Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 09, 2026

    11:52:56 PM

  • major road accident near eastwood

    ਈਸਟਵੁੱਡ ਨੇੜੇ ਵੱਡਾ ਸੜਕ ਹਾਦਸਾ, ਕੰਟੇਨਰ ਤੇ ਲੋਡਰ...

  • trump says iran downed us helicopter over hormuz we must respond

    'ਸਾਨੂੰ ਜਵਾਬ ਦੇਣਾ ਪਵੇਗਾ...', ਅਪਾਚੇ ਹੈਲੀਕਾਪਟਰ...

  • big warning for businessmen in italy rules of safety laws changed

    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ!...

  • sarpanch shot in punjab

    ਪੰਜਾਬ 'ਚ ਸਰਪੰਚ ’ਤੇ ਚੱਲੀਆਂ ਗੋਲੀਆਂ! ਮੋਟਰਸਾਈਕਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana-Khanna
  • ਲੁਧਿਆਣਾ 'ਚ ਜਾਰੀ ਹੋ ਗਏ ਸਖ਼ਤ ਹੁਕਮ! ਲੋਕਾਂ ਵੱਲੋਂ ਉਲੰਘਣਾ ਕਰਨ 'ਤੇ ਅਫ਼ਸਰਾਂ 'ਤੇ ਵੀ ਹੋਵੇਗੀ ਕਾਰਵਾਈ

PUNJAB News Punjabi(ਪੰਜਾਬ)

ਲੁਧਿਆਣਾ 'ਚ ਜਾਰੀ ਹੋ ਗਏ ਸਖ਼ਤ ਹੁਕਮ! ਲੋਕਾਂ ਵੱਲੋਂ ਉਲੰਘਣਾ ਕਰਨ 'ਤੇ ਅਫ਼ਸਰਾਂ 'ਤੇ ਵੀ ਹੋਵੇਗੀ ਕਾਰਵਾਈ

  • Edited By Anmol Tagra,
  • Updated: 04 Jun, 2026 02:06 PM
Ludhiana-Khanna
ludhiana new orders
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਰਾਜ): ਸਤਲੁਜ ਨਦੀ ਦੇ ਕੈਚਮੈਂਟ ਏਰੀਆ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਨੂੰ ਨਾਜਾਇਜ਼ ਮਾਈਨਿੰਗ ਨਾਲ ਖੋਖਲਾ ਕਰਨ ਵਾਲੇ ਰੇਤ ਮਾਫੀਆ ਦੇ ਖਿਲਾਫ ਲੁਧਿਆਣਾ ਪ੍ਰਸ਼ਾਸਨ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਖ਼ਤ ਰੁਖ ਤੋਂ ਬਾਅਦ ਐਕਸ਼ਨ ਮੋਡ ਵਿਚ ਆਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਕ ਅਜਿਹਾ ਸਖ਼ਤ ਫਰਮਾਨ ਜਾਰੀ ਕੀਤਾ ਹੈ, ਜਿਸ ਨਾਲ ਮਾਈਨਿੰਗ ਮਾਫੀਆ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਵਿਚ ਹੜਕੰਪ ਮਚ ਗਿਆ ਹੈ। ਡੀ.ਸੀ. ਨੇ ਇਸ ਪੂਰੇ ਖੇਡ ਨੂੰ ਰੋਕਣ ਲਈ ਸਿੱਧੇ ਤੌਰ 'ਤੇ ਇਲਾਕੇ ਦੇ ਪੁਲਸ ਕਪਤਾਨਾਂ, ਥਾਣਾ ਇੰਚਾਰਜਾਂ ਅਤੇ ਮਾਈਨਿੰਗ ਵਿਭਾਗ ਦੇ ਵੱਡੇ ਅਫਸਰਾਂ ਦੀ ਜਵਾਬਦੇਹੀ ਤੈਅ ਕਰ ਦਿੱਤੀ ਹੈ ਅਤੇ ਸਾਫ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਕਿਤੇ ਵੀ ਨਾਜਾਇਜ਼ ਖੁਦਾਈ ਜਾਂ ਰੇਤ ਨਾਲ ਭਰੇ ਓਵਰਲੋਡਿਡ ਟਿੱਪਰ ਦਿਖੇ, ਤਾਂ ਗਾਜ ਸਿੱਧੀ ਸਬੰਧਤ ਅਧਿਕਾਰੀਆਂ 'ਤੇ ਡਿੱਗੇਗੀ।

