ਫਰੀਦਕੋਟ (ਜਗਤਾਰ ਦੁਸਾਂਝ): ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਫਰੀਦਕੋਟ ਪੁਲਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਫਰੀਦਕੋਟ ਵਿਖੇ ਹੋਈ ਗੋਲ਼ੀਬਾਰੀ ਤੋਂ ਬਾਅਦ ਵਿਦੇਸ਼ੀ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਇਕ ਕਾਰਕੁਨ ਮਨਪ੍ਰੀਤ ਸਿੰਘ ਉਰਫ ਮੰਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨਪ੍ਰੀਤ ਅਤੇ 2 ਹੋਰ ਸਾਥੀਆਂ ਸਮੇਤ ਕੁੱਲ 3 ਵਿਅਕਤੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ 2 ਦਿਨ ਪਹਿਲਾਂ ਮੋਗਾ ਵਿਚ ਐਨਕਾਊਂਟਰ ਮਗਰੋਂ ਫੜੇ ਗਏ ਬੰਬੀਹਾ ਗੈਂਗ ਦੇ ਹੀ ਸ਼ੂਟਰ ਮਲਕੀਤ ਸਿੰਘ ਉਰਫ ਮਨੂੰ ਦਾ ਸਾਥੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਨਵੇਂ ਹੁਕਮ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਵਿਦੇਸ਼ੀ ਗੈਂਗਸਟਰ ਗੌਰਵ ਉਰਫ਼ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦਾ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮੰਨੀ ਫਰੀਦਕੋਟ ਦੇ ਏਰੀਆ ਵਿਚ ਘੁੰਮ ਰਿਹਾ ਹੈ। ਇਸ 'ਤੇ ਏ.ਜੀ.ਟੀ.ਐੱਫ. ਅਤੇ ਸੀ.ਆਈ.ਏ. ਜੈਤੋਂ ਵੱਲੋਂ ਪਿੰਡ ਘੁਗਿਆਣਾ ਤੋਂ ਸਾਦਿਕ ਰੋਡ 'ਤੇ ਨਾਕਾ ਲਗਾਇਆ ਹੋਇਆ ਸੀ। ਉਸ ਸਮੇਂ ਇਹ ਦੋਸ਼ੀ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ। ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ ਟੀਮ ਉੱਪਰ 2 ਫਾਇਰ ਕੀਤੇ ਜਿਸ ਦੌਰਾਨ ਇਸ ਦਾ ਮੋਟਰਸਾਈਕਲ ਵੀ ਡਿੱਗ ਪਿਆ। ਇਸ ਦੇ ਜਵਾਬ ਵਿਚ ਪੁਲਸ ਨੇ ਆਤਮਰੱਖਿਆ ਵਿਚ ਕਾਰਵਾਈ ਕਰਦਿਆਂ ਜਵਾਬੀ ਫਾਇਰਿੰਗ ਕੀਤੀ। ਇਸ ਵਿਚ ਇਹ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁਲਸ ਟੀਮਾਂ ਨੇ ਇਸ ਤੋਂ ਇਕ ਪਿਸਟਲ .30 ਬੋਰ ਅਤੇ ਅਤੇ 04 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਇਸ ਦੇ ਨਾਲ ਹੀ ਇਸ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਵੀ ਜਬਤ ਕੀਤਾ ਗਿਆ ਹੈ, ਇਸ ਉੱਪਰ ਸਵਾਰ ਹੋ ਕੇ ਆ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! 20 ਦਿਨਾਂ ਦੇ ਅੰਦਰ-ਅੰਦਰ ਨਿਬੇੜ ਲਓ ਆਹ ਕੰਮ, ਨਹੀਂ ਤਾਂ ਪੈ ਸਕਦੈ ਪਛਤਾਉਣਾ
ਮਨਪ੍ਰੀਤ ਸਿੰਘ ਉਰਫ਼ ਮਨੀ 19 ਫ਼ਰਵਰੀ ਨੂੰ ਪਿੰਡ ਕਪੂਰਾ ਜ਼ਿਲ੍ਹਾ ਮੋਗਾ ਵਿਖੇ ਕਤਲ ਮਾਮਲੇ ਵਿਚ ਸ਼ਾਮਲ ਸੀ ਤੇ ਉਸ ਖ਼ਿਲਾਫ਼ ਥਾਣਾ ਮਹਿਣਾ ਵਿਚ ਦਰਜ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇਹ ਵਿਅਕਤੀ 26 ਫ਼ਰਵਰੀ ਨੂੰ ਰਾਜਾ ਢਾਬਾ ਜਗਰਾਓਂ ਵਿਖੇ ਹੋਈ ਗੋਲੀਬਾਰੀ ਵਿਚ ਵੀ ਸ਼ਾਮਲ ਸੀ। ਇਸ ਵਿਅਕਤੀ ਦਾ ਪਿਛੋਕੜ ਅਪਰਾਧਿਕ ਹੈ ਅਤੇ ਇਹ ਦਵਿੰਦਰ ਬੰਬੀਹਾ ਗੈਂਗ ਦਾ ਐਕਟਿਵ ਮੈਂਬਰ ਹੈ। ਇਸ ਦੇ ਖ਼ਿਲਾਫ਼ ਪਹਿਲਾਂ ਹੀ 6 ਦੇ ਕਰੀਬ ਅਪਰਾਧਿਕ ਮਾਮਲੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਨਿਗਮ ਨੇ ਲੋਹ-ਲੰਗਰ ਜ਼ਮੀਨ 'ਤੇ ਬਣ ਰਹੀ ਗੈਰ-ਕਾਨੂੰਨੀ ਇਮਾਰਤ ਸਣੇ 6 ਇਮਾਰਤਾਂ ਨੂੰ ਢਾਹਿਆ
NEXT STORY