Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 06, 2026

    9:09:48 PM

  • delhi building collapse pm modi expresses deep sorrow over

    Delhi building collapse: ਦਿੱਲੀ ਇਮਾਰਤ ਹਾਦਸਾ...

  • punjab murdered

    ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ,...

  • governments should ensure safety of sikhs in canada and america advocate dhami

    ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ...

  • drug addict nephew clashed family

    ਪੰਜਾਬ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਘਟਨਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Chandigarh
  • ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ ਜ਼ਮੀਨਾਂ ਦੀ ਤਕਸੀਮ ਦਾ ਮੁੱਦਾਂ, ਵਿਧਾਇਕਾਂ ਨੇ ਸਰਕਾਰ ਕੋਲ ਚੁੱਕੇ ਮੁੱਦੇ

MALWA News Punjabi(ਮਾਲਵਾ)

ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ ਜ਼ਮੀਨਾਂ ਦੀ ਤਕਸੀਮ ਦਾ ਮੁੱਦਾਂ, ਵਿਧਾਇਕਾਂ ਨੇ ਸਰਕਾਰ ਕੋਲ ਚੁੱਕੇ ਮੁੱਦੇ

  • Edited By Shivani Bassan,
  • Updated: 07 Aug, 2026 01:44 PM
Chandigarh
issues related to the people resonate in the punjab vidhan sabha
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅੰਕੁਰ ਤਾਂਗੜੀ): ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਵੱਖ-ਵੱਖ ਵਿਧਾਇਕਾਂ ਨੇ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਅਹਿਮ ਮੁੱਦੇ ਉਠਾਉਂਦਿਆਂ ਸਰਕਾਰ ਤੋਂ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪਿੰਡਾਂ ਵਿੱਚ ਜ਼ਮੀਨਾਂ ਦੀ ਤਕਸੀਮ, ਰੈਵੇਨਿਊ ਰਿਕਾਰਡ ਅਤੇ ਫਰਦ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਉਜਾਗਰ ਕੀਤੀਆਂ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਬੋਲਣ ਦੀ ਆਜ਼ਾਦੀ, ਕਾਪੀਰਾਈਟ ਸਟਰਾਈਕਾਂ ਅਤੇ ਛੋਟੇ ਹੋਟਲਾਂ ਵਿੱਚ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ। ਉੱਥੇ ਹੀ ਜਲੰਧਰ ਤੋਂ ਵਿਧਾਇਕ ਅਵਤਾਰ ਹੈਨਰੀ ਜੂਨੀਅਰ ਨੇ ਪੰਜਾਬ ਵਿੱਚ ਵੱਧ ਰਹੇ ਸੜਕ ਹਾਦਸਿਆਂ, ਰੋਡ ਸੇਫਟੀ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਦਾ ਮਾਮਲਾ ਵਿਸਥਾਰ ਨਾਲ ਰੱਖਿਆ।

