ਮਲੋਟ (ਜੱਜ): ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੁਹਿਰਦ ਯਤਨਾਂ ਸਦਕਾ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ । ਆਪ ਪਾਰਟੀ ਦੇ ਕੌਮੀ ਲੀਗਲ ਅਡਵਾਈਜ਼ਰ ਐਡਵੋਕੇਟ ਗੁਰਭੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਲੋਟ ਸ੍ਰੀ ਮੁਕਤਸਰ ਸਾਹਿਬ ਰੋਡ ਨੈਸ਼ਨਲ ਹਾਈਵੇ 354 ਨੂੰ ਨਿਵਆਉਣ ਲਈ ਸਰਕਾਰ ਨੇ 152.58 ਕਰੋੜ ਦੇ ਟੈਂਡਰ ਪਾਸ ਕੀਤੇ ਸਨ।
ਇਹ ਖ਼ਬਰ ਵੀ ਪੜ੍ਹੋ - ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ ਕਰਨ ਵਾਲੇ 5 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ, 1 ਹੋਰ ਮਾਮਲੇ ਦੀ ਸੁਲਝ ਸਕਦੀ ਹੈ ਗੁੱਥੀ
27.66 ਕਿਲੋਮੀਟਰ ਲੰਬੀ ਇਸ ਸੜਕ ਨੂੰ ਚੌੜ੍ਹਾ ਕਰਨ ਲਈ ਵਣ ਵਿਭਾਗ ਪੰਜਾਬ ਵੱਲੋਂ 10 ਹੈਕਟੇਅਰ ਦੇ ਕਰੀਬ ਜ਼ਮੀਨ ਦਿੱਤੀ ਜਾਣੀ ਹੈ ਜਿਸ ਦੀ ਐੱਨ.ਓ.ਸੀ. ਵਣ ਵਿਭਾਗ ਪੰਜਾਬ ਵੱਲੋਂ ਨਹੀ ਦਿੱਤੀ ਜਾ ਰਹੀ ਸੀ। ਇਸ ਐੱਨ.ਓ.ਸੀ. ਦਾ ਖੁਲਾਸਾ ਰਾਜ ਸਭਾ ਵਿਚ ਕੇਂਦਰੀ ਮੰਤਰੀ ਨਿਤਨ ਗਡਕਰੀ ਨੇ ਉਸ ਸਮੇਂ ਕੀਤਾ ਜਦ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਸੜਕ ਦੇ ਕੰਮ ਵਿਚ ਹੋ ਰਹੀ ਦੇਰੀ ’ਤੇ ਸਵਾਲ ਪੁੱਛਿਆ। ਐਡਵੋਕੇਟ ਗੁਰਭੇਜ ਨੇ ਦੱਸਿਆ ਕਿ ਰਾਜ ਸਭਾ ਵਿਚ ਇਹ ਮੁੱਦਾ ਉਠਣ ਨਾਲ ਪੰਜਾਬ ਜੰਗਲਾਤ ਵਿਭਾਗ ਤੁਰੰਤ ਹਰਕਤ ਵਿਚ ਆਇਆ ਤੇ ਐੱਨ.ਓ.ਸੀ ਜਾਰੀ ਕਰ ਦਿੱਤੀ ਜਿਸ ਪਿੱਛੋਂ ਇਹ ਸੜਕ ਦਾ ਕੰਮ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਕਿਨਾਰਿਆਂ ਤੇ 2671 ਦਰਖਤ ਤੇ 377 ਖੰਬੇ ਪ੍ਰਭਾਵਿਤ ਹੋ ਰਹੇ ਹਨ ਜਿਨ੍ਹਾਂ ਨੂੰ ਪੁੱਟਿਆ ਜਾਣਾ ਹੈ। ਦਰੱਖਤਾਂ ਵਿਚ ਵੱਡੀ ਗਿਣਤੀ ਸਫੈਦੇ ਦੇ ਦਰਖਤਾਂ ਦੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦਸ਼ਮੇਸ਼ ਪਿਤਾ ਦੀ ਚਰਨਛੋਹ ਪ੍ਰਾਪਤ ਅਤੇ ਚਾਲੀ ਮੁਕਤਿਆਂ ਦੀ ਸ਼ਹਾਦਤ ਵਾਲਾ ਇਤਿਹਾਸਿਕ ਸ਼ਹਿਰ ਹੋਣ ਕਾਰਨ ਮਲੋਟ ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਬੀਤੇ ਇਕ ਦਹਾਕੇ ਤੋਂ ਲਗਾਤਾਰ ਇਹ ਸੜਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਕਈ ਵਾਰ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ - ਤਰਨਤਾਰਨ RPG ਹਮਲਾ : ਦੋ ਨਾਬਾਲਗ ਮੁਲਜ਼ਮਾਂ ਨੂੰ ਭੇਜਿਆ ਬਾਲ ਸੁਧਾਰ ਘਰ, ਬਾਕੀ 4 ਬੁੱਧਵਾਰ ਤਕ ਰਿਮਾਂਡ 'ਤੇ
ਪੰਜਾਬ ਵਿਚ ਆਪ ਦੀ ਸਰਕਾਰ ਬਣਨ ਉਪਰੰਤ ਮਲੋਟ ਤੋਂ ਚੁਣੀ ਗਈ ਆਪ ਵਿਧਾਇਕਾ ਡਾ. ਬਲਜੀਤ ਕੌਰ ਨੂੰ ਪੰਜਾਬ ਕੈਬਨਿਟ ਵਿਚ ਮੰਤਰੀ ਵਜੋਂ ਥਾਂ ਮਿਲੀ ਜਿਸ ਪਿੱਛੋਂ ਉਨ੍ਹਾਂ ਨੇ ਵੀ ਇਹ ਸੜਕ ਬਣਾਉਣ ਲਈ ਲਗਾਤਾਰ ਯਤਨ ਕੀਤੇ ਅਤੇ ਅੰਤ ਹੁਣ ਇਹ ਸੜਕ ਦਾ ਕੰਮ ਸ਼ੁਰੂ ਹੋਣ ਦੀ ਖਬਰ ਮਿਲਣ ਨਾਲ ਸ਼ਹਿਰ ਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਹੁਰਿਆਂ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਚੁੱਕਿਆ ਖੌਫ਼ਨਾਕ ਕਦਮ, ਫਾਹਾ ਲਾ ਕੇ ਕੀਤੀ ਖੁਦਕੁਸ਼ੀ
NEXT STORY