ਪ੍ਰਸ਼ਾਸਨ ਦਾ ਇਹ ਜ਼ਬਰਦਸਤ ਚਾਬੁਕ ਬੂਥਗੜ੍ਹ, ਗਡਾਪੁਰ, ਗੌਂਸਗੜ੍ਹ ਅਤੇ ਗੜ੍ਹੀ ਟੋਗਰ ਸਮੇਤ ਦਰਜਨਾਂ ਪਿੰਡਾਂ ਦੇ ਨਿਵਾਸੀਆਂ ਅਤੇ ਗ੍ਰਾਮ ਪੰਚਾਇਤਾਂ ਦੀਆਂ ਉਨ੍ਹਾਂ ਗੰਭੀਰ ਸ਼ਿਕਾਇਤਾਂ ਤੋਂ ਬਾਅਦ ਚੱਲਿਆ ਹੈ, ਜਿਸ ਵਿਚ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਸੀ ਕਿ ਰਾਤ-ਦਿਨ ਦੌੜਨ ਵਾਲੇ ਭਾਰੀ-ਭਰਕਮ ਟਿੱਪਰਾਂ ਨੇ ਪਿੰਡਾਂ ਦੀ ਸ਼ਾਂਤ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਇਨ੍ਹਾਂ ਓਵਰਲੋਡਿਡ ਵਾਹਨਾਂ ਕਾਰਨ ਕਰੋੜਾਂ ਦੀ ਲਾਗਤ ਨਾਲ ਬਣੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਸਰਕਾਰੀ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਟੁੱਟ ਕੇ ਮਲਬੇ ਵਿਚ ਤਬਦੀਲ ਹੋ ਚੁੱਕਾ ਹੈ। ਇਸ ਮਾਮਲੇ ਵਿਚ ਹਾਈ ਕੋਰਟ ਪਹਿਲਾਂ ਹੀ ਗਹਿਰੀ ਨਾਰਾਜ਼ਗੀ ਜ਼ਾਹਰ ਕਰਦਿਆਂ ਸਾਫ਼ ਕਹਿ ਚੁੱਕੀ ਸੀ ਕਿ ਨਦੀਆਂ ਵਿਚ ਜਿਸ ਵੱਡੇ ਪੱਧਰ 'ਤੇ ਖੁਦਾਈ ਦਾ ਖੇਡ ਚੱਲ ਰਿਹਾ ਹੈ, ਉਹ ਸਿਰਫ਼ ਡੀ-ਸਿਲਟਿੰਗ (ਸਫਾਈ) ਨਹੀਂ ਬਲਕਿ ਸ਼ਰੇਆਮ ਨਾਜਾਇਜ਼ ਮਾਈਨਿੰਗ ਹੈ। ਅਦਾਲਤ ਨੇ ਸਪੱਸ਼ਟ ਹੁਕਮ ਦਿੱਤੇ ਸਨ ਕਿ ਭਵਿੱਖ ਵਿਚ ਕੋਈ ਵੀ ਲਾਪਰਵਾਹੀ ਸਾਹਮਣੇ ਆਉਣ 'ਤੇ ਸਿੱਧੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੂੰ ਅਦਾਲਤ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ।

