ਸੰਗਰੂਰ (ਹਨੀ ਕੋਹਲੀ): ਪੰਜਾਬ ਦੇ ਨੌਜਵਾਨ ਆਏ ਦਿਨ ਨਕਲੀ ਟਰੈਵਲ ਏਜੰਟਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਅਤੇ ਵਿਦੇਸ਼ਾਂ 'ਚ ਫਸ ਜਾਂਦੇ ਹਨ। ਅਜਿਹਾ ਦੀ ਮਾਮਲਾ ਧੁਰੀ ਤੋਂ ਸਾਹਮਣੇ ਆਇਆ ਹੈ, ਜਿੱਥੇ ਧੁਰੀ ਦੇ ਇਕ ਨੌਜਵਾਨ ਦਾ ਜਿਸ ਦੀ ਟਰੈਵਲ ਏਜੰਟ ਨੇ ਮਲੇਸ਼ੀਆ ਦਾ 10 ਸਾਲ ਦਾ ਵਰਕ ਪਰਮਿਟ ਦਿਲਵਾਉਣ ਦਾ ਲਾਲਚ ਦੇ ਕੇ ਉਸ ਤੋਂ ਡੇਢ ਲੱਖ ਰੁਪਏ ਲੈ ਕੇ ਉਸ ਨੂੰ ਮਲੇਸ਼ੀਆ ਭੇਜ ਦਿੱਤਾ, ਜਿੱਥੇ ਉਹ ਬੁਰੀ ਤਰ੍ਹਾਂ ਫਸ ਗਿਆ ਅਤੇ ਉਸ ਦਾ ਵੀਜ਼ਾ ਵੀ ਨਹੀਂ ਵਧਿਆ। ਜਿਸ ਦੇ ਬਾਅਦ ਧੁਰੀ ਦੇ ਨੌਜਵਾਨ ਨੇ ਆਮ ਆਦਮੀ ਪਾਰਟੀ ਜੇ ਨੇਤਾ ਸੰਦੀਪ ਸਿੰਗਲਾ ਨਾਲ ਰਾਬਤਾ ਕਾਇਮ ਕੀਤਾ ਅਤੇ ਉਸ ਕੋਲੋਂ ਮਦਦ ਦੀ ਗੁਹਾਰ ਲਗਾਈ। ਇਸ ਦੇ ਬਾਅਦ ਸੰਦੀਪ ਸਿੰਗਲਾ ਨੇ ਨੌਜਵਾਨ ਨੂੰ ਮਲੇਸ਼ੀਆ ਤੋਂ ਵਾਪਸ ਲਿਆਉਣ 'ਚ ਉਸ ਦੀ ਮਦਦ ਕੀਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕੈਨੇਡਾ ਤੋਂ ਆਈ ਕੁੜੀ ਦਾ ਘਰ 'ਚ ਵੜ ਕੇ ਗੋਲੀਆਂ ਮਾਰ ਕੇ ਕਤਲ
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ 14 ਸਾਲ ਮਲੇਸ਼ੀਆ 'ਚ ਬਿਤਾ ਕੇ ਆਇਆ ਅਤੇ ਘਰ ਦੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਉਹ ਬਾਹਰ ਗਿਆ ਸੀ ਪਰ ਉਸ ਦਾ ਵੀਜ਼ਾ ਨਹੀਂ ਵਧਿਆ ਅਤੇ ਨਾ ਹੀ ਉਸ ਨੂੰ ਵਰਕ ਪਰਮਿਟ ਮਿਲਿਆ, ਜਿਸ ਕਾਰਨ ਉਹ 4 ਸਾਲ ਮਲੇਸ਼ੀਆ 'ਚ ਲੁੱਕ-ਲੁੱਕ ਕੇ ਰਹਿ ਰਿਹਾ ਸੀ, ਜਦੋਂ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਉਸ ਨੇ ਪੁਲਸ ਨੂੰ ਵੀ ਰਿਪੋਰਟ ਕੀਤੀ ਕਿ ਉਹ ਵਾਪਸ ਜਾਣਾ ਚਾਹੁੰਦਾ ਹੈ ਪਰ ਉਸ ਦੀ ਕਿਸੇ ਨੇ ਵਾਪਸ ਦੇਸ਼ ਆਉਣ 'ਚ ਮਦਦ ਨਹੀਂ ਕੀਤੀ, ਜਿਸ ਦੇ ਬਾਅਦ ਜਸਪ੍ਰੀਤ ਨੇ ਆਪਣੇ ਦੋਸਤਾਂ-ਮਿੱਤਰਾਂ ਨਾਲ ਸੰਪਰਕ ਕੀਤਾ ਅਤੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਨੇਤਾ ਸੰਦੀਪ ਸਿੰਗਲਾ ਨਾਲ ਉਨ੍ਹਾਂ ਦਾ ਸੰਪਰਕ ਕਰਵਾਇਆ ਅਤੇ ਸੰਦੀਪ ਸਿੰਗਲਾ ਨੇ ਉਸ ਨੂੰ ਦੇਸ਼ ਵਾਪਸ ਲਿਆਉਣ 'ਚ ਮਦਦ ਕੀਤੀ।
ਇਹ ਵੀ ਪੜ੍ਹੋ: ਗੁਰਦੁਆਰਾ ਕਰਤਾਰਪੁਰ ਸਾਹਿਬ ਮਾਮਲੇ 'ਚ ਪਾਕਿਸਤਾਨ ਸਰਕਾਰ ਕਰ ਰਹੀ ਹੈ ਬੇਇਨਸਾਫ਼ੀ: ਸੁਖਬੀਰ ਬਾਦਲ
ਉੱਥੇ ਆਮ ਆਦਮੀ ਪਾਰਟੀ ਦੇ ਨੇਤਾ ਸੰਦੀਪ ਸਿੰਗਲਾ ਨੇ ਕਿਹਾ ਕਿ ਇਹ ਸਰਕਾਰਾਂ ਦੀ ਨਾਕਾਮੀ ਹੈ ਕਿ ਨੌਜਵਾਨ ਪੈਸੇ ਕਮਾਉਣ ਲਈ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਵਿਦੇਸ਼ ਜਾ ਰਹੇ ਹਨ ਅਤੇ ਉੱਥੇ ਫਰਜ਼ੀ ਲੋਕਾਂ ਦੇ ਚੱਕਰ 'ਚ ਫਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਮਾਲ ਪਿੰਡ ਦੇ ਕੁੱਝ ਨੌਜਵਾਨਾਂ ਨੇ ਇਸ ਵਿਅਕਤੀ ਦੇ ਬਾਰੇ 'ਚ ਦੱਸਿਆ ਸੀ, ਜਦੋਂ ਉਨ੍ਹਾਂ ਨੇ ਇਸ ਦੇ ਨਾਲ ਵੀਡੀਓ ਕਾਲ ਕੀਤੀ ਤਾਂ ਉਸ ਦਾ ਹਾਲ ਬਹੁਤ ਬੁਰਾ ਸੀ। ਉਨ੍ਹਾਂ ਨੇ ਤੁਰੰਤ ਇਸ ਦੀ ਗੱਲ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨਾਲ ਕੀਤੀ, ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਇਸ ਨੂੰ ਵਾਪਸ ਬੁਲਾਇਆ।
ਇਹ ਵੀ ਪੜ੍ਹੋ: ਕੀ ਪੰਜਾਬ ਸਰਕਾਰ ਵਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਮੋਦੀ ਸਰਕਾਰ ਹੋਵੇਗੀ ਟੱਸ ਤੋਂ ਮੱਸ?
ਕਲਯੁੱਗੀ ਪਤਨੀ ਦੀ ਦਰਿੰਦਗੀ, ਪ੍ਰੇਮੀ ਨਾਲ ਮਿਲ ਉਜਾੜਿਆ ਆਪਣਾ ਸੁਹਾਗ
NEXT STORY