਫਰਾਰ ਹੋਣ ਦੀ ਕੋਸ਼ਿਸ ਕੀਤੀ ਤਾਂ ਲੋਕਾਂ ਉਸ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿਤਾ ਉਸ ਦੇ ਬਾਕੀ ਕੈਦੀ ਸਾਥੀ ਮੁਹੱਲੇ ਦੇ ਇਕ ਸਕੂਲ ’ਚ ਲੁੱਕ ਗਏ ਜਿਨਾਂ ਨੂੰ ਲੋਕਾਂ ਨੇ ਦੇਖ ਲਿਆ ਤੇ ਪੁਲਸ ਦੇ ਪਹੁੰਚਣ ਤੇ ਕਾਬੂ ਕਰ ਕੇ ਉਨਾਂ੍ਹ ਹਵਾਲੇ ਕਰ ਦਿਤਾ। ਜੋ ਕਿ 2 ਦੱਸੇ ਜਾਂਦੇ ਹਨ। ਲੋਕ ਲਗਾਤਾਰ ਜੇਲ ਬਾਹਰਲੇ ਆਪਣੇ ਇਲਾਕੇ ਅੰਦਰ ਪਹਿਰਾ ਦਿੰਦੇ ਦਿਖਾਈ ਦਿੱਤੇ।
ਜੇਲ ’ਚ ਕੈਦੀਆਂ ਨੂੰ ਫਰਾਰ ਹੋਣ ਤੋਂ ਰੋਕਣ ਨਾਲ ਹੀ ਲੜ ਰਹੇ ਕੈਦੀਆਂ ਤੇ ਕਾਬੂ ਪਾਉਣ ਲਈ ਪੁਲਸ ਵਲੋਂ ਹਵਾਈ ਫਾਇਰ ਕੀਤੇ ਜਾਣ ਨੂੰ ਲੈ ਕੇ ਨਾਲ ਲਗਦੇ ਮੁਹੱਲਿਆਂ ’ਚ ਰਹਿ ਰਹੇ ਲੋਕ ਕਾਫੀ ਚਰ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਲ ਅੰਦਰ ਗੋਲੀਆਂ ਚਲਣ ਤੇ ਧਮਾਕਿਆਂ ਜਿਹੀ ਆਵਾਜਾਂ ਆਉਣ ਤੇ ਲੋਕ ਡਰ ਗਏ ਸੀ ਕਿ ਪਤਾ ਨਹੀਂ ਇਨੀ ਗੋਲੀਬਾਰੀ ਪਹਿਲਾਂ ਤਾਂ ਕਦੇ ਸੁਣਨ ਨੂੰ ਨਹੀਂ ਮਿਲੀ। ਮਾਹੌਲ ਇਸ ਤਰਾਂ ਲਗ ਰਿਹਾ ਸੀ ਜਿਵੇਂ ਕਿ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ। ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਕ ਦੋ ਘਰਾਂ ’ਚ ਜਿਵੇ ਹੀ ਫਰਾਰ ਕੈਦੀਆਂ ਦੇ ਲੁਕਣ ਦਾ ਰੌਲਾ ਪਿਆ ਪੁਲਸ ਨੇ ਗਲੀ ’ਚ ਘੇਰਾ ਪਾ ਕੇ ਗੇਟ ਦਾ ਤਾਲਾ ਤੁੜਵਾ ਕੇ ਘਰ ਦੀ ਤਲਾਸ਼ੀ ਲਈ ਪਰ ਕੋਈ ਕੈਦੀ ਘਰ ਅੰਦਰ ਨਹੀਂ ਮਿਲਿਆ। ਪੁਲਸ ਦੇ ਜਵਾਨ ਜੇਲ ਨਾਲ ਗਲੀਆਂ ਤੇ ਘਰਾਂ ਦੀਆਂ ਤਲਾਸ਼ੀ ਮੁਹਿੰਮ ’ਚ ਜੁਟੇ ਰਹੇ। ਖੁੰਖਾਰ ਕੈਦੀਆਂ ਜੇ ਫਰਾਰ ਹੋਣ ਨੂੰ ਲੈ ਕੇ ਔਰਤਾਂ ਤੇ ਬੱਚਿਆਂ ’ਚ ਦਹਿਸ਼ਤ ਦੇਖਣ ਨੂੰ ਮਿਲੀ।
ਸਿੱਖਿਆ ਵਿਭਾਗ ਵਲੋਂ 65 ਲੋਕਾਂ ਨੂੰ ਤਰਸ ਦੇ ਅਧਾਰ 'ਤੇ ਨੌਕਰੀਆਂ
NEXT STORY