ਲੁਧਿਆਣਾ (ਅਨਿਲ) : ਥਾਣਾ ਜੋਧੇਵਾਲ ਦੀ ਪੁਲਸ ਨੇ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ 116 ਗਜ ਦੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾਉਣ ਵਾਲੇ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਗਗਨਦੀਪ ਕਾਲੋਨੀ ਕਾਕੋਵਾਲ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਗੁਰਮੀਤ ਸਿੰਘ ਪੁੱਤਰ ਕਾਹਨ ਸਿੰਘ ਨੇ 8 ਜੁਲਾਈ 2025 ਨੂੰ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਗਗਨਦੀਪ ਕਾਲੋਨੀ ਦੇ ਨੇੜੇ ਫਲਾਵਰ ਵੈਲੀ ਵਿਚ ਇਕ 116 ਗਜ ਦਾ ਪਲਾਟ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਵਤੰਤਰ ਨਗਰ ਤੋਂ 25 ਲੱਖ 86800 ਵਿਚ ਖਰੀਦਿਆ ਸੀ।
ਇਹ ਵੀ ਪੜ੍ਹੋ : ਨਯਾਰਾ ਵੱਲੋਂ ਕੀਮਤਾਂ ’ਚ ਵਾਧੇ ਨਾਲ ਪੈਟਰੋਲ ਪੰਪ ਸੁੰਨੇ, ਗ੍ਰਾਹਕ ਹੋਰ ਪੰਪਾਂ ਵੱਲ ਮੁੜੇ
ਇਸ ਦੀ ਸਾਰੀ ਰਕਮ ਸੁਖਵਿੰਦਰ ਸਿੰਘ ਨੂੰ ਦੇ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਪਲਾਟ ਦੀ ਰਜਿਸਟਰੀ ਸੁਖਵਿੰਦਰ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੇ ਜਨਵਰੀ 2025 ਵਿਚ ਪੂਰੀ ਤਹਿਸੀਲ ਵਿਚ ਜਾ ਕੇ ਉਸ ਦੇ ਨਾਮ ’ਤੇ ਕਰਵਾ ਦਿੱਤੀ ਸੀ ਪਰ ਬਾਅਦ ਵਿਚ ਜਦੋਂ ਉਨ੍ਹਾਂ ਨੇ ਆਪਣਾ ਕਬਜ਼ਾ ਲੈਣਾ ਚਾਹਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਖਵਿੰਦਰ ਸਿੰਘ ਦਾ ਤਾਂ ਉਹ ਪਲਾਟ ਹੀ ਨਹੀਂ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਆਪਣੇ ਦੋ ਹੋਰਨਾਂ ਸਾਥੀਆਂ ਦੇ ਨਾਲ ਮਿਲ ਕੇ ਉਸ ਦੀ 25 ਲੱਖ 86800 ਹਜ਼ਾਰ ਰੁਪਏ ਦੀ ਰਕਮ ਦੀ ਸਾਜ਼ਿਸ਼ ਦੇ ਤਹਿਤ ਧੋਖਾਦੇਹੀ ਕੀਤੀ । ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਥਾਣਾ ਜੋਧੇਵਾਲ ਦੀ ਪੁਲਸ ਨੂੰ ਸੁਖਵਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ। ਮਾਮਲੇ ਵਿਚ ਅਜੇ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਮੁਲਜ਼ਮ ਅਜੇ ਤੱਕ ਫਰਾਰ ਹੈ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਗਮ ਦੇ ਦੋ ਕੌਂਸਲਰਾਂ ਦੀ ਚਮਕੇਗੀ ਕਿਸਮਤ, 1 ਸਾਲ ਪਿੱਛੋਂ ਐੱਫ. ਐਂਡ ਸੀ. ਸੀ. ਦੇ ਮੈਂਬਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ
NEXT STORY