ਰਾਹੋਂ (ਪ੍ਰਭਾਕਰ)-ਹੋਲੇ-ਮਹੱਲੇ ਮੌਕੇ ਪੰਜਾਬ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਾਹੋਂ ਦੇ ਮੁਹੱਲਾ ਦੁੱਗਲਾ 'ਚ ਦੋ ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕਰਕੇ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੂਜੇ ਭਰਾ ਨੂੰ ਗੰਭੀਰ ਜ਼ਖ਼ਮੀ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਥਾਣਾ ਰਾਹੋਂ ਦੇ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮੁਹੱਲਾ ਦੁੱਗਲਾ ਰਾਹੋਂ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰੇ ਦੋ ਲੜਕੇ ਹਨ, ਜਿਨਾਂ ਵਿੱਚੋਂ ਮੇਰਾ ਵੱਡਾ ਲੜਕਾ ਜਗਦੀਪ ਸਿੰਘ (35) ਫਿਲੌਰ ਰੋਡ ਰਾਹੋਂ ਨੇੜੇ ਰਹਿੰਦਾ ਹੈ ਪਰ ਰੋਟੀ ਪਾਣੀ ਮੇਰੇ ਘਰ ਤੋਂ ਲੈ ਕੇ ਜਾਂਦਾ ਹੈ ਅਤੇ ਮੇਰਾ ਦੂਜਾ ਛੋਟਾ ਲੜਕਾ ਜਗਤਾਰ ਸਿੰਘ ਉਹ ਵੀ ਵਿਆਹੁਤਾ ਹੈ ਅਤੇ ਉਹ ਕਾਰਪੈਂਟਰ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਵਾਹਨਾਂ ਦੇ ਉੱਡੇ ਪਰਖੱਚੇ, ਮੰਜ਼ਰ ਵੇਖ ਸਹਿਮੇ ਲੋਕ
ਉਨ੍ਹਾਂ ਦੱਸਿਆ ਕਿ ਸਾਡੇ ਮੁਹੱਲੇ ਦੇ ਦੋ ਭਰਾ ਸੌਦਾਗਰ ਸਿੰਘ ਉਰਫ਼ ਸਾਗਰ ਅਤੇ ਹਰਗੋਪਾਲ ਸਿੰਘ ਉਰਫ਼ ਪਾਂਡੋ ਪੁੱਤਰ ਗੁਰਦੀਪ ਸਿੰਘ ਵਾਸੀ ਦੁੱਗਲਾ ਮੁਹੱਲਾ ਰਾਹੋਂ ਮੇਰੇ ਲੜਕਿਆਂ ਨਾਲ ਤੂੰ-ਤੂੰ ਮੈਂ-ਮੈਂ ਕਰਦੇ ਰਹਿੰਦੇ ਸਨ ਅਤੇ ਤਾਅਨੇ ਮਾਰਦੇ ਰਹਿੰਦੇ ਸੀ ਤੁਸੀਂ ਮਰਦ ਨਹੀਂ ਹੋ। ਰਾਤ 8 ਵਜੇ ਦੇ ਕਰੀਬ ਮੈਂ ਅਤੇ ਮੇਰਾ ਭਰਾ ਬਖ਼ਸ਼ੀਸ਼ ਸਿੰਘ ਦੋਵੇਂ ਘਰ ਦੇ ਬਾਹਰ ਖੜ੍ਹੇ ਹੋ ਕੇ ਗੱਲਾਂ ਕਰਦੇ ਸੀ। ਇਨੇ ਨੂੰ ਮੇਰਾ ਲੜਕਾ ਜਗਦੀਪ ਸਿੰਘ ਘਰ ਤੋਂ ਰੋਟੀ ਲੈ ਕੇ ਆਪਣੇ ਫਿਲੌਰ ਰੋਡ ਸਥਿਤ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਮੇਰਾ ਲੜਕਾ ਜਗਦੀਪ ਸਿੰਘ ਚੌਂਕ ਨੇੜੇ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਸੌਦਾਗਰ ਸਿੰਘ ਉਰਫ਼ ਸਾਗਰ ਪੁੱਤਰ ਗੁਰਦੀਪ ਸਿੰਘ ਖੜ੍ਹੇ ਸਨ ਅਤੇ ਉਸ ਦੇ ਹੱਥ ਵਿੱਚ ਕਿਰਚ ਫੜੀ ਹੋਈ ਸੀ, ਜੋ ਮੈਨੂੰ ਲਾਈਟਾਂ ਵਿੱਚ ਵਿਖਾਈ ਦਿੱਤਾ ਅਤੇ ਹਰਗੋਪਾਲ ਸਿੰਘ ਉਰਫ਼ ਪਾਂਡੇ ਪੁੱਤਰ ਗੁਰਦੀਪ ਸਿੰਘ ਖੜ੍ਹੇ ਸਨ। ਜਿਨਾਂ ਨੇ ਇਕਦਮ ਮੇਰੇ ਵੇਖਦੇ ਹੀ ਮੇਰੇ ਮੁੰਡੇ ਨੂੰ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖਬਰੀ, ਹੋਇਆ ਵੱਡਾ ਐਲਾਨ

ਹਰਗੋਪਾਲ ਸਿੰਘ ਨੇ ਆਪਣੀ ਜੇਬ ਵਿੱਚੋਂ ਚਾਕੂ ਕੱਢ ਕੇ ਉਸ ਦੇ ਕਈ ਵਾਰ ਕੀਤੇ। ਫਿਰ ਸੌਦਾਗਰ ਸਿੰਘ ਨੇ ਕਈ ਵਾਰ ਕੀਤੇ ਮੈਂ ਆਪਣੇ ਦੂਜੇ ਲੜਕੇ ਜਗਤਾਰ ਸਿੰਘ ਨੂੰ ਆਵਾਜ਼ ਮਾਰਨ ਲੱਗਾ ਤਾਂ ਜਦੋਂ ਮੇਰਾ ਦੂਜਾ ਲੜਕਾ ਮੌਕੇ 'ਤੇ ਘਰ ਆਇਆ ਤਾਂ ਅਸੀਂ ਅੱਗੇ ਹੋ ਕੇ ਉਸ ਨੂੰ ਛੁਡਾਉਣ ਲੱਗੇ। ਇਸ ਦੌਰਾਨ ਇਕ ਔਰਤ ਨੇ ਆ ਕੇ ਲਲਕਾਰਾ ਮਾਰਿਆ ਕਿ ਇਨ੍ਹਾਂ ਦਾ ਕੰਮ ਤਮਾਮ ਕਰ ਦਿਓ। ਜਦੋਂ ਅਸੀਂ ਸਾਰਿਆਂ ਨੇ ਰੌਲਾ ਪਾਇਆ ਮਾਰ ਦਿੱਤਾ ਮਾਰ ਦਿੱਤਾ ਤਾਂ ਫਿਰ ਉਹ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਜਲੰਧਰ ਦੇ ਬੱਸ ਸਟੈਂਡ ਨੇੜੇ ਵੱਡੀ ਵਾਰਦਾਤ, ਢਾਬੇ 'ਤੇ ਸ਼ਰੇਆਮ ਚੱਲੀਆਂ ਤਲਵਾਰਾਂ
ਅਸੀਂ ਦੋਵੇਂ ਲੜਕਿਆਂ ਨੂੰ ਨਵਾਂਸ਼ਹਿਰ ਦੇ ਹਸਪਤਾਲ ਜ਼ੇਰੇ ਇਲਾਜ ਦਾਖ਼ਲ ਕਰਵਾਇਆ, ਜਿੱਥੇ ਡਾਕਟਰ ਸਾਹਿਬ ਨੇ ਜਗਦੀਪ ਸਿੰਘ ਮ੍ਰਿਤਕ ਐਲਾਨ ਦਿੱਤਾ। ਦੂਜੇ ਮੁੰਡੇ ਦੇ ਸੱਟਾਂ ਜ਼ਿਆਦਾ ਹੋਣ ਕਰਕੇ ਉਸ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇੰਸਪੈਕਟਰ ਜਰਨੈਲ ਸਿੰਘ ਨੇ ਇਹ ਵੀ ਦੱਸਿਆ ਕਿ ਨਿਰਮਲ ਸਿੰਘ ਦੇ ਬਿਆਨਾਂ 'ਤੇ ਸੌਦਾਗਰ ਸਿੰਘ ਅਤੇ ਹਰਗੋਪਾਲ ਸਿੰਘ ਅਤੇ ਜਸਵਿੰਦਰ ਕੌਰ ਖ਼ਿਲਾਫ਼ ਵੱਖ-ਵੱਖ ਧਾਰਾ ਅਧੀਨ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਇਹ ਜ਼ਿਲ੍ਹੇ ਹੋ ਜਾਣ ਸਾਵਧਾਨ! ਚੱਲਣ ਲੱਗੀਆਂ ਠੰਡੀਆਂ ਹਵਾਵਾਂ, ਤੂਫ਼ਾਨ ਤੇ ਮੀਂਹ ਦਾ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖਰੜ 'ਚ ਹੋਲੀ 'ਤੇ ਹੁੱਲੜਬਾਜ਼ਾਂ ਨੂੰ ਰੋਕਣ ਲਈ ਲਗਾਏ ਗਏ ਨਾਕੇ
NEXT STORY