ਮਾਲੇਰਕੋਟਲਾ(ਬਿਊਰੋ)— ਆਜ਼ਾਦੀ ਤੋਂ ਬਾਅਦ ਦੇਸ਼ ਦੀ ਵੰਡ ਸਮੇਂ ਰਿਸ਼ਤੇ ਵੀ ਵੰਡੇ ਗਏ। ਇਸ ਵੰਡ ਦੀ ਅੱਗ ਵਿਚ ਕਈ ਰਿਸ਼ਤੇ ਪੂਰੀ ਤਰ੍ਹਾਂ ਖੇਰੂ-ਖੇਰੂ ਹੋ ਗਏ ਅਤੇ ਕਈਆਂ ਨੂੰ ਵੰਡ ਦੀ ਅੱਗ ਪੂਰੀ ਤਰ੍ਹਾਂ ਨਿਗਲ ਗਈ। ਅੱਜ ਕਈ ਸਾਲਾਂ ਬਾਅਦ ਵੀ ਜਦੋਂ ਉਸ ਮਨਹੂਸ ਵੇਲੇ ਦੀ ਯਾਦ ਕਿਸੇ ਦੇ ਜ਼ਹਿਨ ਵਿਚ ਤਾਜ਼ਾ ਹੁੰਦੀ ਹੈ ਤਾਂ ਆਪਣਿਆਂ ਤੋਂ ਵਿਛੜਨ ਦੇ ਦਰਦ ਦੇ ਨਾਲ-ਨਾਲ ਅੱਖਾਂ ਵਿਚੋਂ ਹੰਝੂ ਨਿਕਲ ਹੀ ਪੈਂਦੇ ਹਨ।
ਜ਼ਰਾ ਇਸ ਵੇਲੇ ਨੂੰ ਦੇਖੋ, ਜਿੱਥੇ ਇਕ ਬਜ਼ੁਰਗ ਹੋ ਚੁੱਕੀ ਭੈਣ 70 ਸਾਲਾਂ ਬਾਅਦ ਆਪਣੇ ਵੀਰ ਨੂੰ ਗਲੇ ਲਗਾ ਰਹੀ ਹੈ, ਕਿਉਂਕਿ ਵੰਡ ਦੀ ਜੰਗ ਨੇ ਇਨ੍ਹਾਂ ਨੂੰ ਵੀ ਇਕ-ਦੂਜੇ ਤੋਂ ਵੱਖ ਕਰ ਦਿੱਤਾ ਸੀ। ਆਪਣੇ ਭਰਾ ਨੂੰ ਮਿਲਣ ਦੀ ਉਮੀਦ ਛੱਡ ਚੁੱਕੀ ਪਾਕਿਸਤਾਨ ਦੀ ਰਹਿਣ ਵਾਲੀ ਸ਼ਰੀਫਾ ਬੇਗਮ ਦੀਆਂ ਅੱਖਾਂ ਵਿਚੋਂ ਉਸ ਵੇਲੇ ਖੁਸ਼ੀ ਦੇ ਹੰਝੂ ਵੀ ਨਿਕਲ ਪਏ ਜਦੋਂ ਇਕ ਭਰਾ ਅਤੇ ਭੈਣ ਦਾ ਮਿਲਣ ਲੰਬੀ ਜੁਦਾਈ ਯਾਨੀ 70 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਹੋਇਆ ਅਤੇ ਜਿਨ੍ਹਾਂ ਨੇ ਇਨ੍ਹਾਂ ਨੂੰ ਮਿਲਾਉਣ ਦੀ ਅਤੇ ਲੱਭਣ ਦੀ ਕਵਾਇਦ ਕੀਤੀ ਜੇ ਉਸ ਇਨਸਾਨ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਸੱਚਾਈ ਦੇ ਨਾਲ ਭਰੀ ਇਹ ਦਾਸਤਾਨ ਅਧੂਰੀ ਰਹੇਗੀ। ਪਾਕਿਸਤਾਨ ਵਿਚ ਸ਼ਰੀਫਾ ਬੇਗਮ ਅਤੇ ਮਾਲੇਰਕੋਟਲਾ ਵਿਚ ਬੈਠੇ ਉਨ੍ਹਾਂ ਦੇ ਭਰਾ ਫਜ਼ਲਦੀਨ ਨੂੰ ਮਿਲਾਉਣ ਦੀ ਕਵਾਇਦ ਸੰਤੋਖ ਸਿੰਘ ਨੇ ਕੀਤੀ ਹੈ। ਪੂਰਾ ਪਰਿਵਾਰ ਅੱਜ ਖੁਸ਼ ਹੈ ਅਤੇ ਸੰਤੋਖ ਸਿੰਘ ਦਾ ਧੰਨਵਾਦ ਕਰਦੇ ਹੋਏ ਨਹੀਂ ਥੱਕ ਰਿਹਾ।
ਟੂਰਿਜ਼ਮ ਨੂੰ ਵਧਾਉਣ ਲਈ ਅੰਮ੍ਰਿਤਸਰ 'ਚ ਲਗਾਇਆ ਟਰੈਵਲ ਮੇਲਾ (ਵੀਡੀਓ)
NEXT STORY