ਲੁਧਿਆਣਾ(ਵਿਨੋਦ)— ਲੁਧਿਆਣਾ 'ਚ ਅੱਜ 95 ਵਾਰਡਾਂ 'ਤੇ ਨਗਰ-ਨਿਗਮ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਝੜਪਾਂ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਇਥੋਂ ਦੇ ਟਿੱਬਾ ਰੋਡ ਵਿਖੇ ਵਾਰਡ 13 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਸੰਧੂ ਦੇ ਡਰਾਈਵਰ ਨਾਲ ਕਾਂਗਰਸੀਆਂ ਵੱਲੋਂ ਕੁੱਟਮਾਰ ਕਰਨ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਝੜਪ ਦੌਰਾਨ ਮਨਦੀਪ ਕੌਰ ਦੇ ਡਰਾਈਵਰ ਰਾਮੂ ਨਾਲ ਕਾਂਗਰਸੀ ਉਮਦੀਵਾਰਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਥੋੜ੍ਹੀ ਦੂਰ ਲਿਜਾ ਕੇ ਰਾਮੂ ਨੂੰ ਗੱਡੀ ਤੋਂ ਹੇਠਾਂ ਸੁੱਟ ਦਿੱਤਾ। ਫਿਲਹਾਲ ਡਰਾਈਵਰ ਨੂੰ ਜ਼ੇਰੇ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਇਸ ਸਬੰਧ 'ਚ ਅਕਾਲੀ ਸਮਰਥਕਾਂ ਵੱਲੋਂ ਕਾਂਗਰਸ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ।
ਮੋਗਾ 'ਚ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ, ਤਿੰਨ ਜ਼ਖਮੀ
NEXT STORY