ਲੁਧਿਆਣਾ (ਗੌਤਮ): ਮਾਡਲ ਟਾਊਨ ਸਥਿਤ ਗੁਰੂ ਨਾਨਕ ਐਜੂਕੇਸ਼ਨ ਟ੍ਰਸਟ ਗੁਜਰਖਾਨ ਕੈਂਪਸ ਵਿਚ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਹੁਲੱੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਬੀ.ਆਰ.ਐੱਸ. ਨਗਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਸਰਨਾ ਦੇ ਬਿਆਨਾਂ 'ਤੇ ਨਿਊ ਮਾਡਲ ਟਾਊਨ ਦੇ ਰਹਿਣ ਵਾਲੇ ਸਰਨਬੀਰ ਸਿੰਘ ਸਰਨਾ ਖ਼ਿਲਾਫ਼ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਗੁਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਉਹ ਗੁਰੂ ਨਾਨਕ ਐਜੂਕੇਸ਼ਨ ਟ੍ਰਸਟ ਗੁਜਰਖਾਨ ਕੈਂਪਸ ਵਿਚ ਬਤੌਰ ਟ੍ਰਸਟੀ ਅਤੇ ਜਨਰਲ ਸੈਕ੍ਰੇਟਰੀ ਸੇਵਾਵਾਂ ਨਿਭਾਅ ਰਿਹਾ ਹੈ। 6 ਅਪ੍ਰੈਲ ਨੂੰ ਉਨ੍ਹਾਂ ਵੱਲੋਂ ਇਕ ਨੋਟਿਸ ਲਗਾਇਆ ਗਿਆ ਸੀ। ਸਕੂਲ ਵਿਚ ਬੱਚਿਆਂ ਦੀ ਸਕਿਓਰਿਟੀ ਲਈ ਗਾਰਡ ਨਿਯੁਕਤ ਕੀਤਾ ਹੋਇਆ ਹੈ। 6 ਅਪ੍ਰੈਲ ਨੂੰ ਸਵੇਰੇ ਕਰੀਬ 9 ਵਜੇ ਉਸ ਨੂੰ ਸਕੂਲ ਤੋਂ ਫੋਨ ਆਇਆ ਕਿ ਸਕਾਰਪੀਓ ਵਿਚ ਕੁਝ ਲੋਕ ਤੇਜ਼ ਹਥਿਆਰ ਅਤੇ ਪਿਸਤੌਲ ਨਾਲ ਲੈਸ ਹੋ ਕੇ ਆਏ ਅਤੇ ਧੱਕੇ ਨਾਲ ਸਕੂਲ ਦੇ ਅੰਦਰ ਵੜ ਗਏ। ਹਥਿਆਰਬੰਦਾਂ ਨੇ ਇਸ ਦੌਰਾਨ ਡਾਇਰੈਕਟਰ ਰੂਮ ਦੇ ਬਾਹਰ ਲੱਗਿਆ ਹੋਇਆ ਨੋਟਿਸ ਫਾੜ ਦਿੱਤਾ ਅਤੇ ਕਮਰੇ ਨੂੰ ਲੱਗਿਆ ਹੋਇਆ ਤਾਲਾ ਵੀ ਤੋੜ ਦਿੱਤਾ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਥਿਆਰਬੰਦਾਂ ਨੇ ਗਾਲੀ-ਗਲੋਚ ਕਰਦੇ ਹੋਏ ਸਕਿਓਰਿਟੀ ਗਾਰਡ ਅਤੇ ਹੋਰ ਲੋਕਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਸਕੂਲ ਵਿਚ ਡਰ ਅਤੇ ਦਹਿਸ਼ਤ ਪੈਦਾ ਹੋ ਗਈ ਅਤੇ ਹਥਿਆਰਬੰਦਾਂ ਨੇ ਸਕੂਲ ਦੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਸਕੂਲ ਵਿਚ ਪਏ ਜ਼ਰੂਰੀ ਕਾਗਜ਼ਾਤ ਵੀ ਖੁਰਦ-ਬੁਰਦ ਕਰ ਦਿੱਤੇ ਅਤੇ ਬਾਅਦ ਵਿਚ ਧਮਕਾਉਂਦੇ ਹੋਏ ਫਰਾਰ ਹੋ ਗਏ। ਸਬ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ੇ ਕਾਰਨ ਮਰੇ ਮਾਂ ਦੇ 5ਵੇਂ ਪੁੱਤ ਦਾ ਹੋਇਆ ਅੰਤਿਮ ਸੰਸਕਾਰ, ਵਿਲਕ-ਵਿਲਕ ਰੋਂਦੀ ਮਾਂ ਪੁੱਤ ਨੂੰ ਮਾਰਦੀ ਰਹੀ ਆਵਾਜ਼ਾਂ
NEXT STORY