ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਪਿੰਡ ਨੰਗਲ ਝੋਰ ’ਚ ਇਕ ਕਿਸਾਨ ਦੇ ਖੇਤਾਂ ’ਚ ਸਪ੍ਰੇਅ ਕਰਦੇ ਸਮੇਂ ਖੇਤਾਂ ’ਚ ਡਿੱਗੀਆਂ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਕਾਰਨ ਪੂਰੇ ਪਿੰਡ ’ਚ ਸੌਗ ਦੀ ਲਹਿਰ ਦੌੜ ਗਈ। ਜਦਕਿ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਣਯੋਗ ਹੈ ਕਿ ਖੇਤਾਂ ’ਚ 1100 ਵੋਲਟੇਜ ਦੀਆਂ ਤਾਰਾਂ ਟੁੱਟ ਕੇ ਡਿੱਗੀਆਂ ਹੋਈਆਂ ਸਨ। ਇਸ ਦੌਰਾਨ ਸਪ੍ਰੇਅ ਕਰਦਿਆਂ ਦੋ ਵਿਅਕਤੀਆਂ ਨੂੰ ਕਰੰਟ ਲੱਗ ਗਿਆ। ਮ੍ਰਿਤਕਾਂ ਦੀ ਪਹਿਚਾਣ ਰਾਜਾ ਪੁੱਤਰ ਕਸ਼ਮੀਰ, ਲਾਲੀ ਪੁੱਤਰ ਅਮਰੀਕ ਵਾਸੀ ਗਿੱਲ ਮੰਝ ਥਾਣਾ ਕਾਹਨੂੰਵਾਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ
ਇਸ ਸਬੰਧੀ ਮ੍ਰਿਤਕ ਦੇ ਚਾਚੇ ਦੇ ਮੁੰਡੇ ਰਿੰਕੂ ਅਤੇ ਕਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਕਿਸਾਨ ਇੰਦਰਜੀਤ ਸਿੰਘ ਵਾਸੀ ਨੰਗਲ ਝੋਰ ਦਾ ਫੋਨ ਆਇਆ ਸੀ ਕਿ ਸਾਡੇ ਝੋਨੇ ਦੇ ਖੇਤਾਂ ਵਿਚ ਸਪ੍ਰੇਅ ਕਰਨੀ ਹੈ। ਇਸ ਦੌਰਾਨ ਅਸੀਂ ਚਾਰੇ ਵਿਅਕਤੀ ਪਿੰਡ ਨੱਗਲ ਝੋਰ ਪਹੁੰਚੇ ਅਤੇ ਸਪ੍ਰੇਅ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ । ਕਿਸਾਨ ਦੇ ਇਕ ਖੇਤ ਵਿਚ 1100 ਵੋਲਟੇਜ ਦੀ ਪਹਿਲਾਂ ਹੀ ਬਿਜਲੀ ਦੀ ਤਾਰ ਟੁੱਟੀ ਹੋਈ ਸੀ, ਜਿਸ 'ਚ ਕਰੰਟ ਸੀ।
ਇਹ ਵੀ ਪੜ੍ਹੋ-CBSE ਵਿਦਿਆਰਥੀਆਂ ਨੂੰ ਵੱਡਾ ਝਟਕਾ, ਬੋਰਡ ਨੇ ਬਦਲੇ ਨਿਯਮ
ਉਨ੍ਹਾਂ ਦੱਸਿਆ ਅਸੀਂ ਸਪ੍ਰੇਅ ਕਰਨ ਲੱਗੇ ਤਾਂ ਕਿਸਾਨ ਨੂੰ ਆਖਿਆ ਕਿ ਖੇਤ ਵਿੱਚ ਬਿਜਲੀ ਦੀ ਟੁੱਟੀ ਹੋਈ ਹੈ ਅਤੇ ਬਿਜਲੀ ਆ ਰਹੀ ਹੈ ਤਾਂ ਕਿਸਾਨ ਨੇ ਕਿਹਾ ਕਿ ਤਾਰਾਂ ’ਚ ਕੋਈ ਬਿਜਲੀ ਨਹੀਂ ਆ ਰਹੀ। ਜਦ ਸਾਡਾ ਸਾਥੀ ਰਾਜਨ ਖੇਤਾਂ ’ਚ ਸਪ੍ਰੇਅ ਕਰਨ ਲੱਗਾ ਤਾਂ ਉਹ ਬਿਜਲੀ ਦੀ ਲਪੇਟ ਵਿਚ ਆ ਗਿਆ । ਇਸ ਦੌਰਾਨ ਦੂਸਰੇ ਸਾਥੀ ਲਾਲੀ ਨੇ ਜਦ ਉਸ ਨੂੰ ਬਿਜਲੀ ਦੀ ਤਾਰ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਦੋਵੇਂ ਸਾਥੀ ਬਿਜਲੀ ਦੀ ਲਪੇਟ ਵਿਚ ਆ ਗਏ।
ਇਹ ਵੀ ਪੜ੍ਹੋ-ਭਰਾ ਹੀ ਨਿਕਲਿਆ ਭੈਣ ਦਾ ਕਾਤਲ, ਸਾਥੀਆਂ ਨਾਲ ਮਿਲ ਕੇ ਕੀਤਾ ਕਤਲ
ਦੂਸਰੇ ਪਾਸੇ ਸਰਕਾਰ ਹਸਪਤਾਲ ਹਰਚੋਵਾਲ ਵਿਖੇ ਦੋਵਾਂ ਨੂੰ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮਾਂ ਕਾਂਤਾ ਤੇ ਪਤਨੀ ਮਮਤਾ ਵਾਸੀ ਗਿੱਲ ਮੰਝ ਨੇ ਹਸਪਤਾਲ ਹਰਚੋਵਾਲ ਵਿਖੇ ਰੋਂਦੇ ਹੋਏ ਦੱਸਿਆ ਮੇਰਾ ਪਤੀ ਦਿਹਾੜੀ ਲਗਾ ਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ। ਹੁਣ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਔਖਾ ਹੋ ਗਿਆ । ਸਾਨੂੰ ਮਜ਼ਦੂਰ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ।
ਇਹ ਵੀ ਪੜ੍ਹੋ-ਦਿਵਿਆਂਗ ਵਿਅਕਤੀ ਨੂੰ ਕੁੱਟਮਾਰ ਬਚਾਉਣਾ ਪਿਆ ਮਹਿੰਗਾ, ਹਮਲਾਵਰਾਂ ਨੇ ਪੈਟਰੋਲ ਸੁੱਟ ਕੇ ਲਾ'ਤੀ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਬਨਿਟ ਮੰਤਰੀ ਅਮਨ ਅਰੋੜਾ ਨੇ 13 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ ਰੱਖੇ
NEXT STORY