ਜਲਾਲਾਬਾਦ, (ਆਦਰਸ਼,ਜਤਿੰਦਰ)-ਥਾਣਾ ਅਮੀਰ ਖਾਸ ਦੀ ਪੁਲਸ ਵੱਲੋਂ ਲਗਤਾਰ ਮਾੜੇ ਅਨਸਰਾਂ ਵਿਰੁੱਧ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਤਹਿਤ ਹੀ ਸਬ ਡਵੀਜਨ ਜਲਾਲਾਬਾਦ ਦੇ ਡੀ.ਐੱਸ.ਪੀ ਗੁਰਸੇਵਕ ਸਿੰਘ ਬਰਾੜੀ ਦੀ ਅਗਵਾਈ ਹੇਠ ਥਾਣਾ ਅਮੀਰ ਖਾਸ ਐੱਸ.ਐੱਚ.ਓ. ਜੁਗਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾ ਦੇ ਤਹਿਤ ਪੁਲਸ ਨੇ ਮੁਖਬਰ ਦੀ ਠੋਸ ਇਤਲਾਹ ’ਤੇ ਕਾਰਵਾਈ ਕਰਦੇ ਹੋਏ 1 ਵਿਅਕਤੀ ਨੂੰ ਟੈਟੂ ਬਣਾਉਣ ਦੀ ਆੜ ’ਚ ਜਾਅਲੀ ਕਰੰਸੀ ਤਿਆਰ ਕਰਨ ਵਾਲੇ 1 ਵਿਅਕਤੀ ਨੂੰ 62 ਹਜ਼ਾਰ 100 ਰੁਪਏ ਦੀ ਕਰੰਸੀ ਸਣੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਤੇ 1 ਮੋਟਰਸਾਈਕਲ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਅਮੀਰ ਖਾਸ ਦੇ ਐੱਸ.ਐੱਚ.ਓ. ਜੁਗਰਾਜ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਐਚ.ਸੀ. ਸੁਨੀਲ ਕੁਮਾਰ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਵੱਡਾ ਬੂਰ ਵਾਲਾ ਜੋ ਕਿ ਟੈਟੂ ਬਣਾਉਣ ਦਾ ਕੰਮ ਕਰਦਾ ਹੈ ਤੇ ਇਸੇ ਆੜ ’ਚ ਆਪਣੀ ਦੁਕਾਨ ਤੇ ਰੰਗਦਾਰ ਪ੍ਰਿੰਟਰ ਰੱਖ ਕੇ 500, 200, 100 , 50 ਰੁਪਏ ਦੀਆਂ ਫੋਟੋਂ ਕਾਪੀਆ ਕਰਕੇ ਜਾਲੀ ਕਰੰਸੀ ਤਿਆਰ ਕਰਕੇ ਬਜ਼ਾਰ ’ਚ ਅਸਲੀ ਵਜੋਂ ਵਰਤਾ ਹੈ ਅਤੇ ਨਸ਼ਾ ਵੀ ਕਰਦਾ ਜੋ ਅੱਜ ਧੁੰਦ ਦਾ ਫਾਇਦਾ ਲੈ ਕੇ ਆਪਣੀ ਬਾਈਕ ਤੇ ਘੁੰਮ ਰਿਹਾ ਹੈ ਅਤੇ ਸ਼ਮਸ਼ਾਨਘਾਟ ਸ਼ਮਸ਼ਦੀਨ ਚਿਸਤੀ ’ਚ ਬੈਠਾ ਨਸ਼ੇ ਦਾ ਸੇਵਨ ਕਰ ਰਿਹਾ ਹੈ ।
ਐੱਸ.ਐੱਚ.ਓ. ਨੇ ਕਿਹਾ ਕਿ ਇਤਲਾਹ ਠੋਸ ਹੋਣ ਤੇ ਪੁਲਸ ਪਾਰਟੀ ਨੇ ਰੇਡ ਕਰਕੇ ਦੋਸੀ ਨੂੰ ਰੰਗੇ ਹੱਥੀ ਸਮੇਤ ਜਾਅਲੀ ਕਰੰਸੀ 62 ਹਜ਼ਾਰ 100 ਰੁਪਏ ਅਤੇ ਨਸ਼ਾ ਕਰਨ ਵਾਲਾ ਸਮਾਨ ਸਮੇਤ ਕਾਬੂ ਕਰਕੇ ਥਾਣਾ ਅਮੀਰ ਖਾਸ ਵਿਖੇ ਮਾਮਲਾ ਦਰਜ ਕੀਤਾ ਹੈ। ਐੱਸ.ਐੱਚ.ਓ. ਨੇ ਕਿਹਾ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ ਜੋ ਕਿ ਦੋਸ਼ੀ ਕਿੰਨੀ ਦੇਂਰ ਤੋਂ ਜਾਅਲੀ ਕਰੰਸੀ ਤਿਆਰ ਕਰ ਰਿਹਾ ਹੈ ਅਤੇ ਇਸ ਧੰਦੇ ’ਚ ਉਸਦਾ ਕੌਣ ਲੋਕ ਸਾਥ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼', ਯੂਥ ਅਕਾਲੀ ਦਲ ਵੱਲੋਂ 'ਆਪ' ਸਰਕਾਰ ਦੀ ਨਿਖੇਧੀ
NEXT STORY