ਪੱਖੋਵਾਲ (ਗੁਰਦੇਵ) : ਬਲਾਕ ਪੱਖੋਵਾਲ ਅਧੀਨ ਪੈਂਦੇ ਪਿੰਡ ਧਾਲੀਆਂ ਦੇ ਨੌਜਵਾਨ ਦੀ ਹਵਾ ਭਰਨ ਵਾਲੀ ਟੈਂਕੀ ਫਟਣ ਨਾਲ ਮੌਤ ਹੋ ਗਈ। ਸੁਧਾਰ ਪੁਲਸ ਦੇ ਏ. ਐੱਸ. ਆਈ. ਜੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਪੁੱਤਰ ਮਲਕੀਤ ਸਿੰਘ (27) ਕਸਬਾ ਪੱਖੋਵਾਲ ਵਿਚ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ। ਉਹ ਅੱਜ 8 ਵਜੇ ਆਪਣੀ ਦੁਕਾਨ ’ਤੇ ਆਇਆ ਅਤੇ ਨਵੀਂ ਲਿਆਂਦੀ ਹਵਾ ਵਾਲੀ ਟੈਂਕੀ ਵਿਚ ਹਵਾ ਭਰਨ ਲਈ ਮੋਟਰ ਚਲਾ ਦਿੱਤੀ ਪਰ ਜਦੋਂ ਮੋਟਰ ਬੰਦ ਕਰਨ ਲਈ ਗਿਆ ਤਾਂ ਟੈਂਕੀ ਫਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੇਅੰਤ ਸਿੰਘ ਨੂੰ ਚੁੱਕ ਕੇ ਛੱਤ ਨਾਲ ਮਾਰਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਸ਼ਿਆਰਪੁਰ 'ਚ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ ਅਤੇ ਭਾਜਪਾ ਆਗੂਆਂ 'ਤੇ ਹਮਲੇ ਦੀ ਢਿੱਲੋਂ ਵੱਲੋਂ ਸਖ਼ਤ ਨਿੰਦਾ
NEXT STORY