ਪਟਿਆਲਾ (ਜੋਸਨ) - ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਅਤੇ ਜ਼ਿਲਾ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਵੰਦੇ ਮਾਤਰਮ ਰੱਖਣ ਨਾਲ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਅਕਾਲੀ ਦਲ ਸਹਿਣ ਨਹੀਂ ਕਰੇਗਾ। ਉਹ ਅੱਜ ਇੱਥੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦੀ ਅਗਵਾਈ ਹੇਠ ਸਨਮਾਨ ਸਮਾਗਮ ਮੌਕੇ ਗੱਲਬਾਤ ਕਰ ਰਹੇ ਸਨ।
ਸ. ਰੱਖੜਾ ਨੇ ਆਖਿਆ ਕਿ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲਣ ਦਾ ਵਿਵਾਦ ਬੇਲੋੜਾ ਅਤੇ ਵਿਵਾਦਮਈ ਹੈ। ਸਿਰਫ਼ ਸ਼ਰਾਰਤ ਤੇ ਫਿਰਕੂ ਤਣਾਅ ਪੈਦਾ ਕਰਨ ਲਈ ਇਹ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਅਜਿਹੀਆਂ ਸ਼ਰਾਰਤਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰ ਕੇ ਸਦਭਾਵਨਾ ਤੇ ਸ਼ਾਂਤੀ ਨੂੰ ਬਣਾਈ ਰੱਖਣ ਲਈ ਆਪਣਾ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਇਕ ਵਾਰ ਫਿਰ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰ ਕੇ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਅਕਾਲੀ ਸਰਕਾਰ ਵੇਲੇ ਕਾਂਗਰਸ ਬਿਜਲੀ ਦੇ ਰੇਟਾਂ ਨੂੰ ਲੈ ਕੇ ਹਮੇਸ਼ਾ ਹਾਲ-ਦੁਹਾਈ ਪਾਉਂਦੀ ਸੀ। ਹੁਣ ਅਮਰਿੰਦਰ ਸਰਕਾਰ ਦੂਜੀ ਵਾਰ ਰੇਟ ਵਧਾ ਰਹੀ ਹੈ। ਸਰਕਾਰ ਨੇ ਮਿਉਂਸੀਪਲ ਟੈਕਸ ਦੇ ਰੂਪ ਵਿਚ 2 ਫੀਸਦੀ ਬਿਜਲੀ ਰੇਟ ਵਧਾ ਦਿੱਤੇ ਹਨ। ਇਹ ਸਾਰੀਆਂ ਨਗਰ ਨਿਗਮਾਂ, ਨਗਰ ਪੰਚਾਇਤਾਂ ਅਤੇ ਨਗਰ ਪ੍ਰੀਸ਼ਦਾਂ 'ਤੇ ਲਾਗੂ ਹੋਣਗੇ।
ਜ਼ਿਲਾ ਪ੍ਰਧਾਨ ਨੇ ਆਖਿਆ ਕਿ ਅਕਾਲੀ ਦਲ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਆਪਣੀ ਤਾਕਤ ਦਾ ਪਤਾ ਲੱਗ ਜਾਵੇਗਾ ਕਿ ਉਸ ਨੇ 9 ਮਹੀਨਿਆਂ ਵਿਚ ਸਾਰੇ ਪੰਜਾਬ ਨੂੰ ਆਪਣੇ ਖਿਲਾਫ਼ ਕਰ ਲਿਆ ਹੈ। ਲੋਕ ਇਨ੍ਹਾਂ ਤੋਂ ਬੇਹੱਦ ਦੁਖੀ ਹਨ। ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਪੂਰੀ ਤਰ੍ਹਾਂ ਡਟ ਕੇ ਖੜ੍ਹਾ ਹੈ।