ਜ਼ਮੀਨਾਂ ਦੀ ਤਕਸੀਮ ਲਈ ਇਕਸਾਰ ਨੀਤੀ ਬਣਾਉਣ ਦੀ ਮੰਗ

ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਜ਼ਮੀਨਾਂ ਦੀ ਤਕਸੀਮ ਨਾਲ ਜੁੜੀ ਸਮੱਸਿਆ ਲੰਬੇ ਸਮੇਂ ਤੋਂ ਜ਼ਮੀਨ ਮਾਲਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਹੀ ਖਸਰਾ ਨੰਬਰ ਵਿੱਚ ਕਈ ਲੋਕਾਂ ਦੀ ਮਲਕੀਅਤ ਹੋਣ ਕਾਰਨ ਜੇਕਰ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਬੈਂਕ ਤੋਂ ਕਰਜ਼ਾ ਲੈ ਲੈਂਦਾ ਹੈ ਤਾਂ ਪੂਰੇ ਖਸਰੇ ਦੀ ਤਕਸੀਮ ਰੁਕ ਜਾਂਦੀ ਹੈ। ਇਸ ਕਾਰਨ ਬਾਕੀ ਜ਼ਮੀਨ ਮਾਲਕਾਂ ਨੂੰ ਵੀ ਬਿਨਾਂ ਕਿਸੇ ਕਸੂਰ ਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਰੈਵੇਨਿਊ ਵਿਭਾਗ ਵੱਲੋਂ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸਓਪੀ) ਜਾਰੀ ਕੀਤਾ ਜਾਵੇ, ਜਿਸ ਅਨੁਸਾਰ ਜਿਸ ਵਿਅਕਤੀ ਨੇ ਜ਼ਮੀਨ ਦੇ ਜਿਸ ਹਿੱਸੇ 'ਤੇ ਕਬਜ਼ਾ ਕੀਤਾ ਹੋਇਆ ਹੈ, ਉਸੇ ਹਿੱਸੇ 'ਤੇ ਬੈਂਕ ਦਾ ਚਾਰਜ ਦਰਜ ਕੀਤਾ ਜਾਵੇ। ਇਸ ਲਈ ਬੈਂਕਾਂ ਅਤੇ ਰੈਵੇਨਿਊ ਵਿਭਾਗ ਵਿਚਕਾਰ ਤਾਲਮੇਲ ਬਣਾਇਆ ਜਾਵੇ ਤਾਂ ਜੋ ਹੋਰ ਸਾਂਝੇ ਮਾਲਕਾਂ ਦੇ ਹੱਕ ਪ੍ਰਭਾਵਿਤ ਨਾ ਹੋਣ।

ਆਰਬਨਾਈਜ਼ੇਸ਼ਨ ਨਾਲ ਵਧੀ ਫਰਦ ਲੈਣ ਦੀ ਸਮੱਸਿਆ

ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ, ਉਦਯੋਗ ਆ ਰਹੇ ਹਨ ਅਤੇ ਸ਼ਹਿਰਾਂ ਦਾ ਵਿਸਥਾਰ ਹੋ ਰਿਹਾ ਹੈ। ਇਸ ਕਾਰਨ ਇੱਕ ਹੀ ਖਸਰਾ ਨੰਬਰ ਵਿੱਚ ਸੈਂਕੜੇ ਲੋਕ ਮਾਲਕ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਇੱਕ ਵਿਅਕਤੀ ਨੂੰ ਆਪਣੀ ਜ਼ਮੀਨ ਦੀ ਫਰਦ ਚਾਹੀਦੀ ਹੈ ਤਾਂ ਉਸ ਨੂੰ ਪੂਰੇ ਖਸਰਾ ਨੰਬਰ ਦੀ ਫਰਦ ਲੈਣੀ ਪੈਂਦੀ ਹੈ, ਜੋ ਕਈ ਵਾਰ 200 ਤੋਂ 250 ਸਫ਼ਿਆਂ ਤੱਕ ਦੀ ਹੁੰਦੀ ਹੈ। ਇਸ ਕਾਰਨ ਲੋਕਾਂ ਨੂੰ ਹਜ਼ਾਰਾਂ ਰੁਪਏ ਖਰਚਣੇ ਪੈਂਦੇ ਹਨ, ਜਦਕਿ ਉਨ੍ਹਾਂ ਨੂੰ ਲੋੜ ਸਿਰਫ਼ ਆਪਣੇ ਹਿੱਸੇ ਦੀ ਹੁੰਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿਵੇਂ ਚੰਡੀਗੜ੍ਹ ਵਿੱਚ ਹਰ ਕੋਠੀ ਨੂੰ ਵੱਖਰਾ ਨੰਬਰ ਦਿੱਤਾ ਗਿਆ ਹੈ, ਉਸੇ ਤਰ੍ਹਾਂ ਜ਼ਮੀਨਾਂ ਦੇ ਹਰੇਕ ਹਿੱਸੇ ਨੂੰ ਵੀ ਵੱਖਰੀ ਪਛਾਣ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਘੱਟ ਖਰਚੇ ਵਿੱਚ ਆਪਣਾ ਰਿਕਾਰਡ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਨਵੀਂ ਨੀਤੀ ਲਿਆਉਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਪ੍ਰਗਟ ਸਿੰਘ ਨੇ ਬੋਲਣ ਦੀ ਆਜ਼ਾਦੀ ਦਾ ਮੁੱਦਾ ਚੁੱਕਿਆ

ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੋਲਣ ਦੀ ਆਜ਼ਾਦੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲੱਗੀਆਂ ਪਾਬੰਦੀਆਂ ਦਾ ਵਿਰੋਧ ਕਰਦਿਆਂ ਇਸ ਨੂੰ ਬੋਲਣ ਦੀ ਆਜ਼ਾਦੀ 'ਤੇ ਹਮਲਾ ਦੱਸਿਆ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਜੇਕਰ ਇਹ ਗੱਲ ਸਹੀ ਹੈ ਤਾਂ ਪੰਜਾਬ ਵਿੱਚ ਵੀ ਵਿਰੋਧੀ ਧਿਰ ਦੇ ਆਗੂਆਂ ਅਤੇ ਕਈ ਪੱਤਰਕਾਰਾਂ ਨੂੰ ਕਾਪੀਰਾਈਟ ਸਟਰਾਈਕਾਂ ਰਾਹੀਂ ਆਪਣੀ ਗੱਲ ਰੱਖਣ ਤੋਂ ਰੋਕਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਆਵਾਜ਼ ਦਬਾਉਣ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਇਹ ਸਿਧਾਂਤ ਹਰ ਥਾਂ ਇੱਕੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਹਨ, ਉਨ੍ਹਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ।

ਛੋਟੇ ਹੋਟਲਾਂ ਵਿੱਚ ਨਿਗਰਾਨੀ ਦੀ ਮੰਗ

ਪ੍ਰਗਟ ਸਿੰਘ ਨੇ ਇਕ ਹੋਰ ਗੰਭੀਰ ਮੁੱਦਾ ਉਠਾਉਂਦਿਆਂ ਕਿਹਾ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਕਾਲਜਾਂ ਦੇ ਨੇੜੇ ਚੱਲ ਰਹੇ ਕਈ ਛੋਟੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਢੁੱਕਵੀਂ ਜਾਂਚ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਘੰਟਿਆਂ ਦੇ ਹਿਸਾਬ ਨਾਲ ਕਮਰੇ ਦਿੱਤੇ ਜਾਂਦੇ ਹਨ ਅਤੇ ਅਜਿਹੀਆਂ ਥਾਵਾਂ 'ਤੇ ਨਸ਼ਿਆਂ ਦੇ ਧੰਦੇ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਈ ਨੌਜਵਾਨਾਂ ਨੂੰ ਅਜਿਹੀਆਂ ਥਾਵਾਂ 'ਤੇ ਵੀਡੀਓ ਬਣਾ ਕੇ ਬਲੈਕਮੇਲ ਵੀ ਕੀਤਾ ਜਾਂਦਾ ਹੈ ਅਤੇ ਇਹ ਇੱਕ ਸੰਗਠਿਤ ਨੈੱਟਵਰਕ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਗ੍ਰਹਿ ਵਿਭਾਗ ਨੂੰ ਅਪੀਲ ਕੀਤੀ ਕਿ ਛੋਟੇ ਹੋਟਲਾਂ ਲਈ ਸਖ਼ਤ ਵੈਰੀਫਿਕੇਸ਼ਨ ਪ੍ਰਣਾਲੀ ਲਾਗੂ ਕੀਤੀ ਜਾਵੇ, ਨਿਯਮਤ ਜਾਂਚ ਹੋਵੇ ਅਤੇ ਅਜਿਹੇ ਨੈੱਟਵਰਕਾਂ 'ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਸ਼ੋਸ਼ਣ ਤੋਂ ਬਚਾਇਆ ਜਾ ਸਕੇ।