ਇਸੇ ਕੜੇ ਰੁਖ ਨੂੰ ਦੇਖਦੇ ਹੋਏ ਡੀ.ਸੀ. ਨੇ 2 ਜੂਨ ਨੂੰ ਇਕ ਵਿਸ਼ੇਸ਼ ਹੁਕਮ ਜਾਰੀ ਕਰਕੇ ਸਭ ਤੋਂ ਵਿਵਾਦਤ ਬੁਰਜ ਟਹਿਲ ਦਾਸ ਡੀ-ਸਿਲਟਿੰਗ ਸਾਈਟ ਤੋਂ ਰੇਤ, ਮਿੱਟੀ ਜਾਂ ਕਿਸੇ ਵੀ ਹੋਰ ਖਣਿਜ ਦੀ ਢੋਆ-ਢੁਆਈ, ਸਟੋਰੇਜ ਅਤੇ ਆਵਾਜਾਈ 'ਤੇ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਤਾਲਾ ਲਗਾ ਦਿੱਤਾ ਹੈ। ਹੁਣ ਇਸ ਪਾਬੰਦੀਸ਼ੁਦਾ ਸਾਈਟ ਨਾਲ ਜੁੜੇ ਕਿਸੇ ਵੀ ਟਰੱਕ, ਟਿੱਪਰ, ਡੰਪਰ, ਟਰੈਕਟਰ-ਟਰਾਲੀ ਜਾਂ ਜੇ.ਸੀ.ਬੀ. ਵਰਗੀ ਅਰਥਮੂਵਿੰਗ ਮਸ਼ੀਨ ਨੂੰ ਸਤਲੁਜ ਦੇ 3ਐਲ ਬੰਨ੍ਹ, ਗੜ੍ਹੀ ਟੋਗਰ, ਰਾਹੋਂ-ਮੱਤੇਵਾੜਾ-ਲੁਧਿਆਣਾ ਰੋਡ ਸਮੇਤ ਆਸ-ਪਾਸ ਦੇ ਕਿਸੇ ਵੀ ਪਿੰਡ ਦੇ ਰਸਤਿਆਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਵੀ ਕਾਨੂੰਨ ਨੂੰ ਟਿੱਚ ਜਾਣ ਕੇ ਵਾਹਨ ਦੌੜਾਉਣ ਦੀ ਹਿਮਾਕਤ ਕਰੇਗਾ, ਤਾਂ ਉਸ 'ਤੇ ਸਿੱਧੀ ਐੱਫ.ਆਈ.ਆਰ. ਦਰਜ ਕਰਕੇ ਗੱਡੀ ਜ਼ਬਤ ਕਰ ਲਈ ਜਾਵੇਗੀ। ਇੰਨਾ ਹੀ ਨਹੀਂ, ਲੁਧਿਆਣਾ-ਰੋਪੜ ਨੈਸ਼ਨਲ ਹਾਈਵੇਅ ਪ੍ਰਾਜੈਕਟ ਲਈ ਐੱਨ.ਐੱਚ.ਏ.ਆਈ. ਨੂੰ ਅਲਾਟ ਕੀਤੀਆਂ ਗਈਆਂ ਡੀ-ਸਿਲਟਿੰਗ ਸਾਈਟਾਂ ਦੇ ਵਾਹਨਾਂ 'ਤੇ ਵੀ ਕੜਾ ਪਹਿਰਾ ਬਿਠਾ ਦਿੱਤਾ ਗਿਆ ਹੈ। ਇਨ੍ਹਾਂ ਵਾਹਨਾਂ ਨੂੰ ਕੇਵਲ ਨਿਰਧਾਰਤ ਹਾਈਵੇਅ ਕੋਰੀਡੋਰ 'ਤੇ ਹੀ ਚੱਲਣਾ ਹੋਵੇਗਾ। ਜੇਕਰ ਇਹ ਵਾਹਨ ਸ਼ਾਰਟਕੱਟ ਮਾਰਨ ਦੇ ਚੱਕਰ ਵਿਚ ਪਿੰਡਾਂ ਦੀਆਂ ਅੰਦਰੂਨੀ ਸੜਕਾਂ ਵਿਚ ਘੁਸੇ, ਤਾਂ ਇਨ੍ਹਾਂ ਨੂੰ ਸਿੱਧਾ ਨਾਜਾਇਜ਼ ਮਾਈਨਿੰਗ ਦਾ ਹਿੱਸਾ ਮੰਨ ਕੇ ਸੀਜ਼ ਕਰ ਦਿੱਤਾ ਜਾਵੇਗਾ।

