ਅੰਮ੍ਰਿਤਸਰ (ਸੁਮਿਤ ਖੰਨਾ)—ਅੰਮ੍ਰਿਤਸਰ 'ਚ ਇਕ ਟਰੈਵਲ ਮਾਰਟ ਦਾ ਆਯੋਜਨ ਕੀਤਾ ਗਿਆ। ਜਿਸ 'ਚ ਦੇਸ਼ ਦੇ ਕਈ ਰਾਜਾਂ ਦੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਟਰੈਵਲ ਮਾਰਟ ਦਾ ਉਦਘਾਟਨ ਐੱਮ.ਪੀ. ਗੁਰਜੀਤ ਸਿੰਘ ਔਜਲਾ ਵਲੋਂ ਕੀਤਾ ਗਿਆ। ਦੇਸ਼ 'ਚ ਕਿਵੇਂ ਟੂਰਿਜ਼ਮ ਨੂੰ ਵਧਾਇਆ ਜਾ ਰਿਹਾ ਹੈ ਇਸ ਮਾਮਲੇ 'ਚ ਗਾਹਕਾਂ ਦਾ ਧਿਆਨ ਆਕਰਸ਼ਿਤ ਕੀਤਾ ਗਿਆ।
ਜਾਣਕਾਰੀ ਮੁਤਾਬਕ ਟੂਰਿਜ਼ਮ ਨੂੰ ਵਧਾਉਣ ਲਈ ਇਸ ਮੇਲੇ ਦਾ ਆਯੋਜਨ ਕੀਤਾ ਗਿਆ। ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਇਹ ਬੜਾਵਾ ਦੇਣ ਦਾ ਯਤਨ ਹੈ ਕਿ ਲੋਕਾਂ ਨੂੰ ਹੋਟਲ ਦੇ ਨਾਲ-ਨਾਲ ਹਰ ਪਿੰਡ ਦੇ ਖਾਣੇ ਦਾ ਸਵਾਦ ਦਿੱਤਾ ਜਾਵੇ। ਪੰਜਾਬੀ ਖਾਣ-ਪੀਣ ਤੇ ਘੁੰਮਣ ਫਿਰਨ ਦੇ ਸ਼ੌਕੀਨ ਹਨ। ਇਸ ਦੇ ਚੱਲਦਿਆਂ ਪੰਜਾਬ 'ਚ ਖਾਸ ਕਰਕੇ ਅੰਮ੍ਰਿਤਸਰ 'ਚ ਇਹ ਮੇਲਾ ਲਗਾਇਆ ਗਿਆ ਹੈ।
'ਰਾਕ ਗਾਰਡਨ' 'ਚ ਵਿਆਹ ਕਰਾਉਣ ਦੇ ਫੈਸਲੇ ਖਿਲਾਫ ਨੇਕ ਚੰਦ ਦਾ ਬੇਟਾ
NEXT STORY