ਸਾਹਨੇਵਾਲ (ਜ. ਬ.)- ਆਪਣੇ ਘਰ ਨੇੜੇ ਹੀ ਸਵੇਰ ਸਮੇਂ ਘੁੰਮਣ ਲਈ ਗਈ ਇਕ ਸਾਢੇ 11 ਸਾਲਾ ਨਾਬਾਲਿਗ ਲੜਕੀ ਨਾਲ ਕਥਿਤ ਜਬਰ-ਜ਼ਨਾਹ ਕਰਨ ਵਾਲੇ ਹਵਸੀ ਭੇੜੀਏ ਖ਼ਿਲਾਫ਼ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਚੰਬਲ ਘਾਟੀ ਟ੍ਰਾਂਸਪੋਰਟ, ਕੰਗਣਵਾਲ ਦੀ ਰਹਿਣ ਵਾਲੀ ਨਾਬਾਲਿਗਾ ਦੀ ਮਾਤਾ ਨੇ ਦੱਸਿਆ ਕਿ ਬੀਤੀ 10 ਮਈ ਦੀ ਸਵੇਰ ਨੂੰ 7 ਵਜੇ ਉਸ ਦੀ ਲੜਕੀ ਘਰ ਨੇੜੇ ਹੀ ਘੁੰਮਣ ਲਈ ਗਈ ਸੀ ਪਰ ਜਦੋਂ ਕਾਫੀ ਦੇਰ ਤੱਕ ਉਹ ਘਰ ਵਾਪਸ ਨਹੀਂ ਆਈ ਤਾਂ ਉਹ ਲੜਕੀ ਨੂੰ ਦੇਖਣ ਲਈ ਉਸ ਦੇ ਪਿੱਛੇ ਗਈ।
ਇਹ ਖ਼ਬਰ ਵੀ ਪੜ੍ਹੋ - Punjab: 'ਜੰਗ' ਦੇ ਹਾਲਾਤ 'ਚ ਸਕੂਲ ਦੇ ਮੁਲਾਜ਼ਮ ਨੂੰ ਇਕ ਗਲਤੀ ਪੈ ਗਈ ਭਾਰੀ! ਫ਼ੌਜ ਤਕ ਪਹੁੰਚਿਆ ਮਾਮਲਾ
ਪੀੜਤਾ ਦੀ ਮਾਤਾ ਨੇ ਕਿਹਾ ਕਿ ਜਦੋਂ ਉਹ ਇਕ ਖਾਲੀ ਪਲਾਟ ਕੋਲ ਪਹੁੰਚੀ ਤਾਂ ਦੇਖ ਕੇ ਦੰਗ ਰਹਿ ਗਈ ਕਿ ਉਸ ਦੀ ਲੜਕੀ ਬੇਹੋਸ਼ੀ ਦੀ ਹਾਲਤ ’ਚ ਪਈ ਹੋਈ ਹੈ। ਨਾਬਾਲਗਾ ਕੋਲੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਿਆ ਕਿ ਮਹਾਰਮ ਸ਼ੇਖ ਪੁੱਤਰ ਸਹਰਾਜਲ ਸੁੱਖ ਵਾਸੀ ਗੁੱਜ਼ਰਾਂ ਦਾ ਡੇਰਾ, ਕੰਗਣਵਾਲ ਨੇ ਲੜਕੀ ਨਾਲ ਜਬਰ-ਜ਼ਿਨਾਹ ਕੀਤਾ ਹੈ, ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਹਾਰਮ ਸ਼ੇਖ ਖਿਲਾਫ ਪੋਕਸੋ ਐਕਟ ਅਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 1.35 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਕਾਬੂ
NEXT STORY