ਮਾਈਨਿੰਗ ਮਾਫੀਆ ਦੇ ਇਸ ਨੈੱਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਰਾਹੋਂ ਰੋਡ ਸਥਿਤ ਥਾਣਾ ਮੇਹਰਬਾਨ ਦੇ ਬਿਲਕੁਲ ਬਾਹਰ 24 ਘੰਟੇ ਐਕਟਿਵ ਰਹਿਣ ਵਾਲੀ ਇਕ ਹਾਈ-ਟੈਕ ਪੱਕੀ ਚੈੱਕਪੋਸਟ ਸਥਾਪਿਤ ਕਰ ਦਿੱਤੀ ਗਈ ਹੈ। ਇਸ ਨਾਕੇ ਤੋਂ ਗੁਜ਼ਰਨ ਵਾਲੇ ਹਰ ਇਕ ਰੇਤ ਵਾਲੇ ਵਾਹਨ ਦੀ ਕੁੰਡਲੀ ਖੰਗਾਲੀ ਜਾਵੇਗੀ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਹੀ ਮਾਲ ਦੀ ਵੈਧਤਾ ਦਾ ਸਰਟੀਫਿਕੇਟ ਚੈੱਕ ਕਰਨਗੇ। ਇਸ ਚੈੱਕਪੋਸਟ 'ਤੇ ਪਲ-ਪਲ ਦੀ ਵੀਡੀਓ ਰਿਕਾਰਡਿੰਗ ਹੋਵੇਗੀ ਅਤੇ ਬਿਨਾਂ ਕਿਸੇ ਛੇੜਛਾੜ ਦੇ ਟਾਈਮ-ਸਟੈਂਪ ਵਾਲੀ ਸੀ.ਸੀ.ਟੀ.ਵੀ. ਫੁਟੇਜ ਹਰ ਹਫ਼ਤੇ ਸਿੱਧੇ ਡੀ.ਸੀ. ਦਫ਼ਤਰ ਨੂੰ ਜਮ੍ਹਾਂ ਕਰਵਾਈ ਜਾਵੇਗੀ। ਡੀ.ਸੀ. ਨੇ ਹੁਕਮਾਂ ਵਿਚ ਮੇਹਰਬਾਨ ਅਤੇ ਲਾਡੋਵਾਲ ਵਰਗੇ ਸੰਵੇਦਨਸ਼ੀਲ ਨਦੀ ਖੇਤਰਾਂ ਵਿਚ ਤਾਇਨਾਤ ਥਾਣਾ ਇੰਚਾਰਜਾਂ ਅਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਸਖ਼ਤ ਲਹਿਜੇ ਵਿਚ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿਚ ਮਾਈਨਿੰਗ ਦੀ ਇਕ ਵੀ ਸ਼ਿਕਾਇਤ ਆਈ, ਤਾਂ ਉਨ੍ਹਾਂ ਵਿਰੁੱਧ ਤੁਰੰਤ ਚਾਰਜਸ਼ੀਟ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਦੂਜੇ ਪਾਸੇ, ਪਿੰਡ ਵਾਸੀਆਂ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਉਂਦੇ ਹੋਏ ਪ੍ਰਸ਼ਾਸਨ ਨੇ ਪੀ.ਡਬਲਯੂ.ਡੀ. ਨੂੰ ਹੁਕਮ ਜਾਰੀ ਕੀਤੇ ਹਨ ਕਿ ਭਾਰੀ ਵਾਹਨਾਂ ਕਾਰਨ ਬਰਬਾਦ ਹੋਈਆਂ ਸੜਕਾਂ ਦਾ ਚੱਪਾ-ਚੱਪਾ ਮਾਪ ਕੇ 10 ਜੂਨ ਤੱਕ ਇਸ ਦੀ ਪੂਰੀ ਰਿਪੋਰਟ ਟੇਬਲ 'ਤੇ ਰੱਖੀ ਜਾਵੇ। ਉੱਥੇ ਹੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਸੀਵਰੇਜ, ਪੀਣ ਵਾਲੇ ਪਾਣੀ ਦੀਆਂ ਲਾਈਨਾਂ ਅਤੇ ਹੋਰ ਸਰਕਾਰੀ ਜਾਇਦਾਦ ਨੂੰ ਪਹੁੰਚੇ ਨੁਕਸਾਨ ਦਾ ਪੂਰਾ ਐਸਟੀਮੇਟ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਫਾਈਨਲ ਰਿਪੋਰਟ ਦੇ ਆਧਾਰ 'ਤੇ ਕਾਨੂੰਨੀ ਤੌਰ 'ਤੇ ਸਾਰਾ ਹਰਜਾਨਾ ਅਤੇ ਮੁਰੰਮਤ ਦਾ ਮੋਟਾ ਖਰਚਾ ਇਨ੍ਹਾਂ ਮਾਈਨਿੰਗ ਸੰਚਾਲਕਾਂ ਅਤੇ ਲੀਜ਼ ਧਾਰਕਾਂ ਦੀ ਜੇਬ ਵਿਚੋਂ ਹੀ ਵਸੂਲਿਆ ਜਾਵੇਗਾ। ਇਸ ਪੂਰੀ ਮੋਰਚੇਬੰਦੀ ਵਿਚ ਪਹਿਲੀ ਵਾਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਪਾਵਰਫੁੱਲ ਬਣਾਇਆ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਗਲੇ ਹੁਕਮਾਂ ਤੱਕ ਲੁਧਿਆਣਾ ਵਿਚ ਇਹ ਸਖ਼ਤ ਪ੍ਰਸ਼ਾਸਨਿਕ ਘੇਰਾਬੰਦੀ ਇਸੇ ਤਰ੍ਹਾਂ 24 ਘੰਟੇ ਲਾਗੂ ਰਹੇਗੀ।
 

