ਲੁਧਿਆਣਾ (ਹਿਤੇਸ਼) : ਨਗਰ ਨਿਗਮ ਚੋਣਾਂ ਕਰਵਾਉਣ ਲਈ ਨਵੇਂ ਸਿਰੇ ਤੋਂ ਕੀਤੀ ਜਾ ਰਹੀ ਵਾਰਡਬੰਦੀ ਦਾ ਖ਼ਾਕਾ ਆਖ਼ਰਕਾਰ ਫਾਈਨਲ ਹੋ ਗਿਆ ਹੈ। ਇਸ 'ਤੇ ਸਰਕਾਰ ਵੱਲੋਂ ਜਨਤਾ ਤੋਂ ਇਤਰਾਜ਼ ਮੰਗੇ ਗਏ ਹਨ, ਜਿਸ ਲਈ ਜ਼ੋਨ-ਡੀ ਦਫ਼ਤਰ 'ਚ ਨਕਸ਼ਾ ਲਾ ਦਿੱਤਾ ਗਿਆ ਹੈ। ਇਸ ਦੇ ਆਧਾਰ 'ਤੇ ਲੋਕ ਨਵੇਂ ਸਿਰੇ ਦੀ ਕੀਤੀ ਵਾਰਡਬੰਦੀ 'ਤੇ ਆਪਣਾ ਇਤਰਾਜ਼ ਦਰਜ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਬੰਟੀ ਦੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਤਾਰ
ਇਨ੍ਹਾਂ ਇਤਰਾਜ਼ਾਂ ਦੇ ਮੁਤਾਬਕ ਵਾਰਡਬੰਦੀ 'ਚ ਬਦਲਾਅ ਕਰਨ ਜਾਂ ਇਤਰਾਜ਼ ਰੱਦ ਕਰਨ ਦਾ ਫ਼ੈਸਲਾ ਕਰਨ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਵੱਲੋਂ ਫਾਈਨਲ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਦਰਅਸਲ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਕਰਵਾਉਣ ਲਈ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਲੁਕੇ ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਭਾਰਤ, ਕੇਂਦਰੀ ਏਜੰਸੀਆਂ ਨੇ ਖਿੱਚੀ ਤਿਆਰੀ
ਇਸ ਸਬੰਧੀ ਪਿਛਲੇ ਸਾਲ ਨੋਟੀਫਿਕੇਸ਼ਨ ਜਾਰੀ ਹੋਈ ਸੀ ਪਰ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਕੰਮ ਲਗਾਤਾਰ ਪੈਂਡਿੰਗ ਚੱਲ ਰਿਹਾ ਸੀ। ਹੁਣ ਪੰਜਾਬ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਵਾਰਡੰਬਦੀ ਫਾਈਨਲ ਕਰਨ ਦੇ ਕੰਮ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
8 ਦਿਨ ਬੀਤ ਜਾਣ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਦਰਿਆ ਕੰਢਿਓਂ ਲਾਪਤਾ ਹੋਏ ਗੁਰਮਨਜੋਤ ਦਾ ਕੋਈ ਸੁਰਾਗ
NEXT STORY