ਮੋਗਾ (ਕਸ਼ਿਸ਼ ਸਿੰਗਲਾ): ਮੋਗਾ ਜ਼ਿਲ੍ਹਾ ਵੱਖ-ਵੱਖ ਥਾਈਂ ਹੋਈ ਫ਼ਾਇਰਿੰਗ ਨਾਲ ਦਹਿਲ ਉੱਠਿਆ, ਜਿੱਥੇ ਸ਼ਿਵ ਸੈਨਾ ਆਗੂ ਦਾ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਨੇੜੇ ਖੜ੍ਹੇ ਇਕ ਛੋਟੇ ਬੱਚੇ ਦੀ ਵੀ ਗੋਲ਼ੀ ਲੱਗ ਗਈ ਤੇ ਇਕ ਹੋਰ ਜਗ੍ਹਾ ਸੈਲੂਨ ਮਾਲਕ ਨੂੰ ਵਿਆਹ ਤੋਂ 4 ਦਿਨ ਪਹਿਲਾਂ ਗੋਲ਼ੀਆਂ ਮਾਰੀਆਂ ਗਈਆਂ, ਜੋ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਿਛ ਗਈਆਂ ਲਾਸ਼ਾਂ! ਨਾਕਾ ਲਾਈ ਖੜ੍ਹੇ ਪੁਲਸ ਮੁਲਾਜ਼ਮਾਂ ਅਤੇ ਰੋਕੇ ਗਏ ਡਰਾਈਵਰ ਨਾਲ ਵਾਪਰੀ ਅਣਹੋਣੀ
ਜਾਣਕਾਰੀ ਮੁਤਾਬਕ ਬੀਤੀ ਰਾਤ ਮੋਗਾ ਦੇ ਬੱਗਿਆਣਾ ਬਸਤੀ ਵਿਖੇ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਇਕ ਸੈਲੂਨ 'ਚ ਆਏ ਤੇ ਕਟਿੰਗ ਕਰਵਾਉਣ ਦੀ ਗੱਲ ਆਖ਼ੀ। ਜਦੋਂ ਸੈਲੂਨ ਦਾ ਮਾਲਕ ਉੱਠ ਕੇ ਆਇਆ ਤਾਂ ਉਨ੍ਹਾਂ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਉਸ ਨੂੰ ਜ਼ਖ਼ਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ 4 ਦਿਨ ਬਾਅਦ ਹੀ ਵਿਆਹ ਸੀ।
ਇਸ ਘਟਨਾ ਤੋਂ ਕੁਝ ਦੇਰ ਬਾਅਦ ਸ਼ਿਵ ਸੈਨਾ ਆਗੂ ਨੂੰ ਗੋਲ਼ੀਆਂ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ। ਜਾਣਕਾਰੀ ਮੁਤਾਬਕ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਏ ਮੰਗਾ ਡੇਅਰੀ ਤੋਂ ਦੁੱਧ ਲੈਣ ਗਏ ਸੀ। ਉਨ੍ਹਾਂ ਉੱਪਰ ਤਿੰਨ ਨੌਜਵਾਨਾਂ ਵੱਲੋਂ ਗੋਲ਼ੀਆਂ ਨਾਲ ਹਮਲਾ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀਆਂ ਨੇ ਮੰਗਤ ਰਾਏ ਮੰਗਾ 'ਤੇ ਗੋਲ਼ੀਆਂ ਚਲਾਈਆਂ, ਪਰ ਗੋਲੀ ਮੰਗਾ ਦੀ ਬਜਾਏ 12 ਸਾਲਾ ਬੱਚੇ ਦੇ ਲੱਗੀ। ਮੰਗਾ ਤੁਰੰਤ ਦੋਪਹੀਆ ਵਾਹਨ 'ਤੇ ਮੌਕੇ ਤੋਂ ਭੱਜ ਗਏ, ਪਰ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਪੁਲਸ ਨੇ ਦੱਸਿਆ ਕਿ ਪਿੱਛਾ ਕਰਦੇ ਹੋਏ ਹਮਲਾਵਰਾਂ ਨੇ ਮੰਗਾ 'ਤੇ ਦੁਬਾਰਾ ਗੋਲ਼ੀ ਚਲਾਈ ਅਤੇ ਇਸ ਵਾਰ ਗੋਲ਼ੀ ਮੰਗਾ ਨੂੰ ਲੱਗੀ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਮੰਗਾ ਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਜ਼ਖਮੀ ਬੱਚੇ ਨੂੰ ਪਹਿਲਾਂ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਹੋਈ ਗੋਲ਼ੀਆਂ ਦੀ ਤਾੜ-ਤਾੜ! ਪੰਜਾਬ ਪੁਲਸ ਵੱਲੋਂ ਗੈਂਗਸਟਰ ਦਾ ਐਨਕਾਊਂਟਰ
ਇਸ ਸਬੰਧੀ ਡੀ.ਐੱਸ.ਪੀ. ਰਵਿੰਦਰ ਸਿੰਘ ਨੇ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਦੱਸਿਆ ਕੀ ਮੋਗਾ ਵਿਚ ਬੱਗਿਆਨਾ ਬਸਤੀ ਅਤੇ ਸਟੇਡਿਅਮ ਰੋਡ 'ਤੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਇਕ ਸੈਲੂਨ ਵਿਚ ਕਟਿੰਗ ਕਰਵਾਉਣ ਦੇ ਬਹਾਨੇ ਆਏ ਅਤੇ ਸਲੂਨ ਮਾਲਕ 'ਤੇ ਗੋਲ਼ੀ ਚਲਾਈ। ਦੂਜੀ ਤਰਫ, ਮੰਗਤ ਰਾਏ ਮੰਗਾ, ਜੋ ਕਿ ਸ਼ਿਵ ਸੈਨਾ ਸ਼ਿੰਦੇ ਦੇ ਪ੍ਰਧਾਨ ਦੱਸੇ ਜਾ ਰਹੇ ਹਨ, ਉਨ੍ਹਾਂ 'ਤੇ ਵੀ ਗੋਲ਼ੀਆਂ ਚਲਾਈਆਂ, ਇਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੰਗਤ ਰਾਏ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਮਾਮਲੇ ਵਿਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕਸਾਰ ਵਿਛ ਗਈਆਂ ਲਾਸ਼ਾਂ! ਨਾਕਾ ਲਾਈ ਖੜ੍ਹੇ ਪੁਲਸ ਮੁਲਾਜ਼ਮਾਂ ਅਤੇ ਰੋਕੇ ਗਏ ਡਰਾਈਵਰ ਨਾਲ ਵਾਪਰੀ ਅਣਹੋਣੀ
NEXT STORY