ਜੈਤੋ (ਜਿੰਦਲ) - ਭਾਜਪਾ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਪ੍ਰਦੀਪ ਸਿੰਗਲਾ ਖਿਲਾਫ਼ ਜਾਤੀਸੂਚਕ ਸ਼ਬਦ ਬੋਲਣ ਅਤੇ ਧਮਕੀ ਦੇਣ ਦੇ ਲਾਏ ਗਏ ਦੋਸ਼ਾਂ ਤਹਿਤ ਦਰਜ ਕੀਤੇ ਗਏ ਮੁਕੱਦਮੇ ਅਧੀਨ ਕਾਰਵਾਈ ਕਰਦੇ ਹੋਏ ਉਸ ਨੂੰ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਸ ਨੂੰ 14 ਦਿਨਾਂ ਲਈ 5 ਦਸੰਬਰ ਤੱਕ ਨਿਆਂਇਕ ਰਿਹਾਸਤ ਵਿਚ ਰੱਖਣ ਦਾ ਹੁਕਮ ਸੁਣਾਇਆ ਗਿਆ।
ਬਾਅਦ ਵਿਚ ਅਦਾਲਤ ਤੋਂ ਬਾਹਰ ਆਉਂਦੇ ਹੋਏ ਉਸ ਨੇ ਉਂਗਲਾਂ ਨਾਲ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਸੁਣਵਾਈ ਤੋਂ ਬਾਅਦ ਪੁਲਸ ਕਰਮਚਾਰੀ ਸਿੰਗਲਾ ਨੂੰ ਫ਼ਰੀਦਕੋਟ ਵਿਖੇ ਮਾਰਡਨ ਜੇਲ ਵਿਚ ਲਿਜਾਣ ਲਈ ਰਵਾਨਾ ਹੋਏ। ਜ਼ਿਕਰਯੋਗ ਗੱਲ ਇਹ ਹੈ ਕਿ ਪ੍ਰਦੀਪ ਸਿੰਗਲਾ ਖਿਲਾਫ਼ ਜਾਤੀਸੂਚਕ ਸ਼ਬਦ ਬੋਲਣ, ਧਮਕਾਉਣ ਤੇ ਘੜੀਸਣ ਜਿਹੇ ਦੋਸ਼ਾਂ ਤਹਿਤ ਬੀਤੀ 19 ਨਵੰਬਰ ਨੂੰ ਸਾਬਕਾ ਕੌਂਸਲਰ ਰਾਜ ਬਾਲਾ ਪ੍ਰਵਾਨਾ ਨੇ ਕੇਸ ਦਰਜ ਕਰਵਾਇਆ ਸੀ। ਥਾਣਾ ਜੈਤੋ ਦੇ ਇੰਚਾਰਜ ਭੁਪਿੰਦਰ ਸਿੰਘ ਅਨੁਸਾਰ ਸੋਮਵਾਰ ਨੂੰ ਗ੍ਰਿਫ਼ਤਾਰੀ ਉਪਰੰਤ ਪ੍ਰਦੀਪ ਸਿੰਗਲਾ ਨੇ ਸਿਹਤ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਉਸ ਦੀ ਸਿਹਤ ਦੀ ਜਾਂਚ ਲਈ ਫ਼ਰੀਦਕੋਟ ਵਿਖੇ ਲਿਜਾਇਆ ਗਿਆ ਸੀ।
ਪ੍ਰਦੀਪ ਨੇ ਆਪਣੇ ਉਪਰ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕੁਝ ਭਾਜਪਾ ਵਿਰੋਧੀ ਅਤੇ ਮੌਜੂਦਾ ਸੱਤਧਾਰੀ ਲੋਕਾਂ ਨੇ ਮਿਲ ਕੇ ਉਸ ਦੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰਵਾਇਆ ਹੈ।
ਨਹਿਰ ਬੰਦੀ ਕਾਰਨ ਲੋਕ ਪਾਣੀ ਦੀ ਸਪਲਾਈ ਤੋਂ ਪ੍ਰੇਸ਼ਾਨ
NEXT STORY