ਜਲੰਧਰ- ਜਲੰਧਰ ਵਿਚ ਹੋਏ ਦੋਹਰੇ ਕਤਲ ਕਾਂਡ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਵੱਡੇ ਖ਼ੁਲਾਸੇ ਕਰਦੇ ਹੋਏ ਪੁਲਸ ਨੇ ਦੱਸਿਆ ਕਿ ਕਤਲ ਕਰਨ ਵਾਲਾ ਦੋਹਾਂ ਦਾ ਕ੍ਰਾਈਮ ਪਾਰਟਨਰ ਹੀ ਹੈ। ਤਿੰਨੋਂ ਲੰਮਾ ਪਿੰਡ ਚੌਂਕ ਕੋਲ ਸਥਿਤ ਸ਼ਹੀਦ ਉਧਮ ਸਿੰਘ ਨਗਰ ਵਿਚ ਆਪਣੇ ਚੌਥੇ ਸਾਥੀ ਦੇ ਘਰ ਰੁਕੇ ਹੋਏ ਸਨ। ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ ਢਾਈ ਵਜੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਤਾਂ ਸਵੇਰੇ 4 ਵਜੇ ਦੋਸ਼ੀ ਨੇ ਆਪਣੇ ਸਾਥੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਉਥੇ ਹੀ ਮਕਾਨ ਮਾਲਕ ਨੂੰ ਡਰਾ ਕੇ ਉਹ ਉਥੋਂ ਫਰਾਰ ਹੋ ਗਿਆ। ਵਾਰਦਾਤ ਮਗਰੋਂ ਚੌਥਾ ਦੋਸਤ ਹੀ ਦੋਵਾਂ ਨੂੰ ਲੈ ਕੇ ਹਸਪਤਾਲ ਪਹੁੰਚਿਆ ਸੀ। ਪੁਲਸ ਮੁਤਾਬਕ ਮਰਨ ਵਾਲਿਆਂ ਵਿਚ ਮੋਤਾ ਸਿੰਘ ਦਾ ਰਹਿਣ ਵਾਲਾ ਸ਼ਿਵਮ (24) ਅਤੇ ਬਸਤੀ ਸ਼ੇਖ ਦਾ ਰਹਿਣ ਵਾਲਾ ਵਿਨੈ ਤਿਵਾਰੀ ਸ਼ਾਮਲ ਹੈ। ਦੋਵੇਂ ਨੌਜਵਾਨਾਂ ਨੂੰ ਗੋਲ਼ੀਆਂ ਮਾਰਨ ਵਾਲਾ ਮਿੱਠਾਪੁਰ ਦਾ ਰਹਿਣ ਵਾਲਾ ਮੰਨਾ ਹੈ। ਉਸ ਨੇ ਸ਼ਿਵਮ ਨੂੰ ਚਾਰ ਅਤੇ ਵਿਨੈ ਨੂੰ 5 ਗੋਲ਼ੀਆਂ ਮਾਰੀਆਂ। ਪੁਲਸ ਨੇ ਕ੍ਰਾਈਮ ਸੀਨ ਤੋਂ ਗੋਲ਼ੀਆਂ ਦੇ ਕੁਝ ਖੋਲ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਜਲੰਧਰ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਦੇ ਆਸਾਰ ! ਵਧੀ ਹਲਚਲ
ਪੁਲਸ ਬੋਲੀ-ਅਸੀਂ ਇਨ੍ਹਾਂ ਦੀ ਤਲਾਸ਼ ਕਰ ਰਹੇ ਸੀ
ਗੋਲ਼ੀਆਂ ਮਾਰਨ ਵਾਲਾ ਦੋਸ਼ੀ ਮੰਨਾ ਵੀ ਮ੍ਰਿਤਕਾਂ ਦਾ ਦੋਸਤ ਸੀ। ਕੁਝ ਸਮਾਂ ਪਹਿਲਾਂ ਹੀ ਤਿੰਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੋਤਾ ਸਿੰਘ ਨਗਰ ਵਿਚ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਜਦੋਂ ਕੇਸ ਦਰਜ ਕੀਤਾ ਤਾਣ ਤਿੰਨੋਂ ਦੋਸ਼ੀ ਫਰਾਰ ਹੋ ਗਅ। ਪੁਲਸ ਨੂੰ ਇਨ੍ਹਾਂ ਦੀ ਭਾਲ ਸੀ।
