ਲੁਧਿਆਣਾ (ਰਾਜ)- ਜਗਰਾਓਂ ਪੁਲਸ ਨੇ ਪੰਜ ਸਾਲ ਦੇ ਬੱਚੇ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ’ਚ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਜਦੋਂ ਬੱਚੇ ਦੀ ਮਾਂ ਨੇ ਦੇਖਿਆ ਤਾਂ ਮੁਲਜ਼ਮ ਬੱਚੇ ਨੂੰ ਛੱਡ ਕੇ ਭੱਜ ਗਿਆ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਮੁਲਜ਼ਮ ਨੂੰ ਦਬੋਚ ਲਿਆ। ਮੁਲਜ਼ਮ ਚੰਦ ਸਿੰਘ ਹੈ। ਉਸਦੇ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖ਼ਾਸ ਤੋਹਫ਼ਾ! List 'ਚ ਆ ਗਿਆ ਨਾਂ
ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸਦਾ ਕੋਈ ਘਰ ਨਹੀਂ ਹੈ, ਇਸ ਲਈ ਉਹ ਜਗਰਾਓ ਪੁਲ ਦੇ ਹੇਠਾਂ ਹੀ ਰਹਿੰਦੇ ਅਤੇ ਸੋਂਦੇ ਹਨ। ਰਾਤ ਨੂੰ ਉਹ ਆਪਣੇ 5 ਸਾਲ ਦੇ ਬੱਚੇ ਨਾਲ ਪੁਲ ਥੱਲੇ ਸੁੱਤੀ ਹੋਈ ਸੀ ਜਦੋੀ ਦੇਰ ਰਾਤ ਉਸ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਬੇਟਾ ਆਪਣੀ ਜਗ੍ਹਾ ’ਤੇ ਨਹੀਂ ਸੀ ਫਿਰ ਉਸਨੇ ਇੱਧਰ ਉਧਰ ਦੇਖਿਆ ਤਾਂ ਕੁਝ ਹੀ ਦੁਰੀ ’ਤੇ ਸੌਂ ਰਹੇ ਚੰਦ ਸਿੰਘ ਕੋਲ ਉਸ ਦਾ ਬੇਟਾ ਸੀ ਜਿਸ ਨੇ ਬੇਟੇ ਨੂੰ ਆਪਣੀ ਗੋਦੀ ’ਚ ਬਿਠਾਇਆ ਹੋਇਆ ਸੀ ਅਤੇ ਉਸਦੇ ਕਪੜੇ ਖੋਲ ਕੇ ਅਸ਼ਲੀਲ ਹਰਕਤਾਂ ਕਰ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਾਰਿਸ਼ ਤੇ ਧੁੰਦ ਨਾਲ ਜੁੜੀ Update, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਭੱਜਣ ਦਾ ਯਤਨ ਕੀਤਾ ਪਰ ਲੋਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਫੜ ਕੇ ਮੌਕੇ ’ਤੇ ਪਹੁੰਚੀ ਪੁਲਸ ਦੇ ਹਵਾਲੇ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ੋਨ ਖੋਹ ਕੇ ਭੱਜ ਰਹੇ ਚੋਰ ਨੂੰ ਔਰਤ ਨੇ ਕਰ ਲਿਆ ਕਾਬੂ, ਹੋ ਗਈ ਛਿੱਤਰ-ਪਰੇਡ
NEXT STORY