ਦਸੂਹਾ (ਝਾਵਰ, ਨਾਗਲਾ) : ਬੀਤੀ ਰਾਤ ਆਰਮੀ ਗਰਾਊਂਡ ਦਸੂਹਾ ਨੇੜੇ ਰੈਸਟ ਹਾਊਸ ਦਸੂਹਾ ਵਿਖੇ ਇਕ ਸਾਲ ਦੀ ਬੱਚੀ ਆਰਮੀ ਗਰਾਊਂਡ ਵਿਚ ਬੈਂਚ ’ਤੇ ਰੋਂਦੀ ਹੋਈ ਮਿਲੀ। ਪਤਾ ਲੱਗਾ ਹੈ ਕਿ ਇਸ ਬੱਚੀ ਨੂੰ ਉਸ ਦੇ ਮਾਤਾ-ਪਿਤਾ ਇੱਥੇ ਛੱਡ ਕੇ ਗਏ ਸਨ। ਇਸ ਮੌਕੇ ਕੁਝ ਲੋਕ ਆਰਮੀ ਗਰਾਊਂਡ ‘ਚ ਘੁੰਮ ਰਹੇ ਸਨ, ਜਿਨ੍ਹਾਂ ਨੇ ਇਸ ਬੱਚੀ ਨੂੰ ਰੋਂਦੇ ਹੋਏ ਦੇਖਿਆ। ਬੱਚੀ ਇਕੱਲੀ ਸੀ ਅਤੇ ਉਸ ਦੇ ਆਸ-ਪਾਸ ਕੋਈ ਨਹੀਂ ਸੀ। ਇਹ ਦੇਖ ਕੇ ਪੈਦਲ ਜਾ ਰਹੇ ਲੋਕਾਂ ਨੇ ਤੁਰੰਤ ਦਸੂਹਾ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, ਬਦਲੇਗਾ ਸਮਾਂ
ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਅਤੇ ਡਿਊਟੀ ਇੰਚਾਰਜ ਏ.ਐੱਸ.ਆਈ. ਸਰਬਜੀਤ ਸਿੰਘ ਨੇ ਤੁਰੰਤ ਆਰਮੀ ਗਰਾਊਂਡ ਵਿਚ ਪਹੁੰਚ ਕੇ ਲੋਕਾਂ ਤੋਂ ਜਾਣਕਾਰੀ ਲਈ। ਇਸ ਸਮੇਂ ਇਸ ਬੱਚੀ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਮੁਖੀ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਅਤੇ ਹੋਰ ਸੇਵਾਦਾਰਾਂ ਨੂੰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਬੱਚੀ ਨੂੰ ਬਾਲ ਸੰਭਾਲ ਕੇਂਦਰ ਵਿਚ ਭੇਜਣ ਲਈ ਸੰਪਰਕ ਕਰ ਰਹੇ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਨਹੀਂ ਦੇਖ ਹੁੰਦਾ ਬੱਚਿਆਂ ਦਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PU ਦੇ ਹੋਸਟਲ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲ ਗਈ ਸਨਸਨੀ
NEXT STORY