ਮਜੀਠਾ(ਸਰਬਜੀਤ) : ਸਿੱਖਾਂ ਦੀ ਸਿਰਮੌਰ ਧਾਰਮਿਕ ਜਥੇਬੰਦੀ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀਆਂ ਆਉਣ ਵਾਲੇ ਸਮੇਂ ਵਿਚ ਲੰਮੇ ਅਰਸੇ ਬਾਅਦ ਹੋਣ ਜਾ ਰਹੀਆਂ ਚੋਣਾਂ ਇਸ ਵਾਰ ਦਿਲਚਸਪ ਅਤੇ ਵਕਾਰ ਭਰਪੂਰ ਹੋਣਗੀਆਂ। ਇਨ੍ਹਾਂ ਚੋਣਾਂ 'ਚ ਜਿੱਥੇ ਬਾਦਲ ਦਲ ਨੂੰ ਕਈ ਤਰ੍ਹਾਂ ਦੀਆਂ ਅਟਕਲਾਂ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਹੀ ਹੋ ਸਕਦਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਇਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਠਿੱਬੀ ਲਾ ਦੇਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਕਾਲੀ ਦਲ ਬਾਦਲ ਦੀ ਕੀ ਕਮਜ਼ੋਰੀ ਹੈ।
ਇਹ ਵੀ ਪੜ੍ਹੋ : 3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਦੀ ਆਖ਼ਰੀ ਸਮੇਂ ਲਿਖੀ ਇਹ ਕਵਿਤਾ ਪੜ੍ਹ ਅੱਖਾਂ 'ਚੋਂ ਛਲਕ ਪੈਣਗੇ ਅੱਥਰੂ
ਚੋਣਾਂ ਜਿੱਤਣ ਲਈ ਅਕਾਲੀ ਦਲ ਡੈਮੋਕ੍ਰੇਟਿਕ ਨੂੰ ਰਚਨਾ ਪਵੇਗਾ ਚੱਕਰਵਿਊ
2011 ਤੋਂ ਬਾਅਦ 2020 'ਚ ਹੋਣ ਜਾ ਰਹੀਆਂ ਐੱਸ. ਜੀ. ਪੀ. ਸੀ. ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਫਾਊਂਡਰ ਅਤੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਪੂਰੀ ਸੰਜੀਦਗੀ ਨਾਲ ਜਿੱਤ ਪ੍ਰਾਪਤ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਨ੍ਹਾਂ ਚੋਣਾਂ 'ਚ ਖੇਡੇ ਜਾਣ ਵਾਲੇ ਹਰ ਦਾਅ-ਪੇਚ ਨੂੰ ਮਾਤ ਦੇਣ ਲਈ ਇਕ ਅਜਿਹਾ ਚੱਕਰਵਿਊ ਰਚਨਾ ਪਵੇਗਾ। ਜਿਸ 'ਚ ਸੁਖਬੀਰ ਬਾਦਲ ਦੀ 'ਸਿਆਸੀ ਫਿਰਕੀ' ਪੂਰੀ ਤਰ੍ਹਾਂ ਫਸ ਜਾਵੇ। ਅਜਿਹਾ ਕਰਨ ਲਈ ਹਾਲ ਹੀ 'ਚ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ (ਢੀਂਡਸਾ ਗਰੁੱਪ), ਜਿਸ ਦਾ ਅਜੇ ਕੁਝ ਜ਼ਿਆਦਾ ਸਿਆਸੀ ਆਧਾਰ ਨਹੀਂ ਹੈ, ਨੂੰ ਹੱਥ-ਪੈਰ ਤਾਂ ਮਾਰਨੇ ਹੀ ਪੈਣਗੇ ਕਿਉਂਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪੰਥ ਹਿਤੈਸ਼ੀ ਅਖਵਾਉਣ ਵਾਲੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਦਾ ਹੀ ਕਬਜ਼ਾ ਰਿਹਾ ਹੈ, ਜਿਸ ਕਾਰਣ ਇਸ ਵਾਰ ਹੋਣ ਵਾਲੀਆਂ ਐੱਸ. ਜੀ. ਪੀ. ਸੀ. ਚੋਣਾਂ 'ਚ ਕੁਝ ਖਾਸ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸ਼ਾਇਦ ਇਨ੍ਹਾਂ ਚੋਣਾਂ 'ਚ ਢੀਂਡਸਾਂ ਗਰੁੱਪ ਦੀ ਅੰਦਰਖਾਤੇ ਮਦਦ ਕਰਨ ਲਈ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵੀ ਅੰਦਰਖਾਤੇ ਤਿਆਰ ਹੋ ਜਾਣ।
ਇਹ ਵੀ ਪੜ੍ਹੋ : ਦਰਜਨ ਦੇ ਕਰੀਬ ਹਥਿਆਬੰਦ ਹਮਲਾਵਰਾਂ ਵਲੋਂ ਘਰ 'ਤੇ ਹਮਲਾ, ਮਾਂ-ਧੀ ਜਿਊਂਦਾ ਸਾੜਨ ਦੀ ਕੋਸ਼ਿਸ਼
ਕੀ ਸਿੱਖ ਸੰਗਤ ਇਸ ਵਾਰ ਅਕਾਲੀ ਦਲ (ਬ) ਦੇ ਹੱਕ 'ਚ ਦੇਵੇਗੀ ਫ਼ਤਵਾ?