ਪੁਲਸ ਸੂਤਰਾਂ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਤਿੰਨ ਲੋੜੀਂਦੇ ਨੌਜਵਾਨਾਂ ਵਿਚਕਾਰ ਤਕਰਾਰ ਅਤੇ ਲੜਾਈ ਹੋਈ। ਤਿੰਨੋਂ ਇਕੋ ਥਾਂ 'ਤੇ ਸੌਂ ਰਹੇ ਸਨ। ਇਸ ਦੌਰਾਨ ਗੁੱਸੇ 'ਚ ਆਏ ਮੰਨਾ ਨੇ ਅੱਧੀ ਰਾਤ ਨੂੰ ਦੋਵਾਂ ਨੂੰ ਉਸ ਸਮੇਂ ਗੋਲ਼ੀਆਂ ਮਾਰੀਆਂ, ਜਦੋਂ ਉਹ ਸੁੱਤੇ ਪਏ ਸਨ।
ਮੋਤਾ ਸਿੰਘ ਨਗਰ ਵਿਚ ਕਰੀਬ 20 ਦਿਨ ਪਹਿਲਾਂ ਸ਼ਿਵਮ ਅਤੇ ਵਿਨੈ ਨੇ ਆਪਣੇ ਸਾਥੀਆਂ ਨਾਲ ਗੋਲ਼ੀਆਂ ਚਲਾਈਆਂ ਸਨ। ਇਨ੍ਹਾਂ ਵਿਚੋਂ 2 ਨੌਜਵਾਨਾਂ ਨੂੰ ਗੋਲ਼ੀਆਂ ਲੱਗੀਆਂ ਸਨ। ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਸ ਨੇ ਇਸ ਮਾਮਲੇ ਵਿਚ ਕਤਲ ਦੀ ਕੋਸ਼ਿਸ਼, ਆਰਮਸ ਐਕਟ ਸਮੇਤ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ। ਹਮਲਾ ਕਰਨ ਵਾਲਿਆਂ ਵਿਚ ਸ਼ਿਵਮ ਅਤੇ ਵਿਨੈ ਵੀ ਸ਼ਾਮਲ ਸਨ, ਜਿਨ੍ਹਾਂ ਦਾ ਅੱਜ ਕਤਲ ਹੋ ਗਿਆ।
ਇਹ ਵੀ ਪੜ੍ਹੋ- ਦਿਨ-ਚੜ੍ਹਦਿਆਂ ਹੀ ਦੋਹਰੇ ਕਤਲ ਨਾਲ ਕੰਬਿਆ ਪੰਜਾਬ, ਦੋਸਤ ਨੇ 2 ਨੌਜਵਾਨਾਂ ਨੂੰ ਮਾਰੀਆਂ ਗੋਲ਼ੀਆਂ
ਏ. ਸੀ. ਪੀ. ਨਿਰਮਲ ਸਿੰਘ ਬੋਲੇ, ਇਕ ਮਰ ਚੁੱਕਾ ਸੀ, ਦੂਜੇ ਦੀ ਹਸਪਤਾਲ 'ਚ ਹੋਈ ਮੌਤ
ਏ.ਸੀ.ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਸਿਵਲ ਹਸਪਤਾਲ ਜਲੰਧਰ ਤੋਂ ਥਾਣਾ ਰਾਮਾਮੰਡੀ ਵਿਚ ਫੋਨ ਆਇਆ ਸੀ, ਜਿਸ ਵਿਚ ਦੱਸਿਆ ਗਿਆ ਕਿ ਉਕਤ ਜਗ੍ਹਾ 'ਤੇ ਗੋਲ਼ੀਆਂ ਲੱਗਣ ਨਾਲ ਦੋ ਲੋਕਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ। ਜਦੋਂ ਪੁਲਸ ਪਾਰਟੀ ਪਹੁੰਚੀ ਤਾਂ ਪਤਾ ਲੱਗਾ ਕਿ ਵਿਨੈ ਮ੍ਰਿਤਕ ਹੀ ਹਸਪਤਾਲ ਲਿਆਂਦਾ ਗਿਆ ਸੀ। ਇਲਾਜ ਦੌਰਾਨ ਸ਼ਿਵਮ ਦੀ ਵੀ ਮੌਤ ਹੋ ਗਈ। ਦੋਹਾਂ ਦੀਆਂ ਲਾਸ਼ਾਂ ਹਸਪਤਾਲ ਵਿਚ ਹਨ, ਜਿਸ ਤੋਂ ਬਾਅਦ ਕ੍ਰਾਈਮ ਸੀਨ 'ਤੇ ਏ.ਸੀ.