ਜਲੰਧਰ- ਜਲੰਧਰ ਵਿਖੇ ਮੰਗਲਵਾਰ ਨੂੰ ਦਿਲਬਾਗ ਨਗਰ ਐਕਸਟੈਂਸ਼ਨ ਦੀ ਕੋਠੀ ਨੰਬਰ 801 'ਚ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਵਿੱਚ ਵਰਤੀ ਗਈ ਪਿਸਤੌਲ ਰਾਸ਼ਟਰੀ ਨਿਸ਼ਾਨੇਬਾਜ਼ੀ ਖਿਡਾਰੀ ਬੰਕਿਮ ਸ਼ਰਮਾ ਦਾ ਸੀ। ਇਸ ਮਾਮਲੇ ਵਿਚ ਹੁਣ ਵੱਡਾ ਖ਼ੁਲਾਸਾ ਹੋਇਆ ਕਿ ਵਕੀਲ ਨੂੰ ਇਕ ਖਿਡਾਰੀ ਦੀ ਮਾਂ ਪਰਮਿੰਦਰ ਕੌਰ ਨੇ ਗੋਲ਼ੀ ਮਾਰੀ ਸੀ। ਗੋਲ਼ੀ ਉਸ ਦੇ ਪੱਟ ਵਿੱਚ ਲੱਗੀ ਅਤੇ ਉਸ ਦੀ ਲਾਸ਼ ਪੌੜ੍ਹੀਆਂ ਦੇ ਕੋਲ ਮਿਲੀ। ਸਿਰ 'ਤੇ ਜ਼ਖ਼ਮਾਂ ਦੇ ਨਿਸ਼ਾਨ ਦੱਸੇ ਜਾ ਰਹੇ ਸਨ। ਦੇਰ ਰਾਤ ਤੱਕ ਪੁਲਸ ਜਾਂਚ ਜਾਰੀ ਰਹੀ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਅੱਜ ਸ਼ਾਮ 6 ਵਜੇ ਤੱਕ ਬੰਦ ਰਹੇਗਾ ਇਹ ਰਸਤਾ

ਜਾਂਚ ਦੌਰਾਨ ਪੁਲਸ ਨੇ ਰਾਸ਼ਟਰੀ ਸ਼ੂਟਿੰਗ ਖਿਡਾਰੀ ਬੰਕਿਮ ਸ਼ਰਮਾ, ਉਸ ਦੀ ਮਾਂ ਪਰਮਿੰਦਰ ਕੌਰ ਅਤੇ ਪਿਤਾ ਰਾਜ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਵਕੀਲ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਹ ਕਤਲ ਇਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ। ਪਹਿਲਾਂ ਉਸ ਨੂੰ ਗੋਲ਼ੀ ਮਾਰੀ ਗਈ, ਫਿਰ ਉਸ ਦਾ ਕਤਲ ਕੀਤਾ ਗਿਆ। ਪੁਲਸ ਜਾਂਚ ਕਰ ਰਹੀ ਹੈ ਕਿ ਕੀ ਵਕੀਲ ਨੂੰ ਪਹਿਲੀ ਮੰਜ਼ਿਲ 'ਤੇ ਗੋਲ਼ੀ ਮਾਰੀ ਗਈ ਸੀ। ਇਸ ਤੋਂ ਬਾਅਦ ਉਹ ਪੌੜ੍ਹੀਆਂ ਤੋਂ ਲਾਬੀ ਵਿੱਚ ਡਿੱਗ ਪਿਆ ਜਾਂ ਸੁੱਟ ਦਿੱਤਾ ਗਿਆ। ਪਰਮਿੰਦਰ ਕੌਰ ਨੇ ਪੁਲਸ ਦੇ ਸਾਹਮਣੇ ਅਪਰਾਧ ਕਬੂਲ ਕਰਦੇ ਹੋਏ ਕਿਹਾ ਕਿ ਮੈਂ ਵਕੀਲ ਨੂੰ ਗੋਲ਼ੀ ਮਾਰੀ ਹੈ। ਉਹ ਮੇਰੇ ਘਰ ਆਇਆ ਸੀ ਪਰ ਉਹ ਗੋਲ਼ੀ ਮਾਰਨ ਦਾ ਕਾਰਨ ਸਪੱਸ਼ਟ ਨਹੀਂ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਰੇਲਵੇ ਫਾਟਕ 'ਤੇ ਦਿੱਸਿਆ ਖ਼ੌਫ਼ਨਾਕ ਮੰਜ਼ਰ, ਗੇਟਮੈਨ ਦੇ ਕਾਰੇ ਨੇ ਉਡਾਏ ਸਭ ਦੇ ਹੋਸ਼