ਸੜਕ ਹਾਦਸਿਆਂ 'ਤੇ ਚਿੰਤਾ

ਵਿਧਾਇਕ ਅਵਤਾਰ ਹੈਨਰੀ ਜੂਨੀਅਰ ਨੇ ਪੰਜਾਬ ਵਿੱਚ ਵੱਧ ਰਹੇ ਸੜਕ ਹਾਦਸਿਆਂ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚ ਲਗਭਗ 4 ਲੱਖ 83 ਹਜ਼ਾਰ ਸੜਕ ਹਾਦਸੇ ਦਰਜ ਹੋਏ, ਜਿਨ੍ਹਾਂ ਵਿੱਚ 4,791 ਲੋਕਾਂ ਦੀ ਮੌਤ ਹੋਈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਔਸਤਨ ਹਰ ਰੋਜ਼ ਕਰੀਬ 13 ਲੋਕ ਸੜਕ ਹਾਦਸਿਆਂ ਵਿੱਚ ਜਾਨ ਗੁਆ ਰਹੇ ਹਨ, ਜੋ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਪਾਇਲ ਇਲਾਕੇ ਵਿੱਚ ਵਾਪਰੇ ਹਾਦਸੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿੱਚ ਨਵਪ੍ਰੀਤ ਕੌਰ ਨਾਮ ਦੀ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ 40 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਸੜਕ ਸੁਰੱਖਿਆ ਲਈ ਹੋਰ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ।

ਰੋਡ ਸੇਫਟੀ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਮੰਗ

ਅਵਤਾਰ ਹੈਨਰੀ ਜੂਨੀਅਰ ਨੇ ਕਿਹਾ ਕਿ ਉਹ ਪਹਿਲਾਂ ਵੀ ਵਿਧਾਨ ਸਭਾ ਵਿੱਚ ਇਹ ਮੰਗ ਕਰ ਚੁੱਕੇ ਹਨ ਕਿ ਰੋਡ ਸੇਫਟੀ ਨੂੰ ਸਕੂਲਾਂ ਵਿੱਚ ਨੌਵੀਂ ਜਮਾਤ ਤੋਂ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ।
ਉਨ੍ਹਾਂ ਕਿਹਾ ਕਿ ਜਦ ਤੱਕ ਬੱਚਿਆਂ ਨੂੰ ਛੋਟੀ ਉਮਰ ਤੋਂ ਟ੍ਰੈਫਿਕ ਨਿਯਮਾਂ, ਸੁਰੱਖਿਅਤ ਡਰਾਈਵਿੰਗ ਅਤੇ ਸੜਕਾਂ 'ਤੇ ਜ਼ਿੰਮੇਵਾਰ ਵਿਹਾਰ ਬਾਰੇ ਸਿੱਖਿਆ ਨਹੀਂ ਦਿੱਤੀ ਜਾਵੇਗੀ, ਤਦ ਤੱਕ ਹਾਦਸਿਆਂ ਵਿੱਚ ਵੱਡੀ ਕਮੀ ਲਿਆਉਣਾ ਮੁਸ਼ਕਲ ਹੋਵੇਗਾ।