ਸ਼੍ਰੋਮਣੀ ਅਕਾਲੀ ਦਲ (ਬ) ਲਈ ਵਕਾਰ ਦਾ ਸਵਾਲ ਬਣ ਚੁੱਕੀਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਇਸ ਵਾਰ ਸਿੱਖ ਸੰਗਤ ਵੀ ਸ਼ਾਇਦ ਆਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਹੀ ਕਰੇਗੀ ਕਿਉਂਕਿ ਸਿੱਖ ਸੰਗਤ ਇਹ ਭਲੀਭਾਂਤ ਜਾਣਦੀ ਹੈ ਕਿ ਪਿਛਲੇ ਸਮਿਆਂ ਦੌਰਾਨ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਕਾਰਣ ਜਿੱਥੇ ਬਾਦਲ ਪਰਿਵਾਰ ਸੁਰਖੀਆਂ 'ਚ ਆ ਗਿਆ ਸੀ। ਇਸ ਕਾਰਣ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਸਨ ਕਿਉਂਕਿ ਕੋਈ ਵੀ ਧਰਮ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨਾ ਨਹੀਂ ਸਿਖਾਉਂਦਾ ਪਰ ਹੁਣ ਇਸ ਵਾਰ ਐੱਸ. ਜੀ. ਪੀ. ਸੀ. ਦੀਆਂ ਹੋਣ ਵਾਲੀਆਂ ਚੋਣਾਂ 'ਚ ਜਿੱਤ ਕਿਸ ਦੀ ਹੋਵੇਗੀ, ਦਾ ਫ਼ੈਸਲਾ ਲੱਗਦੈ ਇਸ ਵਾਰ ਸਿੱਖ ਸੰਗਤ ਦੇ ਹੀ ਹੱਥ ਹੋਵੇਗਾ।
ਇਹ ਵੀ ਪੜ੍ਹੋ : ਮਾਸੂਮ ਬੱਚੇ ਲਈ ਕਾਲ ਬਣੀਆਂ ਕਾਲੀਆਂ ਮੱਖੀਆਂ, ਹੋਈ ਦਰਦਨਾਕ ਮੌਤ
ਐੱਸ. ਜੀ. ਪੀ. ਸੀ. ਚੋਣਾਂ ਸਬੰਧੀ ਹੁਣ ਤੋਂ ਹੀ ਭਾਵੇਂ ਢੀਂਡਸਾ ਗਰੁੱਪ ਅਤੇ ਬਾਦਲ ਦਲ ਨੇ ਕਮਰ ਕੱਸ ਲਈ ਹੈ ਪਰ ਇਸ ਵਾਰ ਚੋਣਾਂ 'ਚ ਢੀਂਡਸਾ ਗਰੁੱਪ ਦਾ ਸਾਥ ਦੇਣ ਲਈ ਪੰਜਾਬ ਦੀਆਂ ਸਿੱਖ ਅਤੇ ਧਾਰਮਿਕ ਜਥੇਬੰਦੀਆਂ ਪੂਰਨ ਤੌਰ 'ਤੇ ਬਾਦਲ ਦਲ ਤੋਂ ਕਿਨਾਰਾ ਕਰ ਸਕਦੀਆਂ ਹਨ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨੀਂ ਪਾਵਨ ਸਰੂਪਾਂ ਦੇ ਗੁੰਮ ਹੋਣ ਸਬੰਧੀ ਮਾਹੌਲ ਗਰਮਾਇਆ ਪਿਆ ਸੀ, ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਵਾਰ ਦੀਆਂ ਐੱਸ. ਜੀ. ਪੀ. ਸੀ. ਚੋਣਾਂ ਵਿਚ ਪਿਛਲੇ ਸਮੇਂ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ-ਨਾਲ ਗੁੰਮ ਹੋਏ 328 ਸਰੂਪਾਂ ਦਾ ਮਾਮਲਾ ਮੁੱਖ ਮੁੱਦਾ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦੀ ਕਿਉਂਕਿ ਇਹ ਦੋ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਮੁੱਖ ਰੱਖ ਕੇ ਅਕਾਲੀ ਦਲ ਡੈਮੋਕ੍ਰਟਿਕ ਇਨ੍ਹਾਂ ਚੋਣਾਂ ਵਿਚ ਬਾਜ਼ੀ ਮਾਰ ਸਕਦਾ ਹੈ।
ਕਿਸਾਨਾਂ ਦੀ ਮੌਤ ਦੇ ਵਾਰੰਟਾਂ ਵਾਲਾ ਬਿੱਲ ਵਾਪਸ ਨਾ ਹੋਣ ਤੱਕ ਸੰਘਰਸ਼ ਰਹੇਗਾ ਜਾਰੀ: ਸਿਮਰਜੀਤ ਬੈਂਸ
NEXT STORY