  • Punjab
  • Ludhiana
  • New Orders

9 ਲੁਟੇਰਿਆਂ ਨੇ ਕਿਸਾਨ ਦੇ ਖੂਹ ’ਤੇ ਸੁੱਤੇ ਕਾਮੇ ਨੂੰ ਬੰਦੀ ਬਣਾ ਕੇ ਪਸ਼ੂ, ਮਹਿੰਗੇ ਕਬੂਤਰ ਤੇ ਮੋਬਾਇਲ ਲੁੱਟਿਆ

NEXT STORY

Stories You May Like

  • action taken against employees order issued
    ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਉਪਰ ਹੋਵੇਗੀ ਵੱਡੀ ਕਾਰਵਾਈ, ਜਾਰੀ ਹੋ ਗਏ ਹੁਕਮ
  • punjab employees  election duty
    ਪੰਜਾਬ : ਇਨ੍ਹਾਂ ਮੁਲਾਜ਼ਮਾਂ ਉਪਰ ਨਹੀਂ ਹੋਵੇਗੀ ਕਾਰਵਾਈ, ਜਾਰੀ ਹੋ ਗਏ ਨਵੇਂ ਹੁਕਮ
  • teachers orders
    ਗਰਮੀ ਦੀਆਂ ਛੁੱਟੀਆਂ ਵਿਚਾਲੇ ਅਧਿਆਪਕਾਂ ਲਈ ਜਾਰੀ ਹੋ ਗਏ ਸਖ਼ਤ ਹੁਕਮ ! ਚੌਧਰੀ ਸਰਕਾਰ ਨੇ ਸੁਣਾਇਆ ਫ਼ਰਮਾਨ
  • if animals are made to work during the day there will be a big action
    ਜਾਨਵਰਾਂ ਤੋਂ ਦਿਨੇ ਕੰਮ ਕਰਵਾਇਆ ਤਾਂ ਹੋਵੇਗੀ ਵੱਡੀ ਕਾਰਵਾਈ ! ਰਾਜਸਥਾਨ ਸਰਕਾਰ ਨੇ ਜਾਰੀ ਕਰ 'ਤੇ ਹੁਕਮ
  • dc gulpreet singh aulakh ias bans overloaded vehicles in sbs nagar
    ਪੰਜਾਬ: ਇਨ੍ਹਾਂ ਵਾਹਨਾਂ 'ਤੇ ਲੱਗੀ ਪਾਬੰਦੀ! ਜਾਰੀ ਹੋਏ ਸਖ਼ਤ ਹੁਕਮ
  • order issued municipal corporation officials not switch off mobile phones
    Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ, ਸਖ਼ਤ ਹੁਕਮ ਜਾਰੀ
  • highcourt concerned over delay in hearing of ndps cases
    NDPS ਮਾਮਲਿਆਂ ਦੀ ਸੁਣਵਾਈ 'ਚ ਦੇਰੀ ਨੂੰ ਲੈ ਕੇ ਹਾਈਕੋਰਟ ਚਿੰਤਤ, ਜਾਰੀ ਕੀਤੇ ਸਖ਼ਤ ਹੁਕਮ
  • be careful when carrying luggage on trains
    ਟਰੇਨਾਂ 'ਚ ਸਮਾਨ ਲੱਦ ਕੇ ਲਿਜਾਣ ਵਾਲੇ ਸਾਵਧਾਨ! ਰੇਲਵੇ ਵਲੋਂ ਸਖ਼ਤ ਚਿਤਾਵਨੀ ਜਾਰੀ, ਪੜ੍ਹੋ ਨਵੇਂ ਹੁਕਮ
  • major road accident near eastwood
    ਈਸਟਵੁੱਡ ਨੇੜੇ ਵੱਡਾ ਸੜਕ ਹਾਦਸਾ, ਕੰਟੇਨਰ ਤੇ ਲੋਡਰ ਦੀ ਟੱਕਰ ਨੇ ਮਚਾਈ ਤਬਾਹੀ
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
  • clash in jalandhar
    ਜਲੰਧਰ ਦੀ ਕਾਲੋਨੀ ਵਿਚ ਕੁੱਤਿਆਂ ਪਿੱਛੇ ਹੋ ਗਈ ਲੜਾਈ, ਭਖਿਆ ਮਾਹੌਲ
  • jalandhar  a massive fire broke out in a house
    ਜਲੰਧਰ: ਇਕ ਘਰ 'ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
  • ed in punjab ed raid
    ਪੰਜਾਬ ਵਿਚ ਈ. ਡੀ. ਦੀ ਫਿਰ ਵੱਡੀ ਰੇਡ, ਜਲੰਧਰ, ਲੁਧਿਆਣਾ ਕਈ ਜਗ੍ਹਾ ਛਾਪੇਮਾਰੀ
  • massive explosion while welding
    ਵੈਲਡਿੰਗ ਕਰਦਿਆਂ ਹੋਇਆ ਜ਼ਬਰਦਸਤ ਧਮਾਕਾ, ਮਕੈਨਿਕ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ...
  • father and daughter die in horrific accident on phagwara highway
    ਫਗਵਾੜਾ ਹਾਈਵੇ 'ਤੇ ਮੌਤ ਦਾ ਤਾਂਡਵ, ਇੱਕੋ ਝਟਕੇ 'ਚ ਉੱਜੜਿਆ ਪਰਿਵਾਰ, ਪਿਓ-ਧੀ ਨੇ...
  • railway alert after ludhiana accident
    ਲੁਧਿਆਣਾ ਹਾਦਸੇ ਤੋਂ ਬਾਅਦ ਰੇਲਵੇ ਅਲਰਟ, ਹੁਣ ਟ੍ਰੇਨ 'ਚ ਵੱਧ ਸਾਮਾਨ ਲਿਜਾਣ 'ਤੇ...
Trending
Ek Nazar
accident with punjabis in manikaran sahib

