ਲੁਧਿਆਣਾ (ਸਿਆਲ): ਲੁਧਿਆਣਾ ਦੀ ਜੇਲ੍ਹ ਵਿਚੋਂ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਈਲ ਤੇ ਨਸ਼ਾ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ, ਜਿਸ ਨਾਲ ਜੇਲ੍ਹ ਦੀ ਸੁਰੱਖਿਆ 'ਤੇ ਵੀ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ। ਹੁਣ ਤਾਜ਼ਾ ਮਾਮਲੇ ਵਿਚ ਫ਼ਿਰ ਤੋਂ ਚੈਕਿੰਗ ਦੌਰਾਨ ਕੈਦੀ ਤੇ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਚੈਕਿੰਗ ਦੌਰਾਨ ਕੇਂਦਰੀ ਜੇਲ੍ਹ ਵਿਚ ਕੈਦੀ ਤੇ ਹਵਾਲਾਤੀ ਤੋਂ ਦੋ ਮੋਬਾਈਲ ਮਿਲਣ 'ਤੇ ਪੁਲਸ ਨੇ ਸਹਾਇਕ ਸੁਪਰੀਡੰਟ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣਾ ਕੈਦੀ ਜਗਮੀਤ ਤੇ ਹਵਾਲਾਤੀ ਧਰਮਜੀਤ ਸਿੰਘ ਵਜੋਂ ਹੋਈ ਹੈ।
ਅੰਮ੍ਰਿਤਸਰ ਏਅਰਪੋਰਟ ਰੋਡ 'ਤੇ ਵਾਪਰੇ ਭਿਆਨਕ ਹਾਦਸੇ 'ਚ ਸੀਨੀਅਰ ਪੱਤਰਕਾਰ ਦੀ ਮੌਤ
NEXT STORY