ਜਲੰਧਰ : ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨਾਲ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਇਲਾਕੇ ਅੰਦਰ ਹੜ੍ਹ ਪੀੜਤਾਂ ਨੂੰ ਮਿਲਣ ਜਾ ਰਹੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਵਿੱਚ ਇਕ ਪੁਲਸ ਦੀ ਤੇਜ ਰਫਤਾਰ ਬੱਸ ਦੀ ਗੱਡੀ ਨਾਲ ਟੱਕਰ ਹੋ ਗਈ। ਇਹ ਟੱਕਰ ਹੁੰਦੇ ਸਾਰ ਪੁਲਸ ਬੱਸ ਪਿੱਛੇ ਆ ਰਹੀ ਇਕ ਡੀਐੱਸਪੀ ਰੈਂਕ ਦੇ ਅਧਿਕਾਰੀ ਦੀ ਗੱਡੀ ਵੀ ਬੱਸ ਵਿੱਚ ਆ ਗਈ। ਖੁਸ਼ਕਿਸਮਤੀ ਇਹ ਰਹੀ ਹੈ ਕਿ ਦੋਵਾਂ ਗੱਡੀਆਂ ਦੇ ਏਅਰਬੈੱਗ ਖੁੱਲ ਗਏ। ਜਿਸ ਕਾਰਨ ਬਹੁੱਤਾ ਨੁਕਸਾਨ ਨਹੀਂ ਹੋਇਆ ਹੈ। ਉੱਥੇ ਹੀ ਸੂਤਰ ਦੱਸਦੇ ਹਨ ਕਿ ਕੁਝ ਪੁਲਸ ਮੁਲਾਜ਼ਮਾਂ ਦੇ ਮਾਮੂਲੀ ਸੱਟਾ ਲੱਗੀਆਂ ਹਨ। ਹਲਾਂਕਿ ਹਾਲੇ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਹਾਦਸੇ ਵੇਲੇ ਸੁਖਬੀਰ ਸਿੰਘ ਬਾਦਲ ਕਾਫਲੇ ਨਾਲ ਮੌਜੂਦ ਸਨ ਜਾਂ ਨਹੀਂ।
ਰਾਸ਼ਨ ਲੈਣ ਆਇਆ ਬੰਦਾ ਬਣਿਆ ਲੱਖਪਤੀ, ਪਤਾ ਨਹੀਂ ਸੀ ਇੰਝ ਪਲਟੇਗੀ ਕਿਸਮਤ
NEXT STORY