ਪੀ. ਸੈਂਟਰਲ ਨਿਰਮਲ ਸਿੰਘ ਅਤੇ ਥਾਣਾ ਰਾਮਾਮੰਡੀ ਦੇ ਐੱਸ. ਐੱਚ. ਓ. ਆਪਣੀ ਟੀਮ ਦੇ ਨਾਲ ਸਿਵਲ ਹਸਪਤਾਲ ਵਿਚ ਪਹੁੰਚੇ ਗਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ, ਅਗਲੇ 48 ਘੰਟੇ ਭਾਰੀ, ਮੀਂਹ ਸਣੇ ਚੱਲਣਗੀਆਂ ਤੇਜ਼ ਹਵਾਵਾਂ
ਹਰਜਿੰਦਰ ਮਨੀ ਦਾ ਘਰ ਸੀ, ਤੜਕੇ ਦਿੱਤਾ ਵਾਰਦਾਤ ਨੂੰ ਅੰਜਾਮ
ਏ. ਸੀ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਮਨੀ ਨਾਮਕ ਨੌਜਵਾਨ ਦੋਵਾਂ ਨੂੰ ਹਸਪਤਾਲ ਲੈ ਗਿਆ ਸੀ। ਮਨੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਤਿੰਨ ਨੌਜਵਾਨ ਸਨ। ਦੋ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੋਵਾਂ ਨੂੰ ਮਾਰਨ ਵਾਲਾ ਉਸ ਦਾ ਸਾਥੀ ਮੰਨਾ ਉਰਫ਼ ਮਨੀ ਮਿੱਠਾਪੁਰੀਆ ਸੀ। ਹਰਜਿੰਦਰ ਸਿੰਘ ਮਨੀ ਨੇ ਪੁਲਸ ਨੂੰ ਦੱਸਿਆ ਕਿ ਇਹ ਤਿੰਨੇ ਉਸ ਦੇ ਦੋਸਤ ਸਨ। ਤਿੰਨੋਂ ਲੰਮਾ ਪਿੰਡ ਚੌਂਕ ਨੇੜੇ ਸਥਿਤ ਮੁਹੱਲਾ ਊਧਮ ਸਿੰਘ ਨਗਰ 'ਚ ਉਸ ਦੇ ਘਰ ਠਹਿਰੇ ਹੋਏ ਸਨ। ਏ. ਸੀ. ਪੀ. ਨਿਰਮਲ ਸਿੰਘ ਨੇ ਅੱਗੇ ਦੱਸਿਆ ਕਿ ਸ਼ਿਵਮ, ਵਿਨੈ ਅਤੇ ਮੰਨਾ ਰਾਤ 12.30 ਵਜੇ ਮਨੀ ਦੇ ਘਰ ਆਏ ਸਨ। ਰਾਤ ਕਰੀਬ 2.30 ਵਜੇ ਤੱਕ ਤਿੰਨੋਂ ਇਕ ਦੂਜੇ ਨਾਲ ਗੱਲਾਂ ਕਰਦੇ ਅਤੇ ਮਜ਼ਾਕ ਕਰਦੇ ਰਹੇ। ਉਕਤ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਇਕ ਹੀ ਕਮਰੇ 'ਚ ਚਾਰ ਵਿਅਕਤੀ ਸੌਂ ਰਹੇ ਸਨ। ਸਵੇਰੇ 4 ਵਜੇ ਦੇ ਕਰੀਬ ਮਨੀ ਨੇ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣੀ। ਉਸ ਨੇ ਤੁਰੰਤ ਲਾਈਟ ਆਨ ਕੀਤੀ ਅਤੇ ਵੇਖਿਆ ਕਿ ਮੰਨਾ ਦੇ ਹੱਥ ਵਿੱਚ ਪਿਸਤੌਲ ਸੀ।
