ਮਹਿਲ ਕਲਾਂ (ਹਮੀਦੀ)– ਸਬ ਡਵੀਜ਼ਨ ਮਹਿਲ ਕਲਾਂ ਵਿਖੇ ਐਸ.ਡੀ.ਐੱਮ. ਬੇਅੰਤ ਸਿੰਘ ਸਿੱਧੂ ਅਤੇ ਤਹਿਸੀਲਦਾਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਸੰਮਤੀਆਂ ਦੀ ਚੋਣ ਪ੍ਰਕਿਰਿਆ ਅੱਜ ਤੀਜੇ ਦਿਨ ਵੀ ਗਤੀਸ਼ੀਲ ਰਹੀ, ਜਦੋਂ ਵੱਖ-ਵੱਖ ਪਿੰਡਾਂ ਅਤੇ ਜ਼ੋ ਨਾਂ ਨਾਲ ਸੰਬੰਧਿਤ ਚਾਰ ਉਮੀਦਵਾਰਾਂ ਵੱਲੋਂ ਇੱਕੋ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਐੱਸ.ਡੀ.ਐੱਮ. ਸਿੱਧੂ ਨੇ ਦੱਸਿਆ ਕਿ 1 ਦਸੰਬਰ ਤੋਂ 4 ਦਸੰਬਰ ਤੱਕ ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਉਮੀਦਵਾਰ ਆਪਣੇ ਦਸਤਾਵੇਜ਼ ਸਮੇਤ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ ਅਤੇ ਜੇਕਰ ਕੋਈ ਉਮੀਦਵਾਰ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਚੁਣਿਆ ਗਿਆ ਹੈ ਤਾਂ ਪਾਰਟੀ ਹਾਈਕਮਾਂਡ ਦਾ ਅਧਿਕਾਰਤ ਪੱਤਰ ਲਗਣਾ ਲਾਜ਼ਮੀ ਹੈ।
ਅੱਜ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਵਿੱਚ ਕੁਰੜ ਜੋਨ ਤੋਂ ਗੁਰਮੀਤ ਕੌਰ (ਕਾਂਗਰਸ), ਸਹਿਜੜਾ ਜੋਨ ਤੋਂ ਮਹਿੰਦਰ ਸਿੰਘ (ਅਜ਼ਾਦ), ਚੰਨਣਵਾਲ ਜੋਨ ਤੋਂ ਕਿਰਨਜੀਤ ਕੌਰ (ਆਮ ਆਦਮੀ ਪਾਰਟੀ) ਅਤੇ ਛਾਪਾ ਜੋਨ ਤੋਂ ਕੁਲਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ) ਸ਼ਾਮਲ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 5 ਦਸੰਬਰ ਨੂੰ ਹੋਵੇਗੀ, ਜਦਕਿ ਵਾਪਸੀ ਦੀ ਮਿਤੀ 6 ਦਸੰਬਰ ਸ਼ਾਮ 3 ਵਜੇ ਤੱਕ ਨਿਰਧਾਰਤ ਹੈ। ਚੋਣਾਂ 14 ਦਸੰਬਰ 2025 ਨੂੰ ਬੈਲਟ ਪੱਤਰਾਂ ਰਾਹੀਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਨਿਰਧਾਰਤ ਕੇਂਦਰਾਂ ਵਿੱਚ ਕੀਤੀ ਜਾਵੇਗੀ। ਦੂਸਰੀ ਪਾਸੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਛਾਪਾ ਜੋਨ ਦੀ ਉਮੀਦਵਾਰ ਕੁਲਦੀਪ ਕੌਰ ਦਾ ਨਾਮਜ਼ਦਗੀ ਪੱਤਰ ਅੱਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਵਿੱਚ ਰਿਟਰਨਿੰਗ ਅਧਿਕਾਰੀ ਕੋਲ ਦਾਖਲ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਆਗੂ ਡਾ. ਸੁਖਵਿੰਦਰ ਸਿੰਘ ਨਿਹਾਲੂਵਾਲ ਅਤੇ ਸਰਕਲ ਠੁੱਲੀਵਾਲ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਛਾਪਾ ਵੀ ਮੌਜੂਦ ਸਨ।
ਬਰਖ਼ਾਸਤ ਮਹਿਲਾ ਪੁਲਸ ਮੁਲਾਜ਼ਮ ਅਮਨਦੀਪ ਕੌਰ ਨਵੇਂ ਵਿਵਾਦ 'ਚ ਘਿਰੀ
NEXT STORY