ਡਰਾਈਵਿੰਗ ਲਾਇਸੈਂਸ ਪ੍ਰਣਾਲੀ ਨੂੰ ਸਖ਼ਤ ਬਣਾਉਣ ਦੀ ਮੰਗ

ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਣਾਲੀ ਨੂੰ ਵੀ ਹੋਰ ਸਖ਼ਤ ਬਣਾਉਣ ਦੀ ਲੋੜ ਹੈ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਅਸਲ ਮਿਆਰਾਂ ਅਨੁਸਾਰ ਡਰਾਈਵਿੰਗ ਟੈਸਟ ਲਏ ਜਾਣ ਤਾਂ ਨਾ ਸਿਰਫ਼ ਆਮ ਲੋਕ, ਸਗੋਂ ਟਰਾਂਸਪੋਰਟ ਵਿਭਾਗ, ਟਰੈਫਿਕ ਪੁਲਿਸ ਅਤੇ ਹੋਰ ਕਈ ਅਧਿਕਾਰੀ ਵੀ ਟੈਸਟ ਪਾਸ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣੀ ਲਾਜ਼ਮੀ ਹੈ।

ਹਾਦਸਿਆਂ ਤੋਂ ਬਾਅਦ ਮੈਡੀਕਲ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ

ਅਵਤਾਰ ਹੈਨਰੀ ਜੂਨੀਅਰ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਗੋਲਡਨ ਆਵਰ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਇੱਕ ਘੰਟੇ ਦੌਰਾਨ ਜੇਕਰ ਸਮੇਂ ਸਿਰ ਇਲਾਜ ਮਿਲ ਜਾਵੇ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਟਰੌਮਾ ਕੇਅਰ, ਐਮਰਜੈਂਸੀ ਮੈਡੀਕਲ ਸੇਵਾਵਾਂ ਅਤੇ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਉਪਲਬਧਤਾ ਵਧਾਉਣ ਦੀ ਲੋੜ ਹੈ ਤਾਂ ਜੋ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਇਲਾਜ ਮਿਲ ਸਕੇ।

ਸਿਹਤ ਵਿਭਾਗ ਵਿੱਚ ਖਾਲੀ ਅਸਾਮੀਆਂ ਦਾ ਮੁੱਦਾ

ਅਵਤਾਰ ਹੈਨਰੀ ਜੂਨੀਅਰ ਨੇ ਸਿਹਤ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਦਾ ਵੀ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਉਪਲਬਧ ਅੰਕੜਿਆਂ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਮੈਡੀਕਲ ਅਫਸਰਾਂ ਅਤੇ ਮਾਹਿਰ ਡਾਕਟਰਾਂ ਦੀਆਂ ਕਈ ਅਸਾਮੀਆਂ ਖਾਲੀ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਮਨਜ਼ੂਰਸ਼ੁਦਾ ਮੈਡੀਕਲ ਅਫਸਰਾਂ ਦੀਆਂ 34 ਅਸਾਮੀਆਂ ਵਿੱਚੋਂ ਕਈ ਖਾਲੀ ਹਨ, ਜਦਕਿ ਪੇਂਡੂ ਖੇਤਰਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਅਸਾਮੀਆਂ ਨਹੀਂ ਭਰੀਆਂ ਗਈਆਂ। ਇਸ ਤੋਂ ਇਲਾਵਾ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵਿੱਚ ਖਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਅਤੇ ਮਿਆਰੀ ਸਿਹਤ ਸੇਵਾਵਾਂ ਮਿਲ ਸਕਣ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਉਠਾਏ ਗਏ ਇਹ ਮੁੱਦੇ ਪੇਂਡੂ ਰੈਵੇਨਿਊ ਪ੍ਰਣਾਲੀ, ਸ਼ਹਿਰੀਕਰਨ, ਬੋਲਣ ਦੀ ਆਜ਼ਾਦੀ, ਕਾਨੂੰਨ-ਵਿਵਸਥਾ, ਨੌਜਵਾਨਾਂ ਦੀ ਸੁਰੱਖਿਆ, ਸੜਕ ਹਾਦਸਿਆਂ ਦੀ ਰੋਕਥਾਮ ਅਤੇ ਸਿਹਤ ਢਾਂਚੇ ਵਰਗੇ ਮਹੱਤਵਪੂਰਨ ਖੇਤਰਾਂ ਨਾਲ ਸਬੰਧਤ ਸਨ। ਵੱਖ-ਵੱਖ ਵਿਧਾਇਕਾਂ ਨੇ ਸਰਕਾਰ ਤੋਂ ਇਨ੍ਹਾਂ ਮਸਲਿਆਂ 'ਤੇ ਨੀਤੀਗਤ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ।

