ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੇ ਦੋ ਕੌਂਸਲਰਾਂ ਦੀ ਕਿਸਮਤ ਚਮਕਣ ਵਾਲੀ ਹੈ, ਜਿਸ ਤਹਿਤ ਇੱਕ ਸਾਲ ਬਾਅਦ ਐੱਫ.ਐਂਡ ਸੀ.ਸੀ. ਦੇ ਮੈਂਬਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੀ.ਐੱਮ.ਸੀ. ਐਕਟ ਦੇ ਮੁਤਾਬਕ ਨਗਰ ਨਿਗਮ ਵਿੱਚ ਕੋਈ ਵੀ ਵਿੱਤੀ ਫੈਸਲੇ ਲੈਣ, ਖਾਸ ਕਰਕੇ ਟੈਂਡਰ ਲਗਾਉਣ ਤੋਂ ਲੈ ਕੇ ਵਰਕ ਆਰਡਰ ਜਾਰੀ ਕਰਨ ਦੀ ਮਨਜ਼ੂਰੀ ਦੇਣ ਦੇ ਅਧਿਕਾਰ ਐੱਫ ਐਂਡ ਸੀ ਸੀ ਨੂੰ ਦਿੱਤੇ ਗਏ ਹਨ। ਇਸ ਕਮੇਟੀ ਵਿੱਚ ਤਿੰਨਾਂ ਮੇਅਰਾਂ ਤੋਂ ਇਲਾਵਾ ਕੌਂਸਲਰਾਂ ਵਿੱਚੋਂ ਦੋ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਪਰ ਮੌਜੂਦਾ ਸੈਸ਼ਨ ਦੌਰਾਨ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਨਿਯਮਾਂ ਮੁਤਾਬਕ ਐੱਫ.ਐਂਡ ਸੀ.ਸੀ. ਦਾ ਗਠਨ ਕਰਨ ਦੀ ਬਜਾਏ, ਕੋਰਮ ਪੂਰਾ ਹੋਣ ਦਾ ਹਵਾਲਾ ਦਿੰਦੇ ਤਿੰਨਾਂ ਮੇਅਰਾਂ ਵੱਲੋਂ ਹੀ ਪ੍ਰਸਤਾਵ ਪਾਸ ਕੀਤੇ ਜਾ ਰਹੇ ਹਨ। ਹੁਣ ਅਚਾਨਕ ਦੋ ਕੌਂਸਲਰਾਂ ਨੂੰ ਐੱਫ.ਐਂਡ ਸੀ.ਸੀ. ਦੇ ਮੈਂਬਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਨਯਾਰਾ ਵੱਲੋਂ ਕੀਮਤਾਂ ’ਚ ਵਾਧੇ ਨਾਲ ਪੈਟਰੋਲ ਪੰਪ ਸੁੰਨੇ, ਗ੍ਰਾਹਕ ਹੋਰ ਪੰਪਾਂ ਵੱਲ ਮੁੜੇ
ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧੀ ਪ੍ਰਸਤਾਵ ਮੰਗਲਵਾਰ ਨੂੰ ਬਜਟ ਸੈਸ਼ਨ ਦੌਰਾਨ ਸਰਕੂਲਰ ਦੇ ਉਲਟ ਪਾਸ ਘੋਸ਼ਿਤ ਕੀਤੇ ਸਪਲੀਮੈਂਟਰੀ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਮੇਅਰ ਨੂੰ ਦੋ ਕੌਂਸਲਰਾਂ ਨੂੰ ਐੱਫ.ਐਂਡ ਸੀ ਸੀ. ਦੇ ਮੈਂਬਰ ਬਣਾਉਣ ਦੇ ਅਧਿਕਾਰ ਦੇਣ ਦੀ ਸੂਚਨਾ ਹੈ। ਹਾਲਾਂਕਿ ਮੀਟਿੰਗ ਦੇ 4 ਦਿਨ ਬਾਅਦ ਵੀ ਇਸ ਏਜੰਡੇ ਦੀ ਕਾਪੀ ਅਜੇ ਤੱਕ ਬਾਹਰ ਨਹੀਂ ਆਈ ਹੈ।
ਮੰਤਰੀ ਮੁੰਡੀਆਂ ਦੇ ਕਰੀਬੀ ਦਾ ਨੰਬਰ ਲੱਗਣਾ ਤੈਅ
ਐੱਫ ਐਂਡ ਸੀ.ਸੀ਼ ਦੇ ਮੈਂਬਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਇਹ ਚਰਚਾ ਛਿੜ ਗਈ ਹੈ ਕਿ ਕਿਹੜੇ ਦੋ ਕੌਂਸਲਰਾਂ ਦੀ ਲਾਟਰੀ ਲੱਗੇਗੀ। ਇਨ੍ਹਾਂ ਵਿੱਚ ਹਲਕਾ ਸਾਹਨੇਵਾਲ ਤੋਂ ਮੰਤਰੀ ਮੁੰਡੀਆਂ ਦੇ ਕਰੀਬੀ ਜਸਪਾਲ ਗਰੇਵਾਲ ਦਾ ਨੰਬਰ ਲੱਗਣਾ ਤੈਅ ਮੰਨਿਆ ਜਾ ਰਿਹਾ ਹੈ। ਜਦਕਿ ਹਲਕਾ ਵੈਸਟ ਵਿਚ ‘ਇਕ ਅਨਾਰ ਸੌ ਬੀਮਾਰ’ ਵਰਗੇ ਹਾਲਾਤ ਹਨ, ਕਿਉਂਕਿ ਤਿੰਨੋਂ ਮੇਅਰ ਬਣਾਉਣ ਦੌਰਾਨ ਇਨ੍ਹਾਂ ਦੋਵਾਂ ਇਲਾਕਿਆਂ ਤੋਂ ਕਿਸੇ ਕੌਂਸਲਰ ਨੂੰ ਮੌਕਾ ਨਹੀਂ ਮਿਲਿਆ ਸੀ। ਹੁਣ ਮੰਤਰੀ ਅਰੋੜਾ ਆਪਣੇ ਇਲਾਕੇ ਦੇ ਕੌਂਸਲਰ ਨੂੰ ਐੱਫ.ਐਂਡ ਸੀ.ਸੀ. ਵਿਚ ਸ਼ਾਮਲ ਕਰਨਗੇ। ਜਿਸ ਦੇ ਮੱਦੇਨਜ਼ਰ ਸੀਨੀਅਰ ਹੋਣ ਦੇ ਨਾਤੇ ਅੰਮ੍ਰਿਤ ਵਰਸ਼ਾ ਰਾਮਪਾਲ, ਤਨਵੀਰ ਧਾਲੀਵਾਲ, ਮਨਿੰਦਰ ਘੁੰਮਣ ਤੋਂ ਇਲਾਵਾ ਨੰਦਿਨੀ ਜੈਰਥ ਵੱਲੋਂ ਦਾਅਵੇਦਾਰੀ ਜਤਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਟੈੱਕ ਨਿਗਰਾਨੀ ਹੇਠ ਲੁਧਿਆਣਾ, CP ਸਵਪਨ ਸ਼ਰਮਾ ਨੇ ਖੁਦ ਸਕ੍ਰੀਨ 'ਤੇ ਦੇਖੀ ਸ਼ਹਿਰ ਦੇ ਕੋਨੇ-ਕੋਨੇ ਦੀ ਲਾਈਵ ਫੀਡ
NEXT STORY