ਇਸ ਮੌਕੇ ਹਲਕਾ ਨਾਭਾ ਦੇ ਇੰਚਾਰਜ ਕਬੀਰ ਦਾਸ, ਸਾਬਕਾ ਚੇਅਰਮੈਨ ਪੰਜਾਬ ਸੈਰ-ਸਪਾਟਾ ਨਿਗਮ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਰਣਧੀਰ ਸਿੰਘ ਰੱਖੜਾ ਸਾਬਕਾ ਪ੍ਰਧਾਨ, ਨਰਦੇਵ ਸਿੰਘ ਆਕੜੀ ਸਕੱਤਰ ਜਨਰਲ, ਪ੍ਰੋਫੈਸਰ. ਬਲਦੇਵ ਸਿੰਘ ਬੱਲੂਆਣਾ ਪ੍ਰਧਾਨ ਸਿੱਖ ਬੁੱਧੀਜੀਵੀ ਕੌਂਸਲ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਹਰੀ ਸਿੰਘ ਪ੍ਰੀਤ ਹਲਕਾ ਇੰਚਾਰਜ, ਜਸਪਾਲ ਸਿੰਘ ਬਿੱਟੂ ਚੱਠਾ ਕੌਂਸਲਰ, ਐਡਵੋਕੇਟ ਮਨਬੀਰ ਵਿਰਕ, ਮਾਲਵਿੰਦਰ ਸਿੰਘ ਝਿੱਲ, ਰਜਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ, ਹਰਬਖਸ਼ ਸਿੰਘ ਚਹਿਲ, ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਜਸਪਾਲ ਸਿੰਘ ਕਲਿਆਣ ਚੇਅਰਮੇਨ ਜ਼ਿਲਾ ਪ੍ਰੀਸ਼ਦ, ਕਪੂਰ ਚੰਦ ਬਾਂਸਲ ਪ੍ਰਧਾਨ ਸਮਾਣਾ, ਅਸ਼ੋਕ ਮੌਦਗਿਲ ਸਮਾਣਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਚੇਅਰਮੈਨ ਮਲਕੀਤ ਸਿੰਘ ਡਕਾਲਾ, ਜਥੇ. ਪਵਿੱਤਰ ਸਿੰਘ ਡਕਾਲਾ, ਗੋਸਾ ਢੀਂਡਸਾ ਸਰਪੰਚ ਕੱਲਰਭੈਣੀ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਰਵਿੰਦਰ ਸਿੰਘ ਵਿੰਦਾ ਅਕਾਲੀ ਨੇਤਾ, ਸਤਿੰਦਰ ਸੁੱਕੂ ਜਨਰਲ ਸਕੱਤਰ, ਗੁਰਦੀਪ ਸਿੰਘ ਵਾਲੀਆ, ਇੰਦਰਜੀਤ ਸਿੰਘ ਰੱਖੜਾ, ਕੌਂਸਲਰ ਅਮਰਜੀਤ ਸਿੰਘ ਬਠਲਾ, ਕਰਮਜੀਤ ਸਿੰਘ ਰੱਖੜਾ, ਤਰਲੋਚਨ ਸਿੰਘ ਰੱਖੜਾ, ਜਗਰੂਪ ਸਿੰਘ ਫਤਿਹਪੁਰ ਸਰਕਲ ਪ੍ਰਧਾਨ, ਸਰਪੰਚ ਸਿੰਘ ਹਰਵਿੰਦਰ ਸਿੰਘ ਹਰਦਾਸਪੁਰ, ਜਗਦੀਪ ਸਿੰਘ ਪਹਾੜਪੁਰ ਅਕਾਲੀ ਨੇਤਾ ਅਤੇ ਹੋਰ ਵੀ ਕਈ
ਨੇਤਾ ਹਾਜ਼ਰ ਸਨ।
ਆਪਣੀ ਹਾਲਤ 'ਤੇ ਅੱਥਰੂ ਵਹਾ ਰਿਹੈ ਧਰਮਕੋਟ ਬੱਸ ਅੱਡਾ
NEXT STORY