ਲੁਧਿਆਣਾ (ਨਰਿੰਦਰ) : ਪੰਜਾਬ ਦੀ ਕਾਂਗਰਸ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਹਨ ਪਰ ਲੁਧਿਆਣਾ 'ਚ ਚੱਲ ਰਹੇ ਵਿਕਾਸ ਕਾਰਜ ਆਰਥਿਕ ਤੰਗੀ ਕਾਰਨ ਵਿਚਾਲੇ ਹੀ ਲਟਕੇ ਹੋਏ ਹਨ, ਜਿਸ ਦੀ ਵੱਡੀ ਮਿਸਾਲ 14 ਪਿੰਡਾਂ ਨੂੰ ਜੋੜਨ ਵਾਲੀ ਸੜਕ ਹੈ, ਜੋ ਕਿ ਖਸਤਾ ਹਾਲ ਹੈ ਅਤੇ ਇਹ ਸੜਕ ਤੋਂ ਲੰਘਣ ਵਾਲੇ ਹੀ ਜਾਣਦੇ ਹਨ ਕਿ ਉਨ੍ਹਾਂ ਨਾਲ ਕੀ ਬੀਤਦੀ ਹੈ। ਸੜਕ ਬਣਾਉਣ ਦਾ ਟੀਚਾ ਮਾਰਚ ਤੱਕ ਹੈ ਪਰ ਲੋਕਾਂ ਨੂੰ ਇਹ ਵੀ ਉਮੀਦ ਨਹੀਂ ਕਿ ਅਗਲੇ ਸਾਲ ਮਾਰਚ ਤੱਕ ਇਹ ਸੜਕ ਬਣ ਸਕੇਗੀ।
ਲੁਧਿਆਣਾ-ਜਗੀਰਪੁਰ ਦੀ ਮੁੱਖ ਸੜਕ ਜੋ ਕਿ 14 ਪਿੰਡਾਂ ਨੂੰ ਜੋੜਦੀ ਹੈ, ਪਰ ਸੜਕ ਦੀ ਖਸਤਾ ਹਾਲਤ ਇਲਾਕਾ ਵਾਸੀਆਂ ਲਈ ਮੁਸ਼ਕਲ ਦਾ ਸਬੱਬ ਬਣੀ ਹੋਈ ਹੈ। ਸੜਕ ਕੰਢੇ ਦੁਕਾਨਦਾਰ ਕੰਮ ਨਾ ਚੱਲਣ ਕਾਰਨ ਪਰੇਸ਼ਾਨ ਹਨ ਅਤੇ ਸੜਕ ਤੋਂ ਲੰਘਣ ਵਾਲੇ ਲੋਕ ਮਿੱਟੀ-ਘੱਟੇ ਤੋਂ ਪਰੇਸ਼ਾਨ ਹਨ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ 'ਚ ਇਸ ਸੜਕ ਤੋਂ ਲੰਘਣਾ ਮੌਤ ਨੂੰ ਦਾਅਵਤ ਦੇਣ ਤੋਂ ਘੱਟ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਾਲ 2017 'ਚ ਸੀਵਰੇਜ ਪਾਉਣ ਦੇ ਨਾਂ 'ਤੇ ਸਾਰੇ ਪਿੰਡਾਂ ਦੀਆਂ ਸੜਕਾਂ ਪੁੱਟ ਦਿੱਤੀਆਂ ਗਈਆਂ, ਉਦੋਂ ਤੋਂ ਸੜਕ ਦੇ ਅਜਿਹੇ ਹੀ ਹਾਲਾਤ ਹਨ। ਜਦੋਂ ਇਸ ਬਾਰੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਮਾਰਚ ਤੱਕ ਮੁਕੰਮਲ ਕਰਨਾ ਹੈ ਅਤੇ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ ਕਿਉਂਕਿ ਇਸ ਸੜਕ 'ਤੇ ਆਵਾਜਾਈ ਬਹੁਤ ਹੈ।
ਪ੍ਰੇਮੀ ਨੇ ਪ੍ਰੇਮਿਕਾ ਦੇ ਪਤੀ ’ਤੇ ਪਹਿਲਾਂ ਚਲਾਈਆਂ ਗੋਲੀਆਂ, ਫਿਰ ਗੱਡੀ ਚੜ੍ਹਾ ਤੋੜਿਆ ਪੈਰ
NEXT STORY