ਚੰਡੀਗੜ੍ਹ, (ਵਿਜੇ)- ਯੂ. ਟੀ. ਪ੍ਰਸ਼ਾਸਨ ਦੇ ਮੌਜੂਦਾ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਦਾ ਕਾਰਜਕਾਲ 11 ਜਨਵਰੀ ਨੂੰ ਖਤਮ ਹੋ ਗਿਆ ਸੀ। ਪਿਛਲੇ ਚਾਰ ਦਿਨਾਂ ਤੋਂ ਅਗਰਵਾਲ ਦੀ ਐਕਸਟੈਂਸ਼ਨ 'ਤੇ ਸਸਪੈਂਸ ਬਣਿਆ ਹੋਇਆ ਸੀ। ਸੂਤਰਾਂ ਮੁਤਾਬਕ ਅਗਰਵਾਲ ਨੂੰ ਐਕਸਟੈਂਸ਼ਨ ਦੇਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ 'ਤੇ ਜਾਣਕਾਰੀ ਦੇ ਦਿੱਤੀ ਗਈ ਸੀ ਪਰ ਸੋਮਵਾਰ ਨੂੰ ਮਨਿਸਟਰੀ ਆਫ ਹੋਮ ਅਫੇਅਰਜ਼ (ਐੱਮ. ਐੱਚ. ਏ.) ਵੱਲੋਂ ਅਗਰਵਾਲ ਨੂੰ ਤਿੰਨ ਮਹੀਨੇ ਦੀ ਐਕਸਟੈਂਸ਼ਨ ਦੇਣ ਦਾ ਆਰਡਰ ਪ੍ਰਸ਼ਾਸਨ ਕੋਲ ਪਹੁੰਚ ਗਿਆ।
ਇਸ ਵਿਚਕਾਰ ਹਰਿਆਣਾ ਸਰਕਾਰ ਵੱਲੋਂ ਜੋ ਪੈਨਲ ਭੇਜਿਆ ਗਿਆ ਸੀ, ਉਸ ਲਈ ਪ੍ਰਸ਼ਾਸਨ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਆ ਗਿਆ ਹੈ। ਪ੍ਰਸ਼ਾਸਨ ਵੱਲੋਂ ਪੈਨਲ 'ਚ ਸ਼ਾਮਲ ਨਾਂ ਪਹਿਲਾਂ ਹੀ ਐੱਮ. ਐੱਚ. ਏ. ਕੋਲ ਭੇਜ ਦਿੱਤੇ ਗਏ ਸਨ ਪਰ ਹਰਿਆਣਾ ਸਰਕਾਰ ਵੱਲੋਂ ਐੱਨ. ਓ. ਸੀ. ਨਾ ਦਿੱਤੇ ਜਾਣ ਕਾਰਨ ਨਵੇਂ ਗ੍ਰਹਿ ਸਕੱਤਰ 'ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਹੁਣ ਐੱਨ. ਓ. ਸੀ. ਮਿਲਣ ਮਗਰੋਂ ਅਧਿਕਾਰੀਆਂ ਨੂੰ ਉਮੀਦ ਹੈ ਕਿ ਛੇਤੀ ਹੀ ਨਵੇਂ ਗ੍ਰਹਿ ਸਕੱਤਰ ਦੇ ਨਾਂ 'ਤੇ ਐੱਮ. ਐੱਚ. ਏ. ਵੱਲੋਂ ਮੋਹਰ ਲਗਾ ਦਿੱਤੀ ਜਾਏਗੀ।
ਕੁਲਜੀਤ ਪਾਲ ਨੂੰ ਮਿਲਿਆ ਵਾਧੂ ਚਾਰਜ
ਪੀ. ਸੀ. ਐੱਸ. ਐਡੀਸ਼ਨਲ ਸੈਕਟਰੀ ਹੋਮ ਕੁਲਜੀਤ ਪਾਲ ਸਿੰਘ ਮਾਹੀ ਨੂੰ ਐਡੀਸ਼ਨਲ ਸੈਕਟਰੀ ਲੋਕਲ ਗੌਰਮਿੰਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਬਾਰੇ 'ਚ ਯੂ. ਟੀ. ਦੇ ਪ੍ਰਸ਼ਾਸਕ ਵੱਲੋਂ ਸੋਮਵਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸਦੇ ਇਲਾਵਾ ਪੀ. ਸੀ. ਐੱਸ. ਉਮਾ ਸ਼ੰਕਰ ਗੁਪਤਾ ਨੂੰ ਐਡੀਸ਼ਨਲ ਸੈਕਟਰੀ ਫੂਡ ਐਂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰਸ ਐਂਡ ਲੀਗਲ ਮੈਟ੍ਰੋਲਾਜੀ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਕੋਲ ਪਹਿਲਾਂ ਤੋਂ ਹੀ ਐਡੀਸ਼ਨਲ ਸੈਕਟਰੀ ਅਸਟੇਟਸ ਦਾ ਵੀ ਚਾਰਜ ਹੈ।
...ਅਖੀਰ ਕਦੋਂ ਮਿਲੇਗਾ 'ਕਮਲ' ਨੂੰ ਮੁੜ ਦੇਖਭਾਲ ਕਰਨ ਵਾਲਾ ਨਵਾਂ 'ਮਾਲੀ'
NEXT STORY