ਹੁਸ਼ਿਆਰਪੁਰ/ਲਾਹੌਰ (ਬਿਊਰੋ)—ਲਾਹੌਰ ਦੇ ਸ਼ਾਹੀ ਕਿਲੇ 'ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਵਾਲੇ 2 ਦੋਸ਼ੀਆਂ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਬੁੱਤ ਦੀ ਮੁਰੰਮਤ ਕਰ ਜਨਤਾ ਲਈ ਵੀ ਖੋਲ੍ਹ ਦਿੱਤਾ ਗਿਆ ਹੈ ਅਤੇ ਇਸ ਘਟਨਾ ਦੇ ਬਾਅਦ ਸ਼ਾਹੀ ਕਿਲੇ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ 'ਤੇ ਇੰਗਲੈਂਡ ਦੀ ਸਿੱਖ ਹੈਰੀਟੇਜ ਫਾਊਂਡਰੇਸ਼ਨ ਯੂ.ਕੇ. ਦੇ ਡਾਇਰੈਕਟਰ ਬੋਬੀ ਸਿੰਘ ਬੰਸਲ ਨੇ ਲਾਹੌਰ ਦੇ ਸ਼ਾਹੀ ਕਿਲੇ 'ਚ ਸਥਿਤ ਮਾਈ ਜਿੰਦਾ ਹਵੇਲੀ 'ਚ ਇਹ ਬੁੱਤ 27 ਜੂਨ ਨੂੰ ਸਥਾਪਿਤ ਕਰਵਾਇਆ ਸੀ। ਪਾਕਿ ਦੀ ਤਹਿਰੀਕ-ਏ-ਲਬੈਕ ਦੇ ਅਦਨਾਨ ਮਕਬੂਲ ਅਤੇ ਹਾਫਿਜ਼ ਮੁਹੰਮਦ ਨੇ 10 ਅਗਸਤ ਨੂੰ ਮਹਾਰਾਜਾ ਦੇ ਬੁੱਤ ਦੀ ਬਾਂਹ ਅਤੇ ਤੀਰ ਕਮਾਨ ਤੋੜ ਦਿੱਤੇ ਸੀ। ਦੋਸ਼ੀਆਂ ਦੇ ਖਿਲਾਫ ਈਸ਼ਨਿੰਦਾ ਦੀ ਧਾਰਾ 'ਚ ਕੇਸ ਦਰਜ ਹੋਣ ਨਾਲ ਉਨ੍ਹਾਂ ਨੂੰ 12 ਸਾਲ ਦੀ ਸਜ਼ਾ ਹੋ ਸਕਦੀ ਹੈ।
ਘੱਗਰ 'ਚ ਫਿਰ ਵਧਿਆ ਪਾਣੀ ਦਾ ਪੱਧਰ, ਲੋਕਾਂ ਦੇ ਸੁੱਕੇ ਸਾਹ (ਵੀਡੀਓ)
NEXT STORY