  • Issues related
  • people
  • Punjab Vidhan Sabha
  • ਲੋਕ
  • ਪੰਜਾਬ ਵਿਧਾਨ ਸਭਾ
  • ਮੁੱਦੇ

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ 8 ਅਗਸਤ ਤੋਂ 6 ਸਤੰਬਰ ਤੱਕ ਰਹੇਗਾ ਟ੍ਰੈਫਿਕ ਬਲਾਕ

NEXT STORY

Stories You May Like

  • punjab vidhan sabha elections
    ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਬਾਰੇ ਵੱਡੀ ਅਪਡੇਟ!
  • sp singh oberoi  s name echoed in fresno
    ਫਰਿਜ਼ਨੋ ’ਚ ਗੂੰਜਿਆ ਐੱਸ.ਪੀ. ਸਿੰਘ ਉਬਰਾਏ ਦਾ ਨਾਂ, ਪੰਜਾਬੀ ਭਾਈਚਾਰੇ ਨੇ 'ਸਰਬੱਤ ਦਾ ਭਲਾ' ਦੇ ਮੁਖੀ ਨੂੰ ਦਿੱਤਾ...
  • supreme court  high court  judge  appointment  collegium
    ਸਰਕਾਰ ਕੋਲ ਪੈਂਡਿੰਗ ਹਾਈ ਕੋਰਟਾਂ 'ਚ ਜੱਜਾਂ ਦੀ ਨਿਯੁਕਤੀ ਲਈ ਕਾਲੇਜੀਅਮ ਦੀਆਂ 25 ਸਿਫ਼ਾਰਿਸ਼ਾਂ
  • punjab government s decision on da case
    DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ ਸਿੱਧਾ ਲਾਭ : ਅਮਨ ਅਰੋੜਾ
  • sabalenka  eyeing a title hat trick  reaches the fourth round
    ਖ਼ਿਤਾਬੀ ਹੈਟ੍ਰਿਕ ਦੀ ਭਾਲ ਵਿੱਚ ਸਬਾਲੇਂਕਾ ਚੌਥੇ ਦੌਰ ਵਿੱਚ ਪੁੱਜੀ
  • dahi handi event  ron structure  woman
    ਪੁਣੇ ਵਿੱਚ ਦਹੀਂ ਹਾਂਡੀ ਸਮਾਗਮ ਦੌਰਾਨ ਡਿੱਗਾ ਲੋਹੇ ਦਾ ਢਾਂਚਾ, 1 ਔਰਤ ਦੀ ਮੌਤ
  • indoor shooting range inaugurated in leh  boost for sports in ladakh
    ਲੇਹ ਵਿੱਚ ਇਨਡੋਰ ਸ਼ੂਟਿੰਗ ਰੇਂਜ ਦਾ ਉਦਘਾਟਨ, ਲੱਦਾਖ ਵਿੱਚ ਖੇਡਾਂ ਨੂੰ ਮਿਲੇਗਾ ਹੁਲਾਰਾ
  • pakistan human rights commission questions credibility of pojk elections
    ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ PoJK ਚੋਣ ਦੀ ਭਰੋਸੇਯੋਗਤਾ 'ਤੇ ਚੁੱਕੇ ਸਵਾਲ, ਕੀਤਾ ਵੱਡਾ ਖੁਲਾਸਾ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
  • swine flu wreaks havoc in punjab first suspicious death reported in jalandhar
    ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
  • house searched fake cia staff employee  arrested
    CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
  • a young man who came to buy medicine from a medical store
    ਮੈਡੀਕਲ ਸਟੋਰ ਤੋਂ ਦਵਾਈ ਲੈਣ ਆਏ ਨੌਜਵਾਨ ਨੇ ਕੀਤੀ ਧੋਖਾਧੜੀ, ਜਾਅਲੀ QR ਕੋਡ ਦਿਖਾ...
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
Trending
Ek Nazar
us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

