ਲੁਧਿਆਣਾ (ਹਿਤੇਸ਼)– ਆਮ ਤੌਰ ’ਤੇ ਨਗਰ ਨਿਗਮ ਦੀ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਸਰਦੀ ਅਤੇ ਬਾਰਿਸ਼ ਦੇ ਮੌਸਮ ’ਚ ਪੈਚ ਵਰਕ ਵੀ ਨਹੀਂ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੇ ਠੇਕੇਦਾਰ ਨੂੰ ਖੁਸ਼ ਕਰਨ ਲਈ 1 ਕਰੋੜ ਸੜਕ ਬਣਵਾ ਦਿੱਤੀ ਗਈ ਹੈ। ਇਹ ਮਾਮਲਾ ਦੁੱਗਰੀ ’ਚ ਸਾਹਮਣੇ ਆਇਆ ਹੈ, ਜਿਥੇ ਪਹਿਲਾ ਠੇਕੇਦਾਰ ਵੱਲੋਂ ਐਸਟੀਮੇਟ ਵਿਚ ਸਕੋਪ ਨਾ ਹੋਣ ਦੇ ਬਾਵਜੂਦ ਸੜਕ ਨੂੰ ਤੋੜ ਦਿੱਤਾ ਸੀ ਪਰ ਜ਼ੋਨ-ਸੀ ਦੀ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਐਕਸੀਅਨ ਰਾਕੇਸ਼ ਸਿੰਗਲਾ ਅਤੇ ਐੱਸ. ਈ. ਸ਼ਾਮ ਲਾਲ ਗੁਪਤਾ ਵਲੋਂ ਠੇਕੇਦਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਸਮੇਂ ਸਿਰ ਵਿਆਹ ਨਾ ਕਰਵਾਉਣ ਵਾਲਿਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋ ਸਕਦੀ ਹੈ ਜਾਨਲੇਵਾ ਬਿਮਾਰੀ
ਹੁਣ ਇਨ੍ਹਾਂ ਅਧਿਕਾਰੀਆਂ ਨੇ ਹੀ ਸਰਦੀ ਅਤੇ ਬਾਰਿਸ਼ ਦੇ ਮੌਸਮ ’ਚ 1 ਕਰੋੜ ਦੀ ਸੜਕ ਦਾ ਨਿਰਮਾਣ ਕਰਵਾ ਦਿੱਤਾ ਗਿਆ ਹੈ, ਜਿਸ ਸੜਕ ਦੇ ਘੱਟ ਤਾਪਮਾਨ ’ਚ ਬਣਨ ਦੀ ਵਜ੍ਹਾ ਨਾਲ ਜਲਦ ਟੁੱਟਣ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਨੂੰ ਲੈ ਕੇ ਕੌਂਸਲਰ ਅਨੀਤਾ ਰਾਜ ਸ਼ਰਮਾ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਪਹਿਲਾਂ ਟੁੱਟਣ ਤੋਂ ਬਾਅਦ ਬਾਰਿਸ਼ ਦੇ ਮੌਸਮ ’ਚ ਲੰਮੇ ਸਮੇਂ ਤੱਕ ਸੜਕ ਨਾ ਬਣਾਉਣ ਦੀ ਵਜ੍ਹਾ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੁਣ ਇਸ ਸੜਕ ਦੇ ਨਿਰਮਾਣ ਵਿਚ ਕਿੰਨੇ ਮਟੀਰੀਅਲ ਦਾ ਇਸਤੇਮਾਲ ਹੋ ਰਿਹਾ ਹੈ, ਉਸ ਨੂੰ ਲੈ ਕੇ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...
ਦੋਸ਼ੀਆਂ 'ਤੇ ਹੋਵੇਗੀ ਕਾਰਵਾਈ: ਵਿਧਾਇਕ
ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਵਿਕਾਸ ਕਾਰਜਾਂ ’ਚ ਕੁਆਲਿਟੀ ਕੰਟਰੋਲ ਨਿਯਮਾਂ ਦੀ ਉਲੰਘਣਾ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੜਕ ਦੇ ਨਿਰਮਾਣ ’ਚ ਕਿਸੇ ਵੀ ਤਰ੍ਹਾਂ ਦੀ ਖਾਮੀ ਸਾਹਮਣੇ ਆਉਣ ’ਤੇ ਠੇਕੇਦਾਰ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ CM ਮਾਨ ਦਾ ਵੱਡਾ ਤੋਹਫਾ, ਮੁਆਵਜ਼ਾ ਰਾਸ਼ੀ ਵੰਡਣ ਦੀ ਕੀਤੀ ਸ਼ੁਰੂਆਤ
NEXT STORY