ਗੁਰਦਾਸਪੁਰ (ਹਰਮਨ, ਨੰਦਾ)- ਅੱਜ ਕਈ ਦਿਨਾਂ ਬਾਅਦ ਮੁੜ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਅੱਜ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ 'ਤੇ ਧਾਰੀਵਾਲ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੇ ਵੱਡੇ ਟਰਾਲੇ ਅਤੇ ਗੰਨਿਆਂ ਨਾਲ ਭਰੀ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ ਹੋਈ ਹੈ। ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਰਿਹਾ ਪਰ ਦੋਵਾਂ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ.ਬੀ.35 ਏਐਮ 9863 ਪਠਾਨਕੋਟ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਿਹਾ ਸੀ। ਇਸ ਦੌਰਾਨ ਅੱਗੇ ਜਾ ਰਹੀ ਗੰਨਿਆ ਨਾਲ ਭਰੀ ਟਰਾਲੀ ਵਿੱਚ ਉਕਤ ਟਰਾਲਾ ਟਕਰਾ ਗਿਆ, ਜਿਸ ਕਾਰਨ ਟਰਾਲੇ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਹੋਣ ਕਾਰਨ ਟਰੈਕਟਰ ਅਤੇ ਟਰਾਲੀ ਵੀ ਪਲਟ ਗਈ। ਦੱਸਣਯੋਗ ਹੈ ਕਿ ਅੱਜ ਪੂਰੇ ਪੰਜਾਬ ਅੰਦਰ ਹੀ ਸੰਘਣੀ ਧੁੰਦ ਪਈ ਹੈ ਅਤੇ ਸਾਰੇ ਪਾਸੇ ਜ਼ੀਰੋ ਵਿਜ਼ੀਬਿਲਟੀ ਵਰਗੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਫਰਵਰੀ ਤੱਕ ਹਰ ਪ੍ਰੀ-ਨਰਸਰੀ ਪਲੇਅ ਵੇਅ ਸਕੂਲ ਦੀ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ
NEXT STORY