ਦੱਸਣਯੋਗ ਹੈ ਕਿ ਬੀਤੇ ਦਿਨ ਕਰੀਬ 3 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਦਿਲਬਾਗ ਨਗਰ ਐਕਸਟੈਂਸ਼ਨ ਦੀ ਕੋਠੀ ਨੰਬਰ 801 ਵਿੱਚ ਗੋਲ਼ੀ ਲੱਗਣ ਨਾਲ ਇਕ ਵਕੀਲ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਬੰਕਿਮ ਸ਼ਰਮਾ ਨੇ ਖ਼ੁਦ ਪੁਲਸ ਨੂੰ ਦਿੱਤੀ। ਬੰਕਿਮ ਸ਼ਰਮਾ ਨੇ ਕਿਹਾ ਕਿ ਉਸ ਨੇ ਪਹਿਲਾਂ ਇਨਫੋਰਸਮੈਂਟ ਅਤੇ ਫਿਰ ਪੁਲਸ ਨੂੰ ਫ਼ੋਨ ਕੀਤਾ। ਪੁਲਸ ਨੂੰ ਵੇਖ ਕੇ ਬੰਕਿਮ ਸ਼ਰਮਾ ਦੀ ਮਾਂ ਨੇ ਕਿਹਾ ਕਿ ਉਸ ਨੇ ਵਕੀਲ ਨੂੰ ਗੋਲ਼ੀ ਮਾਰੀ ਹੈ।
ਪੁਲਸ ਨੇ ਪਹਿਲਾਂ ਪਿਸਤੌਲ ਜ਼ਬਤ ਕੀਤੀ। ਬੰਕਿਮ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਕੁਝ ਨਹੀਂ ਪਤਾ ਪਰ ਬਾਅਦ ਵਿੱਚ ਝਗੜੇ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਬੰਕਿਮ ਨੇ ਕਿਹਾ ਕਿ ਉਹ ਸ਼ੂਟਿੰਗ ਕਰਦਾ ਹੈ ਅਤੇ ਇਹ ਉਸ ਦਾ ਲਾਇਸੈਂਸੀ ਹਥਿਆਰ ਹੈ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਆਪਣੀ ਪਤਨੀ ਰਮਨਦੀਪ ਕੌਰ ਨੂੰ ਦੁਪਹਿਰ ਸਵਾ 12 ਵਜੇ ਦੇ ਕਰੀਬ ਫ਼ੋਨ ਕਰਕੇ ਦੱਸਿਆ ਸੀ ਕਿ ਉਹ ਕਪੂਰਥਲਾ ਚੌਂਕ ਨੇੜੇ ਜੁਵੇਨਾਈਲ ਕੋਰਟ ਆ ਰਿਹਾ ਹੈ ਅਤੇ ਸਕੂਲ ਵਿਚ ਛੁੱਟੀ ਹੋਣ ਮਗਰੋਂ ਉਹ ਖ਼ੁਦ ਬੱਚਿਆਂ ਨੂੰ ਨਾਲ ਲੈ ਕੇ ਘਰ ਆ ਜਾਵੇਗਾ। ਬਾਰ ਦੇ ਸਾਬਕਾ ਪ੍ਰਧਾਨ ਕਰਮਪਾਲ ਸਿੰਘ ਗਿੱਲ ਨੇ ਦੱਸਿਆ ਕਿ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਰਮਨਦੀਪ ਕੌਰ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਪਰਮਿੰਦਰ ਨੂੰ ਫਲੈਟ ਨੇੜੇ ਗੋਲ਼ੀ ਮਾਰ ਦਿੱਤੀ ਗਈ ਹੈ। ਇਸ ਤੋਂ ਬਾਅਦ ਜਦੋਂ ਉਹ ਖ਼ੁਦ ਘਟਨਾ ਵਾਲੀ ਥਾਂ 'ਤੇ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੋਠੀ ਨੰਬਰ 801 ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਫਿਰ ਕੰਬਿਆ ਪੰਜਾਬ! ਅੰਮ੍ਰਿਤਸਰ ਦੇ ਛੇਹਰਟਾ 'ਚ ਨੌਜਵਾਨ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਨਿਯਮਾਂ 'ਚ ਕੀਤੇ ਅਹਿਮ ਬਦਲਾਅ
NEXT STORY