ਲੁਧਿਆਣਾ (ਵਿਪਨ) : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦੇਣ ਲਈ ਸਟੇਸ਼ਨ ਨਿਰਦੇਸ਼ਕ ਫਿਰੋਜ਼ਪੁਰ ਮੰਡਲ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਸਟੇਸ਼ਨ 'ਤੇ ਕੀਤੇ ਜਾਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਇਆ ਹੈ। ਟਰੇਨਾਂ ਦੇ ਦੇਰ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਠੰਡ ਵਿਚ ਬੈਠਣ ਲਈ ਮਜਬੂਰ ਹੋਣ ਦੇ ਭਖਦੇ ਮੁੱਦੇ ਨੂੰ ਹੱਲ ਕਰ ਕੇ ਉਨ੍ਹਾਂ ਨੂੰ ਰਾਹਤ ਦੇਣ ਲਈ, ਅਪਾਹਜ ਯਾਤਰੀਆਂ ਨੂੰ ਸਹੂਲਤਾਂ ਦੇਣ ਲਈ, ਪਾਰਕਿੰਗ ਸਾਈਟ ਵਿਚ ਸੁਧਾਰ ਨੂੰ ਲੈ ਕੇ, ਪੁੱਛਗਿੱਛ ਕੇਂਦਰ ਬਦਲੀ ਕੀਤੇ ਜਾਣ ਸਮੇਤ ਯਾਤਰੀਆਂ ਨੂੰ ਹੋਰ ਕਈ ਸਹੂਲਤਾਂ ਦੇਣ ਲਈ ਸਟੇਸ਼ਨ ਨਿਰਦੇਸ਼ਕ ਅਭਿਨਵ ਸਿੰਗਲਾ ਨੇ ਕਈ ਯੋਜਨਾਵਾਂ ਬਣਾ ਕੇ ਫਿਰੋਜ਼ਪੁਰ ਮੰਡਲ ਦਤਫਰ ਵਿਚ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ। ਅਭਿਨਵ ਸਿੰਗਲਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਠੰਡ ਕਾਫੀ ਵਧਣ ਦੇ ਆਸਾਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਰਦੀ ਤੋਂ ਬਚਾਉਣ ਲਈ ਸਥਾਨਕ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਿਲ ਕੇ ਟਰੇਨ ਆਉਣ ਤੋਂ ਪਹਿਲਾਂ ਵਾਪਸ ਕਰਨ ਦੀ ਸ਼ਰਤ 'ਤੇ ਕੰਬਲ ਦਿੱਤੇ ਜਾਣ ਦੀ ਯੋਜਨਾ ਸ਼ੁਰੂ ਕਰਨ ਲਈ ਮੰਡਲ ਅਧਿਕਾਰੀਆਂ ਦੇ ਸਾਹਮਣੇ ਇਸ ਗੱਲ ਨੂੰ ਰੱਖ ਦਿੱਤਾ ਗਿਆ ਹੈ। ਉਨ੍ਹਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਯਾਤਰੀਆਂ ਨੂੰ ਭਾਰੀ ਰਾਹਤ ਮਿਲੇਗੀ।
ਅਪਾਹਜਾਂ ਦੀਆਂ ਸਹੂਲਤਾਂ ਲਈ ਸ਼ੁਰੂ ਹੋਣਗੇ ਕਾਰਜ
ਸਟੇਸ਼ਨ ਨਿਰਦੇਸ਼ਕ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਅਪਾਹਜਾਂ ਲਈ ਪਖਾਨੇ ਬਣਵਾਉਣ ਅਤੇ ਉਨ੍ਹਾਂ ਨੂੰ ਟਿਕਟ ਲੈ ਕੇ ਦੇਣ ਤੋਂ ਲੈ ਕੇ ਟਰੇਨ ਵਿਚ ਚੜ੍ਹਾਉਣ ਲਈ ਸਹਾਇਕ ਨਿਯੁਕਤ ਕੀਤੇ ਜਾਣ ਅਤੇ ਉਨ੍ਹਾਂ ਦਾ ਨੰਬਰ ਯਾਤਰੀਆਂ ਵਿਚ ਵੰਡੇ ਜਾਣ ਦੀ ਯੋਜਨਾ ਤੋਂ ਵੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ।
ਪੁੱਛਗਿੱਛ ਕੇਂਦਰ ਬਦਲੇ ਜਾਣ ਸਬੰਧੀ ਹੋਇਆ ਵਿਚਾਰ
ਸ਼੍ਰੀ ਸਿੰਗਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ 'ਤੇ ਸਾਫ-ਸਫਾਈ ਵਿਵਸਥਾ ਵਿਚ ਹੋਰ ਸੁਧਾਰ ਲਿਆਉਣ ਲਈ, ਪਾਰਕਿੰਗ ਸਾਈਟ ਵਿਚ ਸੁਧਾਰ ਲਿਆਉਣ ਲਈ, ਪੁੱਛਗਿੱਛ ਕੇਂਦਰ ਨੂੰ ਬਦਲੀ ਕਰਨ ਸਮੇਤ ਕਈ ਹੋਰਨਾਂ ਮੁੱਦਿਆਂ ਦੀ ਮੰਡਲ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ।
ਚੋਣਕਾਰ ਅਫਸਰ ਦਾ ਕਾਰਨਾਮਾ, ਵੋਟਰ ਕਾਰਡਾਂ 'ਤੇ ਵੋਟਰਾਂ ਦੀਆਂ ਪੁੱਠੀਆਂ ਲਾ ਦਿੱਤੀਆਂ ਤਸਵੀਰਾਂ
NEXT STORY