ਬਿਜ਼ਨੈੱਸ ਡੈਸਕ - ਟਵਿੱਟਰ ਦੇ ਕੋ-ਫਾਊਂਡਰ ਜੈਕ ਡੋਰਸੀ ਦੀ ਕੰਪਨੀ ‘ਬਲਾਕ’ 4,000 ਤੋਂ ਵੱਧ ਟੈੱਕ ਪ੍ਰੋਫੈਸ਼ਨਲਜ਼ ਦੀ ਛਾਂਟੀ ਕਰਨ ਜਾ ਰਹੀ ਹੈ। ਡੋਰਸੀ ਨੇ ਹਾਲ ਹੀ ’ਚ ‘ਐਕਸ’ ’ਤੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੰਪਨੀ 4,000 ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕਰੇਗੀ। ਇਹ ਕੰਪਨੀ ਦੇ ਲੱਗਭਗ ਅੱਧੇ ਮੁਲਾਜ਼ਮਾਂ ਦੇ ਬਰਾਬਰ ਹੈ। ਇਹ ਫੈਸਲਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਤੇਜ਼ੀ ਨਾਲ ਵਧਦੇ ਦੌਰ ਦਰਮਿਆਨ ਲਿਆ ਗਿਆ ਹੈ।
ਇਹ ਵੀ ਪੜ੍ਹੋ : ਹੁਣ ਸੋਨੇ ਦੇ ਬਦਲੇ ਮਿਲੇਗਾ ਵੱਧ ਪੈਸਾ! RBI ਨੇ ਬਦਲੇ ਗੋਲਡ ਲੋਨ ਦੇ ਨਿਯਮ, ਚਾਂਦੀ 'ਤੇ ਵੀ ਮਿਲੇਗਾ
ਇੰਟੈਲੀਜੈਂਸ ਟੂਲਜ਼ ਨੇ ਕੰਪਨੀ ਬਣਾਉਣ ਅਤੇ ਚਲਾਉਣ ਦਾ ਤਰੀਕਾ ਬਦਲਿਆ
ਡੋਰਸੀ ਨੇ ਬਿਆਨ ’ਚ ਕਿਹਾ ਕਿ ਇੰਟੈਲੀਜੈਂਸ ਟੂਲਜ਼ ਨੇ ਕੰਪਨੀ ਬਣਾਉਣ ਅਤੇ ਚਲਾਉਣ ਦਾ ਤਰੀਕਾ ਬਦਲ ਦਿੱਤਾ ਹੈ। ਅਸੀਂ ਇਸ ਨੂੰ ਆਪਣੀ ਕੰਪਨੀ ਦੇ ਅੰਦਰ ਪਹਿਲਾਂ ਹੀ ਦੇਖ ਰਹੇ ਹਾਂ। ਛੋਟੀ ਟੀਮ ਵੀ ਇਨ੍ਹਾਂ ਟੂਲਜ਼ ਦੀ ਮਦਦ ਨਾਲ ਜ਼ਿਆਦਾ ਅਤੇ ਬਿਹਤਰ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹ ਗੱਲ ਜਲਦੀ ਸਮਝੇ ਹਾਂ। ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਕੰਪਨੀਆਂ ਇਸ ਸਮਝ ’ਚ ਦੇਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਮੁਲਾਜ਼ਮਾਂ ਨੂੰ ਮਿਲੇਗੀ 20 ਹਫਤਿਆਂ ਦੀ ਸੈਲਰੀ
ਡੋਰਸੀ ਨੇ ਕਿਹਾ ਕਿ ਕਈ ਵਾਰ ਛੋਟੀਆਂ-ਛੋਟੀਆਂ ਛਾਂਟੀਆਂ ਕਰਨ ਦੀ ਬਜਾਏ ਕੰਪਨੀ ਨੇ ਇਕ ਹੀ ਵਾਰ ’ਚ ਵੱਡੀ ਛਾਂਟੀ ਕਰਨ ਦਾ ਫੈਸਲਾ ਕੀਤਾ। ਵਾਰ-ਵਾਰ ਛਾਂਟੀ ਕਰਨ ਨਾਲ ਮੁਲਾਜ਼ਮਾਂ ਦਾ ਮਨੋਬਲ, ਫੋਕਸ ਅਤੇ ਗਾਹਕਾਂ ਤੇ ਨਿਵੇਸ਼ਕਾਂ ਦਾ ਭਰੋਸਾ ਕਮਜ਼ੋਰ ਹੁੰਦਾ ਹੈ।
ਡੋਰਸੀ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਹੋਵੇਗੀ, ਉਨ੍ਹਾਂ ਨੂੰ 20 ਹਫਤਿਆਂ ਦੀ ਸੈਲਰੀ ਦਿੱਤੀ ਜਾਵੇਗੀ। ਨਾਲ ਹੀ ਕੰਪਨੀ ’ਚ ਜਿੰਨੇ ਸਾਲ ਉਨ੍ਹਾਂ ਨੇ ਕੰਮ ਕੀਤਾ ਹੈ, ਉਸ ਦੇ ਹਿਸਾਬ ਨਾਲ ਹਰ ਸਾਲ ਲਈ ਇਕ ਹਫਤੇ ਦੀ ਵਾਧੂ ਸੈਲਰੀ ਵੀ ਮਿਲੇਗੀ। ਉਨ੍ਹਾਂ ਨੂੰ 6 ਮਹੀਨਿਆਂ ਦੀ ਹੈਲਥ ਕੇਅਰ ਸਹੂਲਤ, ਕੰਪਨੀ ਦੇ ਦਿੱਤੇ ਗਏ ਡਿਵਾਈਸ ਅਤੇ 5,000 ਡਾਲਰ ਵੀ ਦਿੱਤੇ ਜਾਣਗੇ, ਤਾਂ ਜੋ ਉਹ ਇਸ ਬਦਲਾਅ ਦੇ ਸਮੇਂ ’ਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਇਹ ਵੀ ਪੜ੍ਹੋ : ਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਵਿਦੇਸ਼ੀ ਕਰੰਸੀ ਭੰਡਾਰ 2.11 ਅਰਬ ਡਾਲਰ ਘਟ ਕੇ 723.6 ਅਰਬ ਡਾਲਰ ’ਤੇ ਪਹੁੰਚਿਆ
NEXT STORY