ਮੋਹਾਲੀ (ਵੈੱਬ ਡੈਸਕ, ਰਣਬੀਰ) : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲਕਾਂਡ 'ਚ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਸ ਕਤਲ 'ਚ ਸ਼ਾਮਲ ਮੁੱਖ ਸ਼ੂਟਰ ਅਤੇ ਗੈਂਗਸਟਰ ਕਰਨ ਡਿਫਾਲਟ ਦਾ ਮੋਹਾਲੀ ਪੁਲਸ ਨੇ ਖਰੜ ਨੇੜੇ ਐਨਕਾਊਂਟਰ ਕਰ ਦਿੱਤਾ, ਜਿਸ ਦੌਰਾਨ ਗੈਂਗਸਟਰ ਢੇਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਫਾਇਰਮੈਨਾਂ ਦੀ ਭਰਤੀ ਬਾਰੇ ਹੈਰਾਨ ਕਰਦੀ ਗੱਲ ਆਈ ਸਾਹਮਣੇ, ਕੋਈ ਵੀ ਔਰਤ...
ਪੁਲਸ ਸੂਤਰਾਂ ਮੁਤਾਬਕ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ 'ਚ ਕਰਨ ਮੁੱਖ ਦੋਸ਼ੀ ਸੀ, ਜੋ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ। ਮੋਹਾਲੀ ਪੁਲਸ ਨੂੰ ਉਸਦੀ ਮੂਵਮੈਂਟ ਦੀ ਪੁਖ਼ਤਾ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸਪੈਸ਼ਲ ਟੀਮ ਨੇ ਇਲਾਕੇ 'ਚ ਘੇਰਾਬੰਦੀ ਕਰਕੇ ਉਸ ਨੂੰ ਘੇਰ ਲਿਆ।
ਇਹ ਵੀ ਪੜ੍ਹੋ : PGI ’ਚ ਦੁਨੀਆ ਦੀ ਵਿਲੱਖਣ ਸਰਜਰੀ, 2 ਸਾਲਾ ਬੱਚੇ ਦੇ ਦਿਮਾਗ ’ਚੋਂ ਕੱਢਿਆ 7 ਇੰਚ ਲੰਬਾ ਟਿਊਮਰ
ਖ਼ੁਦ ਨੂੰ ਘਿਰਿਆ ਦੇਖ ਕੇ ਕਰਨ ਨੇ ਪੁਲਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ 'ਚ ਪੁਲਸ ਦੀ ਗੋਲੀ ਲੱਗਣ ਨਾਲ ਗੰਭੀਰ ਰੂਪ 'ਚ ਕਰਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਗੋਲੀਆਂ ਮਾਰ ਕੇ ਕੀਤਾ ਸੀ ਕਤਲ
ਜ਼ਿਕਰਯੋਗ ਹੈ ਕਿ 15 ਦਸੰਬਰ 2025 ਦੀ ਸ਼ਾਮ ਨੂੰ ਮੋਹਾਲੀ ਦੇ ਸੋਹਾਣਾ ਵਿੱਚ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਮੋਟਰਸਾਈਕਲ ਉੱਤੇ ਆਏ ਸਨ ਅਤੇ ਉਨ੍ਹਾਂ ਨੇ ਰਾਣਾ ਨੂੰ ਸੈਲਫੀ ਲੈਣ ਲਈ ਰੋਕਿਆ ਸੀ, ਜਿਵੇਂ ਹੀ ਉਹ ਰੁਕਿਆ ਤਾਂ ਉਸ ਉੱਤੇ ਨੇੜਿਓਂ ਫਾਇਰ ਕੀਤੇ ਗਏ ਅਤੇ ਹਮਲਾਵਰ ਮੋਟਰਸਾਈਕਲਾਂ ਉੱਤੇ ਫ਼ਰਾਰ ਹੋ ਗਏ। ਪੁਲਸ ਮੁਤਾਬਕ ਦੋ ਸ਼ੂਟਰਾਂ ਦੀ ਪਛਾਣ ਆਦਿੱਤਿਆ ਕਪੂਰ ਉਰਫ਼ ਮੱਖਣ ਅਤੇ ਅੰਮ੍ਰਿਤਸਰ ਦੇ ਕਰਨ ਪਾਠਕ ਵਜੋਂ ਹੋਈ ਸੀ, ਜੋ ਕਿ ਡੌਨੀ ਬੱਲ ਗੈਂਗ ਨਾਲ ਸਬੰਧ ਰੱਖਦੇ ਹਨ। ਪੁਲਸ ਮੁਤਾਬਕ ਵਾਰਦਾਤ ਵਿੱਚ ਦੋ ਸ਼ੂਟਰਾਂ ਸਣੇ ਕੁੱਲ 3 ਜਣੇ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਤਿਸ਼ੀ ਦੀ ਵੀਡੀਓ ਨਾਲ ਨਹੀਂ ਹੋਈ ਛੇੜਛਾੜ! ਦਿੱਲੀ ਵਿਧਾਨ ਸਭਾ ਸਪੀਕਰ ਨੇ ਖੋਲ੍ਹੀ 'ਆਪ' ਦੇ ਦਾਅਵਿਆਂ ਦੀ ਪੋਲ
NEXT STORY