ਏ. ਸੀ. ਪੀ. ਨੇ ਦੱਸਿਆ ਕਿ ਮੰਨਾ ਨੇ ਪਹਿਲਾਂ ਸ਼ਿਵਮ 'ਤੇ ਚਾਰ ਗੋਲ਼ੀਆਂ ਚਲਾਈਆਂ ਅਤੇ ਤਿਵਾਰੀ 'ਤੇ ਕਰੀਬ 5 ਗੋਲ਼ੀਆਂ ਚਲਾਈਆਂ। ਤਿਵਾੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸ਼ਿਵਮ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਨ ਤੋਂ ਪਹਿਲਾਂ ਸ਼ਿਵਮ ਨੇ ਆਪਣੇ ਲੋਕਾਂ ਨੂੰ ਦੱਸਿਆ ਸੀ ਕਿ ਮੰਨਾ ਨੇ ਉਸ ਨੂੰ ਗੋਲ਼ੀਆਂ ਮਾਰੀਆਂ ਹਨ। ਮੁਲਜ਼ਮ ਨੂੰ ਬਾਈਨਾਮ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਏ. ਸੀ. ਪੀ. ਨਿਰਮਲ ਸਿੰਘ ਨੇ ਅੱਗੇ ਦੱਸਿਆ ਕਿ ਮ੍ਰਿਤਕ ਅਤੇ ਕਾਤਲ ਦੋਵਾਂ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹਨ। ਫਿਲਹਾਲ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਤਿੰਨਾਂ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ। ਰਾਤ ਨੂੰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਇਹ ਘਟਨਾ ਵਾਪਰੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਮਿਲੀ ਸਰਕਾਰੀ ਨੌਕਰੀ, ਜਾਣੋ ਪੂਰੀ ਸੂਚੀ
ਵਾਰਦਾਤ ਵਾਲੀ ਥਾਂ ਤੋਂ ਬਰਾਮਦ ਹੋਇਆ ਨਾਜਾਇਜ਼ ਹਥਿਆਰ
ਏ. ਸੀ. ਪੀ. ਨਿਰਮਲ ਨੇ ਅੱਗੇ ਦੱਸਿਆ ਕਿ ਜਿਸ ਹਥਿਆਰ ਨਾਲ ਗੋਲ਼ੀਆਂ ਚਲਾਈਆਂ ਗਈਆਂ ਸਨ, ਉਹ ਮੁਲਜ਼ਮ ਆਪਣੇ ਨਾਲ ਲੈ ਗਿਆ ਸੀ। ਇਸ ਦੇ ਨਾਲ ਹੀ ਵਾਰਦਾਤ ਵਾਲੀ ਥਾਂ ਤੋਂ ਇਕ ਹਥਿਆਰ ਅਤੇ ਇਕ ਵਾਹਨ ਵੀ ਬਰਾਮਦ ਕੀਤਾ ਗਿਆ ਹੈ। ਦੋਵੇਂ ਹਥਿਆਰ ਗੈਰ-ਕਾਨੂੰਨੀ ਹਨ। ਤਿੰਨਾਂ ਨੇ ਮਿਲ ਕੇ ਕੋਈ ਨਾ ਕੋਈ ਜੁਰਮ ਕਰਨਾ ਸੀ। ਮੁਲਜ਼ਮਾਂ ਨੇ ਘਟਨਾ ਤੋਂ ਬਾਅਦ ਘਰ ਦੇ ਮਾਲਕ ਨੂੰ ਧਮਕੀਆਂ ਵੀ ਦਿੱਤੀਆਂ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮਨਾਲੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਖੇਤਾਂ 'ਚ ਪਲਟੀ, ਮਚਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੂੰਹ-ਪੁੱਤ ਨੇ ਮਾਂ ਤੇ ਮਾਮੇ 'ਤੇ ਲਾਏ ਗੰਭੀਰ ਦੋਸ਼, ਪੁਲਸ ਨੂੰ ਦਿੱਤੀ ਸ਼ਿਕਾਇਤ
NEXT STORY