ਲੁਧਿਆਣਾ: ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਨੇ ਜ਼ਿਲ੍ਹੇ ਦੇ 393 ਪ੍ਰਾਈਵੇਟ ਸਕੂਲਾਂ ਨੂੰ ਇਕ ਸਖ਼ਤ ਨੋਟਿਸ ਜਾਰੀ ਕਰਕੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਸਕੂਲਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਦੁਪਹਿਰ 2 ਵਜੇ ਤੱਕ ਸਵੱਛ ਅਤੇ ਹਰਿਤ ਵਿਦਿਆਲਿਆ (SHVR) ਪੋਰਟਲ 'ਤੇ ਆਪਣਾ ਡਾਟਾ ਤੁਰੰਤ ਭਰਨ। ਜ਼ਿਲ੍ਹਾ ਸਿੱਖਿਆ ਵਿਭਾਗ ਦੇ ਇਸ ਨੋਟਿਸ ਵਿਚ ਸਾਫ਼ ਕਿਹਾ ਗਿਆ ਹੈ ਕਿ ਜੇਕਰ ਸਕੂਲ ਨਿਰਧਾਰਤ ਸਮੇਂ ਅੰਦਰ ਡਾਟਾ ਨਹੀਂ ਭਰਦੇ, ਤਾਂ ਉਨ੍ਹਾਂ ਦੀ ਐਨ.ਓ.ਸੀ. ਰੱਦ ਕਰ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ
ਐਨ.ਓ.ਸੀ. ਰੱਦ ਹੋਈ ਤਾਂ ਨਹੀਂ ਚੱਲ ਸਕਣਗੇ ਸਕੂਲ
ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਡਿੰਪਲ ਮਦਾਨ ਨੇ ਸਕੂਲਾਂ ਨੂੰ ਭੇਜੇ ਨੋਟਿਸ ਵਿਚ ਸਖ਼ਤ ਹਦਾਇਤ ਕੀਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਐੱਨ.ਓ.ਸੀ. ਦੇ ਕੋਈ ਵੀ ਸਕੂਲ ਨਹੀਂ ਚੱਲ ਸਕਦਾ। ਡੀ.ਈ.ਓ. ਮਦਾਨ ਨੇ ਕਿਹਾ ਕਿ ਜਿਹੜੇ ਸਕੂਲ ਦੁਪਹਿਰ 2 ਵਜੇ ਤੱਕ ਪੋਰਟਲ 'ਤੇ ਡਾਟਾ ਫੀਡ ਨਹੀਂ ਕਰਦੇ, ਉਨ੍ਹਾਂ ਦੀ ਐੱਨ.ਓ.ਸੀ. ਰੱਦ ਕਰ ਦਿੱਤੀ ਜਾਵੇਗੀ, ਅਤੇ ਇਸ ਕਾਰਵਾਈ ਲਈ ਪ੍ਰਾਈਵੇਟ ਸਕੂਲ ਪ੍ਰਿੰਸੀਪਲ ਖੁਦ ਜ਼ਿੰਮੇਵਾਰ ਹੋਣਗੇ।
ਨੋਟਿਸ ਅਨੁਸਾਰ, ਸਕੂਲ ਪ੍ਰਿੰਸੀਪਲਾਂ ਨੂੰ 10 ਅਕਤੂਬਰ ਯਾਨੀ ਅੱਜ ਦੁਪਹਿਰ 2 ਵਜੇ ਤੱਕ ਪੋਰਟਲ 'ਤੇ ਡਾਟਾ ਭਰਨ ਤੋਂ ਬਾਅਦ, ਆਪਣੇ ਲੈਟਰ ਹੈੱਡ 'ਤੇ ਇਕ ਕੰਪਲੀਸ਼ਨ ਸਰਟੀਫਿਕੇਟ ਬਣਾ ਕੇ ਇਸ ਦੀ ਰਿਪੋਰਟ ਬਲਾਕ ਨੋਡਲ ਅਫ਼ਸਰ (ਬੀ.ਐੱਨ.ਓ.) ਨੂੰ ਜਮ੍ਹਾ ਕਰਵਾਉਣੀ ਹੋਵੇਗੀ। ਬੀ.