ਮੱਤੇਵਾਲ (ਸਰਬਜੀਤ ਵਡਾਲਾ) : ਵਿਧਾਨ ਸਭਾ ਹਲਕਾ ਮਜੀਠਾ ਦੇ ਬਲਾਕ ਸੰਮਤੀ ਜੋਨ ਮੱਤੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬੀਰ ਸਿੰਘ ਮੱਲ੍ਹੀ ਮੱਤੇਵਾਲ ਨੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਹਾਰ ਦਿੰਦੇ ਹੋਏ 414 ਵੋਟਾਂ ਦੇ ਫਰਕ ਨਾਲ ਹਰਾਇਆ ਹੈ । ਇਸ ਜਿੱਤ 'ਤੇ ਜਿੱਥੇ ਗੁਰਬੀਰ ਮੱਲ੍ਹੀ ਨੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਤਲਬੀਰ ਗਿੱਲ ਦੀ ਅਗਵਾਈ ਵਿਚ ਹਲਕੇ ਅੰਦਰ ਹੋ ਰਹੇ ਵਿਕਾਸ ਕਾਰਜਾਂ ਦੀ ਬਦੌਲਤ ਲੋਕਾਂ ਨੇ ਵੱਡਾ ਫ਼ਤਵਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਦਿੱਤਾ।
ਬਲਾਕ ਸੰਮਤੀ ਚੋਣਾਂ: ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਉਰਫ ਕੌਰਾ ਜੇਤੂ
NEXT STORY