ਜਲੰਧਰ/ਅੰਮ੍ਰਿਤਸਰ (ਵੈੱਬ ਡੈਸਕ)- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਭੰਡਾਰਿਆਂ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਡੇਰਾ ਬਿਆਸ ਵਿਖੇ ਮਾਰਚ ਮਹੀਨੇ ਹੋਣ ਵਾਲੇ ਭੰਡਾਰਿਆਂ ਦੇ ਮੱਦੇਨਜ਼ਰ ਡੇਰਾ ਬਿਆਸ ਦੇ ਮੁਖੀ ਦਾ ਸਤਿਸੰਗ ਪਹਿਲੇ ਭੰਡਾਰੇ ਮੌਕੇ 16 ਮਾਰਚ ਦਿਨ ਐਤਵਾਰ, ਦੂਜੇ ਭੰਡਾਰੇ ਮੌਕੇ 23 ਮਾਰਚ ਅਤੇ ਤੀਜੇ ਭੰਡਾਰੇ ਮੌਕੇ 30 ਮਾਰਚ ਨੂੰ ਸਵੇਰੇ 9.30 ਵਜੇ ਬਿਆਸ ਵਿਖੇ ਸ਼ੁਰੂ ਹੋਵੇਗਾ। ਉਥੇ ਹੀ ਜਿਹੜੀ ਐੱਨ. ਆਰ. ਆਈ. ਸੰਗਤ ਨਾਮਦਾਨ ਲੈਣ ਵਿਚ ਦਿਲਚਸਪੀ ਰੱਖਦੀ ਹੈ, ਉਨ੍ਹਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 14 ਮਾਰਚ ਨੂੰ ਡੇਰਾ ਬਿਆਸ ਵਿਖੇ ਆਯੋਜਿਤ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਇਹ ਜ਼ਿਲ੍ਹੇ ਹੋ ਜਾਣ ਸਾਵਧਾਨ! ਚੱਲਣ ਲੱਗੀਆਂ ਠੰਡੀਆਂ ਹਵਾਵਾਂ, ਤੂਫ਼ਾਨ ਤੇ ਮੀਂਹ ਦਾ Alert
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲੰਘੇ ਫਰਵਰੀ ਮਹੀਨੇ ਵਿਚ ਬਿਆਸ ਡੇਰੇ ਵਿਚ ਭੰਡਾਰਿਆਂ ਦਾ ਆਯੋਜਨ ਕੀਤਾ ਗਿਆ ਸੀ, ਇਨ੍ਹਾਂ ਭੰਡਾਰਿਆਂ ਵਿਚ ਵੱਡੀ ਗਿਣਤੀ ਸੰਗਤ ਦੇਸ਼ ਵਿਦੇਸ਼ ਤੋਂ ਸਤਿਸੰਗ ਵਿਚ ਸ਼ਮੂਲੀਅਤ ਕਰਨ ਪਹੁੰਚੀ। ਹੁਣ ਫਿਰ ਡੇਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਰਚ ਮਹੀਨੇ ਭੰਡਾਰਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲਈ ਬਕਾਇਦਾ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਭੰਡਾਰੇ 16 ਮਾਰਚ ਦਿਨ ਐਤਵਾਰ, 23 ਮਾਰਚ ਅਤੇ 30 ਮਾਰਚ ਦਿਨ ਐਤਵਾਰ ਨੂੰ ਹੋਣਗੇ। ਭੰਡਾਰਿਆਂ ਮੌਕੇ ਡੇਰਾ ਬਿਆਸ ਵਿਚ ਪਹੁੰਚਣ ਵਾਲੀ ਵੱਡੀ ਗਿਣਤੀ ਸੰਗਤ ਲਈ ਸਾਰੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਹਨ।
ਸ਼ਰਧਾਲੂਆਂ ਦੀ ਸਹੂਲਤ ਲਈ ਚੱਲਣਗੀਆਂ ਸਪੈਸ਼ਲ ਟਰੇਨਾਂ
ਜ਼ਿਕਰਯੋਗ ਹੈ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਿਆਸ ਦੀ ਸੰਗਤ ਲਈ ਰੇਲਵੇ ਵਿਭਾਗ ਵੱਲੋਂ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲਵੇ ਨੇ ਯਾਤਰੀਆਂ ਲਈ ਸਹਰਸਾ ਤੋਂ ਅੰਮ੍ਰਿਤਸਰ ਫੈਸਟੀਵਲ ਸਟੇਸ਼ਨ ਰੇਲਗੱਡੀ ਅਤੇ ਬਿਆਸ ਤੋਂ ਜਲੰਧਰ ਸ਼ਹਿਰ ਲਈ ਅਣਰਿਜ਼ਰਵਡ ਵਿਸ਼ੇਸ਼ ਰੇਲਗੱਡੀ ਚਲਾਈ ਹੈ। ਡੇਰਾ ਬਿਆਸ ਜਾਣ ਵਾਲੇ ਯਾਤਰੀਆਂ ਨੂੰ ਦੋਵਾਂ ਰੇਲਗੱਡੀਆਂ ਤੋਂ ਸਹੂਲਤ ਮਿਲੇਗੀ। ਇਹ ਟਰੇਨ ਅੰਮ੍ਰਿਤਸਰ, ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ (ਲੁਧਿਆਣਾ), ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਛਪਰਾ, ਹਾਜੀਪੁਰ, ਸਮਸਤੀਪੁਰ, ਬਰੌਨੀ, ਬੇਗੂਸਰਾਏ, ਸਹਰਸਾ ਸਮੇਤ ਹੋਰ ਸਟੇਸ਼ਨਾਂ 'ਤੇ ਰੁਕੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸਿਵਲ ਹਲਪਤਾਲ 'ਚ ਪਈਆਂ ਭਾਜੜਾਂ, ਬਾਥਰੂਮ ’ਚੋਂ ਮਿਲਿਆ ਅਜਿਹਾ ਕਿ ਵੇਖ ਉੱਡੇ ਹੋਸ਼
ਸਹਰਸਾ ਤੋਂ ਅੰਮ੍ਰਿਤਸਰ ਤੱਕ ਟਰੇਨ ਨੰਬਰ 05507 ਚੱਲੇਗੀ, ਜੋਕਿ 16 ਮਾਰਚ ਨੂੰ ਸ਼ਾਮ 7 ਵਜੇ ਸਹਰਸਾ ਤੋਂ ਰਵਾਨਾ ਹੋ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇਗੀ। ਟਰੇਨ ਦਾ ਆਖਰੀ ਸਟਾਪ ਅਗਲੇ ਦਿਨ ਯਾਨੀ 17 ਮਾਰਚ ਨੂੰ ਦੁਪਹਿਰ 2.20 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਹੋਵੇਗਾ। ਉਥੇ ਹੀ ਅਗਲੇ ਦਿਨ ਯਾਨੀ 18 ਮਾਰਚ ਨੂੰ ਟਰੇਨ ਨੰਬਰ 05508 ਅੰਮ੍ਰਿਤਸਰ ਤੋਂ ਸਹਰਸਾ ਲਈ ਰਵਾਨਾ ਹੋਵੇਗੀ। ਇਹ ਰੇਲਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸਵੇਰੇ 4 ਵਜੇ ਦੇ ਕਰੀਬ ਰਵਾਨਾ ਹੋਵੇਗੀ ਅਤੇ 19 ਮਾਰਚ ਨੂੰ ਸਵੇਰੇ 11.45 ਵਜੇ ਦੇ ਕਰੀਬ ਸਹਰਸਾ ਰੇਲਵੇ ਸਟੇਸ਼ਨ ਪਹੁੰਚੇਗੀ।
ਬਿਆਸ ਅਤੇ ਜਲੰਧਰ ਸ਼ਹਿਰ ਵਿਚਾਲੇ ਚੱਲੇਗੀ ਅਣਰਿਜ਼ਰਵਡ ਸਪੈਸ਼ਲ ਟਰੇਨ
ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਬੀਤੇ ਦਿਨੀਂ ਦੱਸਿਆ ਕਿ ਡੇਰਾ ਰਾਧਾ ਸੁਆਮੀ ਬਿਆਸ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਨੇ 16 ਮਾਰਚ 2025, 23 ਮਾਰਚ ਅਤੇ 30 ਮਾਰਚ 2025 ਨੂੰ ਬਿਆਸ ਅਤੇ ਜਲੰਧਰ ਸ਼ਹਿਰ ਵਿਚਾਲੇ ਅਣਰਿਜ਼ਰਵਡ ਸਪੈਸ਼ਲ ਰੇਲਗੱਡੀ ਨੰਬਰ 04610 ਚਲਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਸਥਾਨ ਸੈਲਾਨੀਆਂ ਲਈ ਬਣਿਆ ਵਿਸ਼ੇਸ਼ ਖਿੱਚ ਦਾ ਕੇਂਦਰ, ਲੋਕ ਕਰਵਾ ਰਹੇ ਫੋਟੋਗ੍ਰਾਫ਼ੀ
ਬਿਆਸ-ਜਲੰਧਰ ਸ਼ਹਿਰ ਅਣਰਿਜ਼ਰਵਡ ਸਪੈਸ਼ਲ ਟਰੇਨ ਨੰਬਰ 04610 ਤਾਰੀਖ਼ 16 ਮਾਰਚ 2025 , 23 ਮਾਰਚ ਅਤੇ 30 ਮਾਰਚ 2025 ਨੂੰ ਬਿਆਸ ਤੋਂ ਦੁਪਹਿਰ 12.50 ਵਜੇ ਰਵਾਨਾ ਹੋ ਕੇ ਦੁਪਹਿਰ 1.35 ਵਜੇ ਜਲੰਧਰ ਸ਼ਹਿਰ ਪਹੁੰਚੇਗੀ। ਇਹ ਰੇਲ ਗੱਡੀ ਰਸਤੇ ਵਿਚ ਢਿੱਲਵਾਂ, ਹਮੀਰਾ, ਕਰਤਾਰਪੁਰ ਅਤੇ ਸੂਰਾਨੱਸੀ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਇਕ ਹੋਰ ਗ੍ਰਨੇਡ ਹਮਲਾ, ਬਣਿਆ ਦਹਿਸ਼ਤ ਦਾ ਮਾਹੌਲ
NEXT STORY