ਮਨੀਕਰਨ ਸਾਹਿਬ 'ਚ ਪੰਜਾਬੀਆਂ ਨਾਲ ਵਾਪਰਿਆ ਹਾਦਸਾ ! ਫ਼ੋਟੋ ਖਿਚਵਾਉਂਦਿਆ...

shots fired at private hospital in batala

ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ

army chiefs meet

ਲੇਬਨਾਨ ਅਤੇ ਪਾਕਿਸਤਾਨ ਦੇ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ , ਖੇਤਰੀ ਸੁਰੱਖਿਆ...

rain alert delhi rain

Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ...

ishq karo party  supreme court  former judge  new party  cjp

'ਇਸ਼ਕ ਕਰੋ ਪਾਰਟੀ' ! 'CJP' ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਬਣਾ...

trump statement

ਹੋਰਮੁਜ਼ ਸਟ੍ਰੇਟ ਨੇੜੇ ਅਮਰੀਕੀ ਹੈਲੀਕਾਪਟਰ ਕਰੈਸ਼ ਮਗਰੋਂ ਟਰੰਪ ਦਾ ਅਹਿਮ ਬਿਆਨ

women transgender people bus free travel

ਔਰਤਾਂ ਤੇ ਟਰਾਂਸਜੈਂਡਰ ਲੋਕ ਸਰਕਾਰੀ ਬੱਸਾਂ 'ਚ ਕਰਨਗੇ ਮੁਫ਼ਤ ਸਫ਼ਰ, ਕੇਰਲ ਸਰਕਾਰ...

husband wife honeymoon with in laws divorce

ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ...

marriage baraat thar stunt groom fir registered

'ਵਿਆਹ ਵਾਰ-ਵਾਰ ਨਹੀਂ ਹੁੰਦਾ...!' ਬਾਰਾਤ 'ਚ ਥਾਰ 'ਤੇ ਚੜ੍ਹ ਸਟੰਟ ਕਰਨਾ...

