ਲੁਧਿਆਣਾ (ਗੌਤਮ) : ਸਰਾਭਾ ਨਗਰ ਇਲਾਕੇ ’ਚ ਨੇਪਾਲੀ ਘਰੇਲੂ ਨੌਕਰਾਣੀ ਆਪਣੇ 2 ਸਾਥੀਆਂ ਸਮੇਤ ਘਰੋਂ ਲੱਖਾਂ ਰੁਪਏ ਦੇ ਹੀਰੇ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਈ। ਵਾਰਦਾਤ ਦੌਰਾਨ ਕਾਰੋਬਾਰੀ ਦਾ ਡਰਾਈਵਰ ਇਕੱਲਾ ਹੀ ਘਰ ਵਿਚ ਸੀ, ਜਿਸ ਨੂੰ ਨੌਕਰਾਣੀ ਨੇ ਨਸ਼ੀਲਾ ਖਾਣਾ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਨੌਕਰਾਣੀ ਦੀ ਕਰਤੂਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰ ਕੇ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕੇਸ ਦਰਜ ਕਰ ਲਿਆ। ਪੁਲਸ ਨੇ ਸਰਾਭਾ ਨਗਰ ਦੇ ਰਹਿਣ ਵਾਲੇ ਰਵਨੀਤ ਸਿੰਘ ਦੇ ਬਿਆਨ ’ਤੇ ਨੇਪਾਲ ਦੀ ਰਹਿਣ ਵਾਲੀ ਪਾਰਵਤੀ ਅਤੇ ਉਸ ਦੇ 2 ਹੋਰਨਾਂ ਸਾਥੀਆਂ ਖਿਲਾਫ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਮੀਡੀਆ ਦੀ ਆਵਾਜ਼ ਦਬਾਉਣ ਲਈ ਤਾਨਾਸ਼ਾਹੀ 'ਤੇ ਉਤਰੀ ਮਾਨ ਸਰਕਾਰ : ਰਾਜਾ ਵੜਿੰਗ
ਪੁਲਸ ਨੂੰ ਦਿੱਤੇ ਬਿਆਨ ’ਚ ਨਵਨੀਤ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 15 ਦਿਨ ਪਹਿਲਾਂ ਹੀ ਆਪਣੇ ਘਰ ਵਿਚ ਨੇਪਾਲੀ ਨੌਕਰਾਣੀ ਨੂੰ ਰੱਖਿਆ ਸੀ, ਜਿਸ ਨੂੰ ਸ਼ਾਮ ਕੁਮਾਰ ਬਹਾਦਰ ਨੇ ਕੰਮ ’ਤੇ ਰੱਖਵਾਇਆ ਸੀ। ਉਸ ਸਮੇਂ ਨੌਕਰਾਣੀ ਨੇ ਕਿਹਾ ਕਿ ਸੀ ਕਿ ਉਹ ਘਰ ਦਾ ਖਾਣਾ ਨਹੀਂ ਬਣਾਉਣਾ ਜਾਣਦੀ, ਜਿਸ ਕਾਰਨ ਉਹ ਉਹ ਘਰ ਦੇ ਹੋਰ ਕੰਮ ਕਰਦੀ ਸੀ। ਬੱਚਿਆਂ ਨੂੰ ਬਾਹਰ ਖੇਡਣ ਲਿਜਾਂਦੀ ਸੀ। 17 ਜਨਵਰੀ ਨੂੰ ਉਹ ਆਪਣੇ ਪਰਿਵਾਰ ਸਮੇਤ ਆਪਣੇ ਕਿਸੇ ਰਿਸ਼ਤੇਦਾਰ ਦੀ ਜਨਮ ਦਿਨ ਪਾਰਟੀ ’ਤੇ ਗਿਆ ਸੀ। ਜਦੋਂ ਰਾਤ ਨੂੰ ਵਾਪਸ ਘਰ ਆਇਆ ਤਾਂ ਉਸ ਦੇ ਘਰ ਦਾ ਗੇਟ ਖੁੱਲ੍ਹਾ ਹੋਇਆ ਸੀ ਅਤੇ ਡਰਾਈਵਰ ਡ੍ਰਾਇੰਗ ਰੂਮ ਵਿਚ ਸੋਫੇ ’ਤੇ ਸੌਂ ਰਿਹਾ ਸੀ, ਜਿਸ ਨੂੰ ਜਗਾਉਣ ਦਾ ਯਤਨ ਕੀਤਾ ਪਰ ਉਹ ਨਹੀਂ ਉੱਠਿਆ। ਜਦੋਂ ਉਨ੍ਹਾਂ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਅਲਮਾਰੀ ਦੇ ਲਾਕਰ ਵੀ ਟੁੱਟੇ ਹੋਏ ਸਨ। ਉਸ ਵਿਚ ਰੱਖੇ ਕਰੀਬ 50 ਤੋਲੇ ਸੋਨੇ ਦੇ ਗਹਿਣੇ ਅਤੇ ਡਾਇਮੰਡ ਦੇ ਗਹਿਣੇ ਗਾਇਬ ਸਨ। ਜਦੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਕਤ ਨੌਕਰਾਣੀ ਨੇ ਹੀ ਵਾਰਦਾਤ ਕੀਤੀ ਹੈ।
ਇਹ ਵੀ ਪੜ੍ਹੋ : ਅਗਲੇ 7 ਦਿਨਾਂ ਲਈ ਅਲਰਟ ਜਾਰੀ! ਇਨ੍ਹਾਂ ਸੂਬਿਆਂ 'ਚ ਪਏਗਾ ਭਾਰੀ ਮੀਂਹ ਤੇ ਚੱਲਣਗੀਆਂ ਤੇਜ਼ ਹਵਾਵਾਂ
ਉਨ੍ਹਾਂ ਦੇ ਜਾਣ ਤੋਂ ਬਾਅਦ ਨੌਕਰਾਣੀ ਨੇ ਉਨ੍ਹਾਂ ਦੇ ਡਰਾਈਵਰ ਨੂੰ ਖਾਣੇ ਵਿਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਦੇ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਉਹ ਆਪਣੇ 2 ਹੋਰਨਾਂ ਸਾਥੀਆਂ ਨਾਲ ਫਰਾਰ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਭਾਲ ਵਿਚ ਟੀਮ ਬਣਾ ਕੇ ਨੇਪਾਲ ਬਾਰਡਰ ’ਤੇ ਵੀ ਭੇਜੀ ਜਾ ਰਹੀ ਹੈ।
ਪੰਜਾਬ ਸਰਕਾਰ ਵੱਲੋਂ ‘ਪੰਜਾਬ ਕੇਸਰੀ’ ਗਰੁੱਪ ਖ਼ਿਲਾਫ਼ ਆਰੰਭੀ ਕਾਰਵਾਈ ਅਤਿ ਨਿੰਦਣਯੋਗ: ਬੀਬੀ ਜਗੀਰ ਕੌਰ
NEXT STORY