ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ ਵਿਚ ਵੱਡਾ ਫੇਰ ਬਦਲ ਕਰਦਿਆਂ 24 ਆਈ. ਪੀ. ਐੱਸ. ਅਤੇ ਚਾਰ ਪੀ. ਪੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਹੇਠਲੇ ਪੱਧਰ 'ਤੇ ਪੁਲਸ ਮੁਲਾਜ਼ਮਾਂ ਦਾ ਫੇਰਬਦਲ ਕੀਤਾ ਗਿਆ ਸੀ, ਜਦਕਿ ਹੁਣ ਵੱਡੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ 24 IPS ਅਧਿਕਾਰੀਆਂ ਅਤੇ 4 PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਤਰਨਤਾਰਨ, ਮੋਗਾ, ਮਾਨਸਾ, ਮੋਹਾਲੀ, ਖੰਨਾ, ਮੁਕਤਸਰ, ਬਠਿੰਡਾ, ਪਟਿਆਲਾ, ਜਲੰਧਰ ਰੂਰਲ, ਅੰਮ੍ਰਿਤਸਰ ਰੂਰਲ, ਮਲੇਰਕੋਟਲਾ, ਪਠਾਨਕੋਟ ਅਤੇ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਨੂੰ ਬਦਲ ਦਿੱਤਾ ਗਿਆ ਹੈ।
ਨਾਨਕ ਸਿੰਘ ਨੂੰ ਐੱਸ. ਐੱਸ. ਪੀ. ਪਟਿਆਲਾ, ਅਮਨੀਤ ਕੌੰਡਲ ਨੂੰ ਐੱਸ. ਐੱਸ. ਪੀ. ਬਠਿੰਡਾ, ਚਰਨਜੀਤ ਸਿੰਘ ਨੂੰ ਐੱਸ. ਐੱਸ. ਪੀ. ਅੰਮ੍ਰਿਤਸਰ ਰੂਰਲ, ਭਾਗੀਰਥ ਸਿੰਘ ਮੀਣਾ ਨੂੰ ਐੱਸ. ਐੱਸ. ਪੀ. ਮਾਨਸਾ, ਦੀਪਕ ਪਾਰੀਕ ਨੂੰ ਐੱਸ. ਐੱਸ. ਪੀ. ਮੋਹਾਲੀ, ਗੌਰਵ ਤੂਰਾ ਨੂੰ ਐੱਸ. ਐੱਸ. ਪੀ. ਤਰਨਤਾਰਨ, ਅੰਕੁਰ ਗੁਪਤਾ ਨੂੰ ਐੱਸ. ਐੱਸ. ਪੀ. ਮੋਗਾ, ਅਸ਼ਵਨੀ ਨੂੰ ਐੱਸ. ਐੱਸ. ਪੀ. ਖੰਨਾ ਅਤੇ ਸੁਹੇਲ ਕਾਸਿਮ ਨੂੰ ਐੱਸ. ਐੱਸ. ਪੀ. ਪਟਿਆਲਾ, ਪ੍ਰਗਿਆ ਜੈਨ ਨੂੰ ਐੱਸ. ਐੱਸ. ਪੀ. ਅੰਮ੍ਰਿਤਸਰ ਰੂਰਲ, ਤੁਸ਼ਾਰ ਗੁਪਤਾ ਨੂੰ ਐੱਸ. ਐੱਸ. ਪੀ. ਮੁਕਤਸਰ, ਗਗਨ ਅਜੀਤ ਸਿੰਘ ਐੱਸ. ਐੱਸ. ਪੀ. ਮਲੇਰਕੋਟਲਾ, ਦਲਜਿੰਦਰ ਸਿੰਘ ਨੂੰ ਐੱਸ. ਐੱਸ. ਪੀ. ਪਠਾਨਕੋਟ, ਹਰਕਮਲਪ੍ਰੀਤ ਸਿੰਘ ਨੂੰ ਐੱਸ. ਐੱਸ. ਪੀ. ਜਲੰਧਰ ਰੂਰਲ ਅਤੇ ਵਰਿੰਦਰ ਸਿੰਘ ਬਰਾੜ ਨੂੰ ਐੱਸ. ਐੱਸ. ਪੀ. ਫ਼ਾਜ਼ਿਲਕਾ ਲਗਾਇਆ ਗਿਆ ਹੈ।ਬਦਲੀਆਂ ਦੀ ਪੂਰੀ ਸੂਚੀ ਤੁਸੀਂ ਖ਼ਬਰ ਦੇ ਹੇਠਾਂ ਦੇਖ ਸਕਦੇ ਹੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਯੁਸ਼ਮਾਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ, ਜਾਰੀ ਹੋਏ ਸਖ਼ਤ ਹੁਕਮ
NEXT STORY