ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਦੀ ਸਟੇਟ ਮਾਨੀਟਰਿੰਗ ਕਮੇਟੀ ਨੇ ਸੋਮਵਾਰ ਅਫੋਰਡੇਬਲ ਰੈਂਟਲ ਹਾਊਸਿੰਗ ਕੰਪਲੈਕਸ ਯੋਜਨਾ ਤਹਿਤ ਮਲੋਆ 'ਚ ਦਿੱਤੇ ਗਏ ਸਮਾਲ ਫਲੈਟਸ ਦੇ ਗਰਾਊਂਡ ਫਲੋਰ ਦੇ ਕਿਰਾਏ ਨੂੰ 3000 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕਰਨ ਦਾ ਪ੍ਰਸਤਾਵ ਦਿੱਤਾ ਹੈ। ਯੋਜਨਾ ਤਹਿਤ ਪ੍ਰਸ਼ਾਸਨ ਨੇ ਸ਼ਹਿਰ 'ਚ 2 ਹਜ਼ਾਰ ਦੇ ਕਰੀਬ ਫਲੈਟ ਰੈਂਟ ’ਤੇ ਦਿੱਤੇ ਹੋਏ ਹਨ। ਮਨਿਸਟਰੀ ਆਫ਼ ਹਾਊਸਿੰਗ ਐਂਡ ਅਰਬਨ ਅਫੇਅਰਜ਼ ਵਲੋਂ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੀ ਇਸ ਯੋਜਨਾ ਤਹਿਤ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸੈਕਟਰ-52 ਅਤੇ 56 ਦੇ ਟੀਨ ਸ਼ੈੱਡ 'ਚ ਰਹਿਣ ਵਾਲੇ 1750 ਤੋਂ ਜ਼ਿਆਦਾ ਪਰਿਵਾਰਾਂ ਨੂੰ ਮਲੋਆ 'ਚ ਸਮਾਲ ਫਲੈਟਸ ਅਲਾਟ ਕੀਤੇ ਸਨ। ਇਸ ਤੋਂ ਬਾਅਦ ਵੀ ਕਾਲੋਨੀ ਨੰਬਰ-4 ਸਮੇਤ ਹੋਰ ਕਾਲੋਨੀਆਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਯੋਜਨਾ ਤਹਿਤ ਕੁੱਝ ਫਲੈਟ ਅਲਾਟ ਕੀਤੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਆਉਂਦੇ ਦਿਨਾਂ ਨੂੰ ਖ਼ਰਾਬ ਰਹੇਗਾ ਮੌਸਮ, ਵਿਭਾਗ ਦੀ ਸਲਾਹ ਵੱਲ ਧਿਆਨ ਦੇਣ ਕਿਸਾਨ
ਦੱਸਣਯੋਗ ਹੈ ਕਿ ਸੋਮਵਾਰ ਯੂ. ਟੀ. ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ 'ਚ ਕਮੇਟੀ ਦੀ ਇਕ ਬੈਠਕ ਹੋਈ। ਇਸ ਸਬੰਧੀ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਇਕ ਅਲਾਟੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚਲਾ ਗਿਆ ਸੀ। ਅਲਾਟੀ ਦਾ ਕਹਿਣਾ ਸੀ ਕਿ ਤਿੰਨ ਫਲੋਰ ਦਾ ਰੈਂਟ ਇੱਕੋ ਜਿੰਨਾ ਕਿਵੇਂ ਹੋ ਸਕਦਾ ਹੈ। ਇਸ ਤੋਂ ਬਾਅਦ ਹੀ ਅਦਾਲਤ ਨੇ ਯੂ. ਟੀ. ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਦੇਖਣ ਦਾ ਨਿਰਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਅੱਜ ਇਕ ਬੈਠਕ ਕੀਤੀ ਅਤੇ ਗਰਾਊਂਡ ਫਲੋਰ ਦਾ ਰੈਂਟ 500 ਰੁਪਏ ਪ੍ਰਤੀ ਮਹੀਨਾ ਵਧਾਉਣ ਦਾ ਪ੍ਰਸਤਾਵ ਰੱਖਿਆ, ਜਦੋਂ ਕਿ ਪਹਿਲੀ ਅਤੇ ਦੂਜੀ ਮੰਜ਼ਿਲ ਦਾ ਕਿਰਾਇਆ ਪਹਿਲਾਂ ਵਾਂਗ ਹੀ 3000 ਰੁਪਏ ਪ੍ਰਤੀ ਮਹੀਨਾ ਰੱਖਣ ਦਾ ਹੀ ਪ੍ਰਸਤਾਵ ਹੈ।
ਇਹ ਵੀ ਪੜ੍ਹੋ : ਗੂੜ੍ਹੇ ਰਿਸ਼ਤੇ ਨੂੰ ਲੱਗਾ ਕਲੰਕ, ਬਜ਼ੁਰਗ ਮਾਂ ਨਾਲ ਬੇਸ਼ਰਮੀ ਦੀਆਂ ਹੱਦਾਂ ਟੱਪ ਗਿਆ ਨਸ਼ੇੜੀ ਪੁੱਤ, ਅੱਧੀ ਰਾਤ...
2000 ਛੋਟੇ ਫਲੈਟਾਂ ਨੂੰ ਲੋਕਾਂ ਨੂੰ ਰੈਂਟ ’ਤੇ ਦਿੱਤਾ ਹੈ
ਦੱਸਣਯੋਗ ਹੈ ਕਿ ਕਿ 2020 'ਚ ਪ੍ਰਸ਼ਾਸਨ ਨੇ ਅਫੋਰਡੇਬਲ ਰੈਂਟਲ ਹਾਊਸਿੰਗ ਕੰਪਲੈਕਸ ਯੋਜਨਾ ਤਹਿਤ ਮਲੋਆ 'ਚ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਬਣਾਏ 2000 ਛੋਟੇ ਫਲੈਟਾਂ ਨੂੰ ਲੋਕਾਂ ਨੂੰ ਰੈਂਟ ’ਤੇ ਦਿੱਤਾ ਸੀ। ਸਕੀਮ ਤਹਿਤ ਮਲੋਆ 'ਚ ਫਲੈਟ ਅਲਾਟ ਕਰਦੇ ਸਮੇਂ ਅਲਾਟੀਆਂ ਤੋਂ 4000 ਰੁਪਏ ਸਕਿਓਰਿਟੀ ਲਈ ਗਈ। ਇਸ ਵਿਚੋਂ 3000 ਰੁਪਏ ਇਕ ਮਹੀਨੇ ਦਾ ਕਿਰਾਇਆ ਅਤੇ 500-500 ਰੁਪਏ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਲਈ ਸਕਿਓਰਿਟੀ ਮਨੀ ਸ਼ਾਮਲ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਨੇਡਾ, ਆਸਟ੍ਰੇਲੀਆ ਸਮੇਤ ਇਹਨਾਂ ਦੇਸ਼ਾਂ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜੇ, ਜਲਦ ਕਰੋ ਅਪਲਾਈ
NEXT STORY