ਐਨ.ਓ. ਨੂੰ ਅੱਗੇ ਹਦਾਇਤ ਕੀਤੀ ਗਈ ਹੈ ਕਿ ਉਹ ਦੁਪਹਿਰ 3 ਵਜੇ ਤੱਕ ਆਪਣੀ ਰਿਪੋਰਟ ਡੀ.ਈ.ਓ. ਦਫ਼ਤਰ ਵਿੱਚ ਜਮ੍ਹਾਂ ਕਰਵਾਉਣ। ਜਿਨ੍ਹਾਂ ਸਕੂਲਾਂ ਨੇ ਪਹਿਲਾਂ ਡਾਟਾ ਭਰ ਲਿਆ ਹੈ, ਉਨ੍ਹਾਂ ਨੂੰ ਵੀ ਬੀ.ਐਨ.ਓ. ਨੂੰ ਤੁਰੰਤ ਸੂਚਿਤ ਕਰਨ ਲਈ ਕਿਹਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ! 50 ਤੋਂ ਵੱਧ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ ਲਿਸਟ
ਕੀ ਹੈ SHVR
ਸਵੱਛ ਅਤੇ ਹਰਿਤ ਵਿਦਿਆਲਿਆ (SHVR) ਪੋਰਟਲ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਲਾਂਚ ਕੀਤਾ ਗਿਆ ਹੈ। ਇਸ ਦਾ ਉਦੇਸ਼ ਸਕੂਲਾਂ ਦੇ ਮਾਹੌਲ ਨੂੰ ਸਾਫ਼ ਸੁਥਰਾ ਅਤੇ ਸਵੱਛ ਰੱਖਣਾ ਹੈ। ਇਸ ਪੋਰਟਲ 'ਤੇ ਜਾਣਕਾਰੀ ਭਰਨ ਤੋਂ ਬਾਅਦ ਸਕੂਲਾਂ ਦੀ ਰੇਟਿੰਗ ਵੀ ਕੀਤੀ ਜਾਵੇਗੀ। ਸਕੂਲਾਂ ਨੂੰ ਪੋਰਟਲ 'ਤੇ ਹੇਠ ਲਿਖੀਆਂ ਸਫ਼ਾਈ ਅਤੇ ਹਰਿਆਲੀ ਨਾਲ ਸਬੰਧਤ ਜਾਣਕਾਰੀਆਂ ਅਪਲੋਡ ਕਰਨੀਆਂ ਹਨ ਜਿਵੇਂ ਸਕੂਲ ਦਾ ਵਿਹੜਾ, ਕਲਾਸ ਰੂਮ, ਟਾਇਲਟ ਸਾਫ਼ ਸੁਥਰਾ ਹਨ ਜਾਂ ਨਹੀਂ, ਲੜਕੀਆਂ ਲਈ ਵੱਖਰੇ ਟਾਇਲਟ ਹਨ ਜਾਂ ਨਹੀਂ ਤੇ ਸਕੂਲ ਵਿਚ ਲਗਾਏ ਗਏ ਰੁੱਖਾਂ ਅਤੇ ਪੌਦਿਆਂ ਦੀ ਜਾਣਕਾਰੀ ਆਦਿ। ਖਾਸ ਗੱਲ ਇਹ ਹੈ ਕਿ ਅਪਲੋਡ ਕੀਤੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਸਕੂਲਾਂ ਨੂੰ ਫ਼ੋਟੋਆਂ ਅਤੇ ਵੀਡੀਓਜ਼ ਵੀ ਅਪਲੋਡ ਕਰਨੀਆਂ ਲਾਜ਼ਮੀ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਵੀਰ ਜਵੰਦਾ ਦੇ ਫੁੱਲ ਚੁਗਣ ਪਹੁੰਚੇ ਕੰਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ, ਨਹੀਂ ਦੇਖਿਆ ਜਾ ਰਿਹਾ ਮਾਂ ਦਾ ਹਾਲ
NEXT STORY