state of punjab

'ਪੰਜਾਬ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਖ਼ਤਰਾ'

afghan refugees

ਤਾਲਿਬਾਨੀ ਕਹਿਰ ਦੇ 5 ਸਾਲ: ਪਾਕਿਸਤਾਨ 'ਚ ਲੁਕ ਕੇ ਜੀਣ ਲਈ ਮਜਬੂਰ ਹਜ਼ਾਰਾਂ...

flood survivors in nepal

ਆਪਣੇ ਅਜ਼ੀਜ਼ਾਂ ਦੀ ਭਾਲ ਵਿਚਕਾਰ ਨੇਪਾਲੀ ਹੜ੍ਹ ਤੋਂ ਬਚੇ ਲੋਕ ਰਾਹਤ ਅਤੇ ਬਚਾਅ...

ukraine peace talks

ਬਣ ਜਾਵੇਗੀ ਗੱਲ!  ਯੂਕਰੇਨ ਸ਼ਾਂਤੀ ਵਾਰਤਾ 'ਚ ਅਗਲੇ ਕਦਮਾਂ 'ਤੇ ਚਰਚਾ

school  student  principal  father  police

'ਲੇਟ ਕਿਉਂ ਆਈ ਐਂ..?' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ...

hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • punjab vidhan sabha elections
      ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਬਾਰੇ ਵੱਡੀ ਅਪਡੇਟ!
    • theft in bareta
      ਬਿਜਲੀ ਵਿਭਾਗ ਦੇ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ
    • ssp harmandeep hans takes charge in patiala district  warns drug smugglers
      ਪਟਿਆਲਾ ਜ਼ਿਲ੍ਹੇ 'ਚ  SSP ਹਰਮਨਦੀਪ ਹੰਸ ਨੇ ਸੰਭਾਲਿਆ ਅਹੁਦਾ, ਨਸ਼ਾ ਤਸਕਰਾਂ ਨੂੰ...
    • drugs recovered in ludhiana
      ਸੈਂਟਰਲ ਜੇਲ੍ਹ ’ਚ ਹਵਾਲਾਤੀਆਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ
    • shocking incident in sunam
      ਘਰ 'ਚ ਪਈ ਪੁਰਾਣੀ ਦਵਾਈ ਖ਼ਾਣ ਨਾਲ ਵਿਆਹੁਤਾ ਦੀ ਮੌਤ
    • a drug addict was arrested
      ਨਸ਼ਾ ਕਰਦਾ ਇਕ ਵਿਅਕਤੀ ਕਾਬੂ
    • barnala incident
      ਭਦੌੜ 'ਚ ਟੋਭੇ 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
    • punjab congress news
      ਪੰਜਾਬ ਕਾਂਗਰਸ 'ਚ ਹਲਚਲ! ਸਾਬਕਾ ਮੁੱਖ ਮੰਤਰੀ ਨੇ ਚੋਣਾਂ ਨਾ ਲੜਣ ਦੀ ਜਤਾਈ ਇੱਛਾ
    • punjab politics gurpreet sekhon joins aap
      ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਗੁਰਪ੍ਰੀਤ ਸਿੰਘ ਸੇਖੋਂ 'ਆਪ' 'ਚ ਸ਼ਾਮਲ
    • sewa kendra strike
      15 ਸਤੰਬਰ ਨੂੰ ਬੰਦ ਰਹਿਣਗੇ ਪੰਜਾਬ ਦੇ ਸਾਰੇ ਸੇਵਾ ਕੇਂਦਰ! ਮੁਲਾਜ਼ਮਾਂ ਵੱਲੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +