ਗੜ੍ਹਸ਼ੰਕਰ (ਸੰਜੀਵ)- ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਵਿਖੇ ਸਥਿਤ 'ਵਰਮਾ ਫੋਟੋਸਟੇਟ' ਤੋਂ ਖ਼ਰੀਦੀ ਗਈ ਪੰਜਾਬ ਸਟੇਟ ਡੀਅਰ 66ਵੇਂ ਡਰਾਅ ਦੀ 50 ਰੁਪਏ ਵਾਲੀ ਟਿਕਟ 'ਤੇ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਨਾਮ ਨਿਕਲਣ ਦੀ ਖ਼ਬਰ ਮਿਲਦੇ ਹੀ ਇਲਾਕੇ 'ਚ ਖ਼ੁਸ਼ੀ ਅਤੇ ਚਰਚਾ ਦਾ ਮਾਹੌਲ ਹੈ, ਜਦਕਿ ਦੁਕਾਨਦਾਰ ਵੱਲੋਂ ਹੁਣ ਲਾਟਰੀ ਜਿੱਤਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਚੰਚਲ ਵਰਮਾ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਸ਼ਹਿਰ ਮਾਹਿਲਪੁਰ ਵਿਖੇ ਆਪਣਾ ਕੰਮਕਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਰੋਜ਼ਾਨਾ 50 ਰੁਪਏ ਵਾਲੀ ਸਕੀਮ ਦੀ ਲਾਟਰੀ ਦਾ 21 ਲੱਖ ਰੁਪਏ ਦਾ ਵੱਡਾ ਇਨਾਮ ਉਨ੍ਹਾਂ ਦੀ ਦੁਕਾਨ ਤੋਂ ਵਿਕੀ ਟਿਕਟ 'ਤੇ ਨਿਕਲਿਆ ਹੈ। ਚੰਚਲ ਵਰਮਾ ਨੇ ਦੱਸਿਆ ਕਿ ਲਾਟਰੀ ਜਿੱਤਣ ਵਾਲਾ ਭਾਗਸ਼ਾਲੀ ਵਿਜੇਤਾ ਅਜੇ ਤੱਕ ਉਨ੍ਹਾਂ ਕੋਲ ਨਹੀਂ ਪਹੁੰਚਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਸ ਵੀ ਗਾਹਕ ਨੇ ਉਨ੍ਹਾਂ ਦੀ ਦੁਕਾਨ ਤੋਂ ਇਹ ਟਿਕਟ ਖ਼ਰੀਦੀ ਸੀ, ਉਹ ਆਪਣੀ ਟਿਕਟ ਦਾ ਮਿਲਾਨ ਕਰਕੇ ਜਲਦ ਤੋਂ ਜਲਦ ਸੰਪਰਕ ਕਰੇ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਰਿਵਾਰ ਨਾਲ ਖਾਣਾ ਖਾਣ ਗਏ ਅੰਮ੍ਰਿਤਧਾਰੀ ਸਿੱਖ ਨੂੰ ਰੈਸਟੋਰੈਂਟ ਬਾਹਰ ਮਾਰੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਖੜ ਵੱਲੋਂ ਗਵਰਨਰ ਪੱਤਰ, ਸੂਬੇ 'ਚ ਤੁਰੰਤ ਚੋਣ ਜ਼ਾਬਤਾ ਲਗਾਉਣ ਦੀ ਮੰਗ
NEXT STORY