ਤਰਨਤਾਰਨ, (ਰਮਨ)- ਤਰਨਤਾਰਨ ਤੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਇਥੇ ਇਕ 16 ਸਾਲਾ ਵਾਲੀਬਾਲ ਪਲੇਅਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਵਿਬੇਕਬੀਰ ਸਿੰਘ (16) ਪੁੱਤਰ ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਜੋ ਵਾਲੀਬਾਲ ਦਾ ਪਲੇਅਰ ਸੀ ਦਾ ਸਰਹਾਲੀ ਕਲਾਂ ਦਾਣਾ ਮੰਡੀ ਵਿੱਚ ਦੁਪਹਿਰ ਕਰੀਬ 4 ਵਜੇ ਕੁਝ ਦੋਸਤਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ ਗਿਆ। ਖੂਨ ਨਾਲ ਲੱਥਪੱਥ ਵਿਬੇਕਬੀਰ ਸਿੰਘ ਨੂੰ ਉਸਦੇ ਚਚੇਰੇ ਭਰਾ ਅਤੇ ਹੋਰਾਂ ਵੱਲੋਂ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!

ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕਤਲ ਦਾ ਕੀ ਕਾਰਨ ਸੀ ਇਸ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਦੋ ਦਿਨ ਪਹਿਲਾਂ ਕਰਵਾਈ Love Marriage ਦਾ ਹੋਇਆ ਖ਼ੌਫਨਾਕ ਅੰਤ!
ਨਸ਼ਿਆਂ ਖਿਲਾਫ ਇਤਿਹਾਸਕ ਮੈਰਥਾਨ ਨੇ ਫਤਹਿਗੜ੍ਹ ਸਾਹਿਬ 'ਚ ਕਾਇਮ ਕੀਤਾ ਪਹਿਲਾ ਰਾਸ਼ਟਰੀ ਰਿਕਾਰਡ
NEXT STORY