ਲੁਧਿਆਣਾ (ਅਨਿਲ): ਥਾਣਾ ਮੇਹਰਬਾਨ ਦੀ ਪੁਲਸ ਨੇ 9 ਦਿਨ ਪਹਿਲਾਂ ਸੜਕ ਕਿਨਾਰੇ ਮਿਲੀ ਇਕ ਅਣਪਛਾਤੇ ਵਿਅਕਤੀ ਦੀ ਸੜੀ ਹੋਈ ਲਾਸ਼ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਪਿੰਡ ਕਕਾ ਦੇ ਸਾਬਕਾ ਸਰਪੰਚ ਸੁਰੇਂਦਰ ਕੁਮਾਰ ਪੁੱਤਰ ਹੰਸਰਾਜ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਉਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੇਹਰਬਾਨ ਦੇ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ 5 ਜਨਵਰੀ ਨੂੰ ਪਿੰਡ ਕਕਾ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਲਾਸ਼ ਦੋ ਟੁਕੜਿਆਂ ਵਿਚ ਕੱਟੀ ਹੋਈ ਸੀ। ਥਾਣਾ ਮੇਹਰਬਾਨ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ 'ਤੇ ਕਾਰਵਾਈ ਕੀਤੀ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਵਿਚ ਜ਼ੁਲਮ ਦੀ ਹੱਦ ਹੋ ਚੁੱਕੀ, ਦਿੱਲੀ ਦੇ ਆਗੂ ਪੰਜਾਬੀਆਂ ਨੂੰ ਬਣਾ ਰਹੇ ਗੁਲਾਮ: ਐਨ. ਕੇ. ਸ਼ਰਮਾ
NEXT STORY