8 ips officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਬਿਹਾਰ 'ਚ 8 IPS ਅਧਿਕਾਰੀਆਂ ਦੇ ਤਬਾਦਲੇ

traffic policeman was beaten up

ਟ੍ਰੈਫਿਕ ਪੁਲਸ ਮੁਲਾਜ਼ਮ ਨਾਲ ਕੁੱਟਮਾਰ, ਵਰਦੀ ਪਾੜੀ ਤੇ ਚਲਾਨ ਮਸ਼ੀਨ ਖੋਹੀ

lpg cylinders ujjwala beneficiaries

ਉੱਜਵਲਾ ਕੁਨੈਕਸ਼ਨ ਵਾਲਿਆਂ ਨੂੰ ਵੱਡਾ ਝਟਕਾ! ਜਾਣੋ ਕੀ ਹੈ ਮੰਤਰਾਲੇ ਦਾ ਨਵਾਂ ਫੈਸਲਾ

365 days validity

ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

changed atm card fraud of 3 lakhs

"ਅੰਕਲ ਜੀ, ਟ੍ਰਾਂਜ਼ੈਕਸ਼ਨ ਕੈਂਸਲ ਕਰ ਦਿਓ..." ਕਹਿ ਕੇ ਬਦਲਿਆ ATM! ਜੋ ਹੋਇਆ ਉਸ...

scared mother deposited lakhs of rupees in the thugs   account

ਅਮਰੀਕਾ ਪੁਲਸ ਨੇ ਤੁਹਾਡਾ ਮੁੰਡਾ ਫੜ੍ਹ ਲਿਆ..., ਡਰਦੀ ਮਾਂ ਨੇ ਠੱਗਾਂ ਦੇ ਖਾਤੇ...

order issued municipal corporation officials not switch off mobile phones

Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ...

famous folk singer passes away

ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ...

kalsarp yog 2026 rahu ketu moon transit impact on zodiac signs

ਜ਼ਰਾ ਬਚ ਕੇ ਰਹਿਣ ਇਹ 4 ਰਾਸ਼ੀਆਂ ਵਾਲੇ! 9 ਜੂਨ ਤੋਂ ਬਣ ਰਿਹੈ ਖਤਰਨਾਕ 'ਕਾਲਸਰਪ'...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • garbage dump  terrible fire  fire in moga
      ਕੂੜਾ ਡੰਪ 'ਚ ਭਿਆਨਕ ਅੱਗ, 15 ਘੰਟਿਆਂ ਬਾਅਦ ਵੀ ਨਹੀਂ ਪਾਇਆ ਗਿਆ ਪੂਰੀ ਤਰ੍ਹਾਂ...
    • important news related to bikram majithia case
      ਬਿਕਰਮ ਮਜੀਠੀਆ ਮਾਮਲੇ ਨਾਲ ਜੁੜੀ ਅਹਿਮ ਖ਼ਬਰ, ਪੜ੍ਹੋ ਅਦਾਲਤ ਨੇ ਕੀ ਦਿੱਤੇ ਹੁਕਮ
    • jathedar gargajj statement
      14 ਸਾਲਾਂ ਬਾਅਦ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ 'ਤੇ ਪਾਕਿ ਜਾ ਰਿਹਾ ਜੱਥਾ,...
    • kewal singh dhillon  punjab bjp  corruption issue
      ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਧਰਮ ਤੇ ਰਾਜਨੀਤੀ ਦਾ ਸਹਾਰਾ ਲੈ...
    • shots fired at private hospital in batala
      ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ
    • sgpc  harjinder singh dhami  shiromani committee delegation
      ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ਪੁੱਜਣ ’ਤੇ ਸੰਗਤ...
    • restrictions in patiala section 144
      ਪਟਿਆਲਾ ਵਿਚ ਲਗਾਈ ਗਈ ਧਾਰਾ 144, ਸਖ਼ਤ ਹੁਕਮ ਹੋਏ ਜਾਰੀ
    • faridkot jail  mobile recovered  security arrangements
      ਕੇਂਦਰੀ ਜੇਲ੍ਹ ਫਰੀਦਕੋਟ ’ਚੋਂ ਫਿਰ ਮੋਬਾਈਲ ਬਰਾਮਦ, ਕੇਸ ਦਰਜ
    • ngt mining punjab
      ਪੰਜਾਬ 'ਚ 79 ਥਾਈਂ ਮਾਈਨਿੰਗ 'ਤੇ ਰੋਕ! NGT ਦਾ ਵੱਡਾ ਫ਼ੈਸਲਾ
    • important news regarding bus travel with aadhaar card
      ਆਧਾਰ ਕਾਰਡ ਵਾਲੀਆਂ ਬੱਸਾਂ ਦੇ ਸਫ਼ਰ ਨੂੰ ਲੈ ਕੇ ਜ਼ਰੂਰੀ ਖ਼ਬਰ, PRTC ਮੁਲਾਜ਼ਮਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +