ਸਮਰਾਲਾ (ਗਰਗ/ਬੰਗੜ) - ਸਮਰਾਲਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅੰਤਰਰਾਜੀ ਸਮੱਗਲਰ ਨਾਈਜੀਰੀਅਨ ਨੂੰ ਅੱਜ ਸਮਰਾਲਾ ਦੀ ਅਦਾਲਤ ਵੱਲੋਂ ਜੇਲ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨਾਈਜੀਰੀਆ ਦਾ ਬਸ਼ਿੰਦਾ ਮਨਰਕੋ, ਜੋ ਕਿ ਸਿਰਫ਼ 8 ਜਮਾਤਾਂ ਪਾਸ ਹੈ, ਆਪਣੇ ਕਾਰੋਬਾਰ ਦੀ ਭਾਲ ਲਈ ਮੁੰਬਈ ਆਇਆ ਸੀ, ਜਿੱਥੇ ਉਹ ਟੀ-ਸ਼ਰਟਾਂ ਵੇਚਣ ਦਾ ਕਾਰੋਬਾਰ ਕਰਦਾ ਸੀ। ਰਾਤੋ-ਰਾਤ ਅਮੀਰ ਬਣਨ ਦੀ ਚਾਹਤ ਨੇ ਉਸਦੇ ਕਦਮ ਨਸ਼ੇ ਦੀ ਸਮਗਲਿੰਗ ਦੇ ਕਾਰੋਬਾਰ ਵੱਲ ਮੋੜ ਦਿੱਤੇ ਤੇ ਉਹ ਪੰਜਾਬ ਆ ਕੇ ਨਸ਼ਾ ਸਮੱਗਲਿੰਗ ਦੇ ਧੰਦੇ 'ਚ ਪੈ ਗਿਆ।
ਪੁਲਸ ਸੂਤਰਾਂ ਅਨੁਸਾਰ ਢਾਈ-ਤਿੰਨ ਮਹੀਨੇ ਪਹਿਲਾਂ ਚੰਡੀਗੜ੍ਹ ਆਏ ਇਸ ਨਾਈਜੀਰੀਅਨ ਵੱਲੋਂ ਨਸ਼ਾ ਸਮਗਲਿੰਗ 'ਚ ਆਪਣੇ ਪੈਰ ਪੱਕੇ ਕਰਨ ਲਈ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਉਹ ਸਮਰਾਲਾ ਪੁਲਸ ਦੇ ਧੱਕੇ ਚੜ੍ਹ ਗਿਆ, ਜਿਸ ਤੋਂ ਪੁਲਸ ਨੂੰ 6 ਗ੍ਰਾਮ ਕੋਕੀਨ, 100 ਗ੍ਰਾਮ ਚਰਸ ਤੇ ਵੱਖ-ਵੱਖ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਜਿਸ 'ਚ 625 ਯੂਰੋ, 2280 ਬਾਠ ਥਾਈਲੈਂਡ, 100 ਡਾਲਰ ਆਸਟ੍ਰੇਲੀਆ, 80 ਦਰਾਮ ਦੁਬਈ, ਇਕ ਡਾਲਰ ਸਵਿਟਜ਼ਰਲੈਂਡ, 120 ਡਾਲਰ ਹਾਂਗਕਾਂਗ, 10 ਡਾਲਰ ਸਿੰਗਾਪੁਰ, 500 ਦਾ ਯੂ.ਐੱਸ.ਏ. ਟ੍ਰੈਵਲਰ ਚੈੱਕ, ਇਕ ਡਾਲਰ ਮਲੇਸ਼ੀਆ, ਚਾਈਨਾ ਦੇ 120 ਨੋਟ, ਰਸ਼ੀਅਨ 2000 ਰੁਪਏ ਤੇ ਅਚੇਤ ਧੀਰ ਦੀ ਪਿਛਲੀ ਜੇਬ 'ਚੋਂ 1000-1000 ਦੀ ਪੁਰਾਣੀ ਭਾਰਤੀ ਕਰੰਸੀ ਕੁੱਲ 22000 ਰੁਪਏ ਬਰਾਮਦ ਕੀਤੇ ਗਏ ਸਨ। ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਰਿਮਾਂਡ ਪ੍ਰਾਪਤ ਕਰ ਲਿਆ ਗਿਆ ਸੀ। ਅੱਜ ਰਿਮਾਂਡ ਖਤਮ ਹੋਣ 'ਤੇ ਉਸ ਨੂੰ 14 ਦਿਨਾ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਰਾਸ਼ਟਰਪਤੀ ਚੋਣ ਪ੍ਰਕਿਰਿਆ 'ਤੇ ਰੋਕ ਦੀ ਮੰਗ
NEXT STORY